ਸਤਿੰਦਰ ਸਰਤਾਜ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੀ ਸ਼ਾਇਰੀ ਅਤੇ ਗੀਤਾਂ ਨਾਲ ਸਭ ਦਾ ਦਿਲ ਜਿੱਤਿਆ ਹੈ । ਸਾਈਂ ਗੀਤ ਤੋਂ ਲਾਈਮ ਲਾਈਟ ‘ਚ ਆਏ ਸਤਿੰਦਰ ਸਰਤਾਜ ਜਿੰਨੀ ਵਧੀਆ ਗਾਇਕੀ ਦੇ ਮਾਲਕ ਹਨ ਓਨੀ ਹੀ ਵਧੀਆ ਉਨ੍ਹਾਂ ਦੀ ਲੇਖਣੀ ਹੈ ।ਹੁਣ ਤੱਕ ਉਨ੍ਹਾਂ ਦੇ ਕਈ ਹਿੱਟ ਗੀਤ ਆ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
ਸੋਸ਼ਲ ਮੀਡੀਆ ‘ਤੇ ਸਤਿੰਦਰ ਸਰਤਾਜ ਦੇ ਲੱਖਾਂ ਦੀ ਗਿਣਤੀ ‘ਚ ਫੈਨ ਫਾਲੋਵਿੰਗ ਹੈ । ਹਰ ਸਟਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇਸ ਸਟਾਰ ਫ਼ਨਕਾਰ ਦੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ ।
ਸਤਿੰਦਰ ਸਰਤਾਜ ਦਾ ਜਨਮ 1982 ‘ਚ ਬਜਰਾਵਰ ਹੁਸ਼ਿਆਰਪੁਰ ‘ਚ ਹੋਇਆ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ।ਆਪਣੀ ਮੁੱਢਲੀ ਪੜ੍ਹਾਈ ਬਜਰਾਵਰ ਤੋਂ ਹੀ ਹਾਸਲ ਕੀਤੀ ।
ਉਨ੍ਹਾਂ ਦਾ ਵਿਆਹ 9 ਦਸੰਬਰ 2010’ਚ ਗੌਰੀ ਨਾਲ ਹੋਇਆ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ ‘ਚ ਕੀਤਾ ਅਤੇ ਸੂਫ਼ੀ ਮਿਊਜ਼ਿਕ ‘ਚ ਡਿਗਰੀ ਵੀ ਕੀਤੀ ।
ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ ‘ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਰਹੇ ਹਨ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਸਤਿੰਦਰ ਸਰਤਾਜ । ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੀ ਅੰਤਾਕਸ਼ਰੀ ਸ਼ੋਅ ‘ਚ ਵੀ ਪਰਫਾਰਮ ਕੀਤਾ ਸੀ ।
ਉਨ੍ਹਾਂ ਨੂੰ ਸਿੰਗਿਗ ਅਤੇ ਸ਼ਾਇਰੀ ਲਈ ਕਈ ਮਾਣ ਸਨਮਾਨ ਵੀ ਮਿਲੇ ਹਨ । ਲੰਡਨ ਦੇ ਰਾਇਲ ਅਲਬਰਟਾ ਹਾਲ ‘ਚ ਵੀ ਪਰਫਾਰਮ ਕੀਤਾ ਜੋ ਕਿ ਸਾਰੇ ਪੰਜਾਬੀਆਂ ਲਈ ਬੁਹਤ ਮਾਣ ਦੀ ਗੱਲ ਹੈ । ਕਿਉਂਕਿ ਨੂੰ ਉੱਥੇ ਸਿਰੇ ਦੇ ਕਲਾਕਾਰ ਹੀ ਪਰਫਾਰਮ ਕਰਦੇ ਹਨ । ਸਤਿੰਦਰ ਸਰਤਾਜ ਇੰਝ ਹੀ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ ਇਹੀ ਸਾਡੀ ਕਾਮਨਾ ਹੈ ।
ਵਾਇਰਲ