BREAKING NEWS
Search

ਯੋਗਰਾਜ ਸਿੰਘ ਨੂੰ ਮਰਹੂਮ ਅਦਾਕਾਰ ਵਰਿੰਦਰ ਸਿੰਘ ਨੇ ਲਿਆਂਦਾ ਸੀ ਫ਼ਿਲਮਾਂ ਵਿੱਚ ਮਾਂ ਦੀ ਮੌਤ ਤੋਂ ਬਾਅਦ

ਪੰਜਾਬੀਆਂ ਦੇ ਯੋਗਰਾਜ ਸਿੰਘ ਇੱਕ ਅਜਿਹੇ ਅਦਾਕਾਰ ਹਨ ਜੋ ਵੇਖਣ ਨੂੰ ਤਾਂ ਸਖਤ ਸੁਭਾਅ ਦੇ ਲੱਗਦੇ ਨੇ ।ਅਸਲ ਵਿੱਚ ਅੰਦਰੋਂ ਬਹੁਤ ਹੀ ਨਰਮ ਅਤੇ ਸਾਫ ਅਤੇ ਸਪੱਸ਼ਟ ਗੱਲਾਂ ਕਹਿਣ ਵਾਲੀ ਸ਼ਖ਼ਸੀਅਤ ਹਨ । ਹਮੇਸ਼ਾ ਆਪਣੇ ਕੰਮ ਦੀ ਪੂਜਾ ਕਰਨ ਵਾਲੇ ਯੋਗਰਾਜ ਸਿੰਘ ਆਪਣੀ ਜ਼ਿੰਦਗੀ ਦੀ ਹਰ ਪ੍ਰਾਪਤੀ ਦਾ ਸਿਹਰਾ ਉਸ ਪ੍ਰਮਾਤਮਾ ਨੂੰ ਦਿੰਦੇ ਹਨ । ਯੋਗਰਾਜ ਸਿੰਘ ਕਈ ਖ਼ੂਬੀਆਂ ਦੇ ਮਾਲਕ ਸਖਸ਼ੀਅਤ ਹਨ ।

ਉਹਨਾਂ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ, ਭਾਰਤ ਵਿਖੇ ਹੋਇਆ ਹੈ। ਉਹ ਜਿੱਥੇ ਅਦਾਕਾਰੀ ਵਿੱਚ ਆਪਣਾ ਜਲਵਾ ਪੂਰੀ ਦੁਨੀਆ ਨੂੰ ਵਿਖਾ ਚੁੱਕਿਆ ਹੈ ਉੱਥੇ ਹੀ ਕ੍ਰਿਕੇਟ ਦਾ ਵੀ ਬਹੁਤ ਵੱਡਾ ਫੈਨ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਉਤਰਾਅ ਚੜਾਅ ਵੇਖੇ ਹਨ ।

ਫ਼ਿਲਮਾਂ ਵਿੱਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਇੱਕ ਵਾਰ ਮਰਹੂਮ ਐਕਟਰ ਵਰਿੰਦਰ ਸਿੰਘ ਗੱਡੀ ਠੀਕ ਕਰਵਾਉਣ ਲਈ ਇੱਕ ਵਰਕਸ਼ਾਪ ‘ਤੇ ਆਏ ਸੀ,ਉਸ ਸਮੇਂ ਯੋਗਰਾਜ ਸਿੰਘ ਵੀ ਉਸ ਵਰਕਸ਼ਾਪ ਵਿੱਚ ਬੈਠੇ ਸਨ । ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਫ਼ਿਲਮਾਂ ‘ਚ ਕੰਮ ਕਰਨ ਲਈ ਪ੍ਰੇਰਿਆ। ਪਰ ਯੋਗਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਐਕਟਿੰਗ ਦੀ ਏਬੀਸੀ ਤੱਕ ਨਹੀਂ ਆਉਂਦੀ,ਪਰ ਵਰਿੰਦਰ ਨਹੀਂ ਮੰਨੇ ਉਨ੍ਹਾਂ ਨੇ ਯੋਗਰਾਜ ਸਿੰਘ ਦੀ ਮਾਤਾ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਆਖਿਰਕਾਰ ਯੋਗਰਾਜ ਸਿੰਘ ਫ਼ਿਲਮਾਂ ਵਿੱਚ ਕੰਮ ਕਰਨ ਲਈ ਰਾਜ਼ੀ ਹੋ ਗਏ ।

ਯੋਗਰਾਜ ਸਿੰਘ ਪੁਰਾਣੇ ਦੌਰ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਪੁਰਾਣਾ ਦੌਰ ਬਹੁਤ ਫ੍ਰਸਟਡ ਸੀ । ਯੋਗਰਾਜ ਸਿੰਘ ਮੁਸਤਫ਼ਾ ਕੁਰੈਸ਼ੀ ਨੂੰ ਆਪਣਾ ਗੁਰੁ ਮੰਨਦੇ ਨੇ।ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬਹੁਤ ਬੁਰਾ ਦੌਰ ਵੇਖਿਆ । ਪੰਦਰਾਂ ਸਾਲ ਉਨ੍ਹਾਂ ਨੇ ਬੁਰਾ ਦੌਰ ਹੰਡਾਇਆ ਅਤੇ ਘਰੇ ਬੈਠਿਆਂ ਹੀ

ਉਨ੍ਹਾਂ ਨੂੰ ਭਾਗ ਮਿਲਖਾ ਭਾਗ ‘ਚ ਮੌਕਾ ਮਿਲ ਗਿਆ ਅਤੇ ਮੁੜ ਤੋਂ ਉਹ ਫ਼ਿਲਮਾਂ ‘ਚ ਸਰਗਰਮ ਹੋ ਗਏ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਬੁਰੇ ਦੌਰ ‘ਚ ਪ੍ਰਮਾਤਮਾ ਨੇ ਹੀ ਸਿਰਫ ਉਨ੍ਹਾਂ ਦਾ ਸਾਥ ਦਿੱਤਾ ।ਉਸ ਗੁਰੁ ਦੀ ਵਡਿਆਈ ਹੈ ਅਤੇ ਗੁਰੁ ਨੇ ਹੀ ਬੁਰੇ ਵਕਤ ‘ਚ ਉਨ੍ਹਾਂ ਦਾ ਸਾਥ ਦਿੱਤਾ ।

ਯੋਗਰਾਜ ਸਿੰਘ ਨੇ ਅਜੋਕੇ ਸਮੇਂ ‘ਚ ਚੱਲ ਰਹੇ ਟਰੈਂਡ ਤੋਂ ਖੁਸ਼ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗ ਉਹੀ ਹੈ ਜੋ ਬੱਚਿਆਂ ਦੇ ਨਾਲ ਚੱਲੇ । ਉਹ ਪੰਜਾਬੀ ਸਿਨੇਮਾ ਦੀ ਤਾਰੀਫ ਕਰਦੇ ਨੇ ਕਿ ਗਾਇਕਾਂ ਵੱਲੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਹੰਭਲੇ ਦੀ ਵੀ ਉਹ ਤਾਰੀਫ ਕਰਦੇ ਨੇ । ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਜੇ ਤੁਹਾਡੇ ਕੋਲ ਪੈਸਾ ਹੈ ਕਿ ਉਦੋਂ ਤੱਕ ਹਰ ਕੋਈ ਤੁਹਾਡਾ ਰਿਸ਼ਤੇਦਾਰ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਦਿਨ ਉਨ੍ਹਾਂ ਨੂੰ ਕੋਈ ਆਪਣਾ ਮਿਲ ਗਿਆ ਤਾਂ ਉਹ ਫ਼ਿਲਮ ਜ਼ਰੂਰ ਬਨਾਉਣਗੇ।



error: Content is protected !!