BREAKING NEWS
Search

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ ਪਾ ਦਿੰਦਾ ਹੈ। ਏਸੀ ਨਾਲ ਬਿਜਲੀ ਦਾ ਬਿੱਲ ਸਭ ਤੋਂ ਵੱਡੀ ਸਮੱਸਿਆ ਹੈ। ਗਰਮੀ ਦੇ ਮੌਸਮ ਵਿੱਚ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਬਾਕੀ ਮੌਸਮ ਦੇ ਮੁਕਾਬਲੇ ਤਿੰਨ ਗੁਣਾ ਵਧ ਜਾਂਦਾ ਹੈ। ਅਜਿਹੇ ਵਿੱਚ ਥੋੜੀ ਸੂਝ-ਬੂਝ ਨਾਲ ਬਿਜਲੀ ਦਾ ਬਿੱਲ ਬਚਾਇਆ ਜਾ ਸਕਦਾ ਹੈ। ਇਸ ਦੇ ਲਈ ਸੋਲਰ AC ਖਰੀਦੇ ਜਾ ਸਕਦੇ ਹਨ।

ਇਸ ਏਸੀ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਦੀ ਵਰਤੋਂ ਨਾਲ ਤੁਸੀਂ ਬਿਜਲੀ ਦੇ ਬਿੱਲ ਤੋਂ ਵੱਡੀ ਰਾਹਤ ਪਾ ਸਕਦੇ ਹਨ।ਸੋਲਰ ਏਸੀ ਦਾ ਮੈਂਟੇਨਸ ਖ਼ਰਚ ਵੀ ਦੂਜੇ ਏਸੀ ਦੇ ਮੁਕਾਬਲੇ ਕਾਫੀ ਘੱਟ ਹੈ। ਬਾਜ਼ਾਰ ਵਿੱਚ ਕਈ ਏਸੀ ਕੰਪਨੀਆਂ ਹਨ ਜੋ ਸੋਲਰ ਏਸੀ ਉਪਲੱਬਧ ਕਰਵਾਉਂਦੀਆਂ ਹਨ। ਇਸ ਦੇ ਨਾਲ ਕੰਪਨੀਆਂ ਵੱਲੋਂ ਸੋਲਰ ਪੈਨਲ ਪਲੇਟ ਤੇ ਡੀਸੀ ਤੋਂ ਏਸੀ ਕਨਵਰਟਰ ਵੀ ਦਿੰਦੀਆਂ ਹਨ।

ਇਨ੍ਹਾਂ ਨੂੰ ਬਗੈਰ ਬਿਜਲੀ ਦੇ ਵੀ ਏਸੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿੱਚ ਸੋਲਰ ਪੈਨਲ ਪਲੇਟ ਨੂੰ ਏਸੀ ਖੁੱਲ੍ਹੀ ਥਾਂ ‘ਤੇ ਲਾਇਆ ਜਾ ਸਕਦਾ ਹੈ ਜਿਸ ‘ਤੇ ਸੂਰਜ ਦੀਆਂ ਕਿਰਨਾਂ ਪੈਣ। DC ਬੈਟਰੀ ਜ਼ਰੀਏ ਇਲੈਕਟ੍ਰਿਕ ਕਰੰਟ ਬਣਦਾ ਹੈ ਤੇ ਇਸ ਦੀ ਮਦਦ ਨਾਲ ਏਸੀ ਕਨਵਰਟਰ ਜ਼ਰੀਏ ਠੰਡੀ ਹਵਾ ਮਿਲਦੀ ਹੈ।ਇੱਕ ਟਨ ਦੇ ਸੋਲਰ ਏਸੀ ਲਈ ਤੁਹਾਨੂੰ ਕਰੀਬ 90 ਹਜ਼ਾਰ ਤੋਂ ਇੱਕ ਲੱਖ ਰੁਪਏ ਦਾ ਖ਼ਰਚ ਕਰਵਾ ਪਏਗਾ। ਹਾਲਾਂਕਿ ਇਹ ਸਿਰਫ ਇੱਕ ਵਾਰ ਦਾ ਖ਼ਰਚ ਹੈ।

ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਖ਼ਰਚ ਨਹੀਂ ਕਰਨਾ ਪਏਗਾ। ਬਾਜ਼ਾਰ ਵਿੱਚ Hybrid Solar AC ਮੌਜੂਦ ਹਨ ਜਿਨ੍ਹਾਂ ਨੂੰ 5-ਸਟਾਰ ਰੇਟਿੰਗ ਦਿੱਤੀ ਗਈ ਹੈ। ਇਹ ਏਸੀ ਠੀਕ ਇਲੈਕਟ੍ਰਿਕ ਏਸੀ ਵਾਂਗ ਕੰਮ ਕਰਦਾ ਹੈ। ਇਸ ਵਿੱਚ ਸਿਰਫ ਇੱਕ ਫ਼ਰਕ ਹੈ ਕਿ ਇਸ ਵਿੱਚ ਪਾਵਰ ਦੇ ਤਿੰਨ ਵਿਕਲਪ ਹਨ, ਪਹਿਲਾ ਸੋਵਰ ਪਾਵਰ, ਦੂਜਾ ਬੈਟਰੀ ਬੈਂਕ ਤੇ ਤੀਜਾ ਇਲੈਕਟ੍ਰੀਸਿਟੀ ਗ੍ਰਿਡ।



error: Content is protected !!