ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਿਛਲੇ ਦੋ ਮਹੀਨਿਆਂ ਦੌਰਾਨ ਚਾਰ ਮੈਟਰੋ ਸ਼ਹਿਰਾਂ ‘ਚ ਪੈਟਰੋਲ ਦੀ ਕੀਮਤ ਤਕਰੀਬਨ 15 ਫੀਸਦੀ ਘਟੀ ਗਈ ਹੈ। ਉੱਥੇ ਹੀ, ਚੰਡੀਗੜ੍ਹ ‘ਚ ਤਾਂ ਤੁਸੀਂ ਪੰਜਾਬ ਨਾਲੋਂ ਤਕਰੀਬਨ 10 ਰੁਪਏ ਪ੍ਰਤੀ ਲਿਟਰ ਸਸਤੇ ਪੈਟਰੋਲ ‘ਚ ਟੈਂਕੀ ਫੁਲ ਕਰਾ ਸਕਦੇ ਹੋ, ਯਾਨੀ 5 ਲਿਟਰ ਪਿੱਛੇ 50 ਰੁਪਏ ਦੀ ਬਚਤ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 70.55 ਰੁਪਏ ਪ੍ਰਤੀ ਲਿਟਰ ਹੈ, ਜੋ ਕਿ ਰਿਕਾਰਡ ਹਾਈ ਤੋਂ 14.84 ਫੀਸਦੀ ਥੱਲੇ ਆ ਗਈ ਹੈ। 17 ਅਕਤੂਬਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ ਆਲ ਟਾਈਮ ਹਾਈ 82.83 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਸੀ।
ਉੱਥੇ ਹੀ ਡੀਜ਼ਲ ਕੀਮਤਾਂ ‘ਚ 17 ਅਕਤੂਬਰ ਤੋਂ ਹੁਣ ਤਕ 14 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਦਿੱਲੀ ‘ਚ ਅੱਜ ਡੀਜ਼ਲ ਦੀ ਕੀਮਤ 65.09 ਰੁਪਏ ਪ੍ਰਤੀ ਲਿਟਰ ਹੈ, ਜੋ 17 ਅਕਤੂਬਰ ਨੂੰ 75.69 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ ਸੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ ਸਸਤਾ ਹੋਣ ਕਾਰਨ ਕੀਤੀ ਗਈ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਰੂਸ ਨੇ ਜਨਵਰੀ 2019 ਤੋਂ ਰੋਜ਼ਾਨਾ ਸਪਲਾਈ 12 ਲੱਖ ਬੈਰਲ ਘੱਟ ਰੱਖਣ ਦਾ ਫੈਸਲਾ ਕੀਤਾ ਹੈ। ਸਪਲਾਈ ‘ਚ ਇਹ ਕਟੌਤੀ ਸਾਲ 2019 ਦੇ ਪਹਿਲੇ ਛੇ ਮਹੀਨਿਆਂ ਤਕ ਜਾਰੀ ਰਹੇਗੀ। ਇਸ ਨਾਲ ਭਾਰਤ ‘ਚ ਪੈਟਰੋਲ-ਡੀਜ਼ਲ ਜਲਦ ਮਹਿੰਗਾ ਹੋਣ ਦੇ ਆਸਾਰ ਹਨ।
9 ਦਸੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 15 ਪੈਸੇ ਅਤੇ ਡੀਜ਼ਲ ‘ਚ 21 ਪੈਸੇ ਦੀ ਕਟੌਤੀ ਕੀਤੀ ਹੈ। ਇਸ ਨਾਲ ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 76.13 ਰੁਪਏ ਅਤੇ ਡੀਜ਼ਲ ਦੀ 68.10 ਰੁਪਏ ਪ੍ਰਤੀ ਲਿਟਰ ਦਰਜ ਹੋ ਗਈ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ‘ਚ ਇੰਡੀਅਨ ਆਇਲ ਦੇ ਪੰਪ ‘ਤੇ ਪੈਟਰੋਲ ਦੀ ਕੀਮਤ 75 ਰੁਪਏ 53 ਪੈਸੇ ਅਤੇ ਡੀਜ਼ਲ ਦੀ 65 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।ਅੰਮ੍ਰਿਤਸਰ ਸ਼ਹਿਰ ‘ਚ ਅੱਜ ਪੈਟਰੋਲ ਦੀ ਕੀਮਤ 76 ਰੁਪਏ 14 ਪੈਸੇ ਅਤੇ ਡੀਜ਼ਲ ਦੀ 65 ਰੁਪਏ 53 ਪੈਸੇ ਹੈ। ਲੁਧਿਆਣਾ ਸ਼ਹਿਰ ‘ਚ ਪੈਟਰੋਲ ਦੀ ਕੀਮਤ 76 ਰੁਪਏ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 65 ਰੁਪਏ 40 ਪੈਸੇ ਪ੍ਰਤੀ ਲਿਟਰ ਹੈ
ਪਟਿਆਲਾ ‘ਚ ਪੈਟਰੋਲ ਦੀ ਕੀਮਤ 75 ਰੁਪਏ 93 ਪੈਸੇ ਅਤੇ ਡੀਜ਼ਲ ਦੀ ਕੀਮਤ 65 ਰੁਪਏ 34 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 76 ਰੁਪਏ 31 ਪੈਸੇ ਅਤੇ ਡੀਜ਼ਲ ਦੀ 65 ਰੁਪਏ 68 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 66 ਰੁਪਏ 67 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 61 ਰੁਪਏ 95 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਦੱਸਣਯੋਗ ਹੈ ਕਿ ਟਰਾਂਸਪੋਰਟੇਸ਼ਨ ਲਾਗਤ ਕਾਰਨ ਪਿੰਡਾਂ ਤੇ ਸ਼ਹਿਰੀ ਇਲਾਕਿਆਂ ‘ਚ ਪੈਟਰੋਲ-ਡੀਜ਼ਲ ਕੀਮਤਾਂ ‘ਚ ਥੋੜ੍ਹਾ-ਬਹੁਤ ਫਰਕ ਹੁੰਦਾ ਹੈ।
ਤਾਜਾ ਜਾਣਕਾਰੀ