BREAKING NEWS
Search

ਕਾਂਗਰਸੀ ਲੀਡਰ ਦੇ ਭਰਾ ਅਤੇ ਭਾਣਜਿਆਂ ਵੱਲੋਂ ਕੁੜੀਆਂ ਦੀ ਬੇਤਹਾਸ਼ਾ ਕੁੱਟਮਾਰ ਵੀਡੀਓ ਹੋਈ ਵਾਇਰਲ

ਕੁੜੀਆਂ ਦੀ ਬੇਤਹਾਸ਼ਾ ਕੁੱਟਮਾਰ ਵੀਡੀਓ ਹੋਈ ਵਾਇਰਲ

ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)- ਸਥਾਨਕ ਬੂੜਾ ਗੁੱਜਰ ਰੋਡ ‘ਤੇ ਕਾਂਗਰਸੀ ਕੌਂਸਲਰ ਦੇ ਭਰਾ, ਭਾਣਜੇ ਅਤੇ ਹੋਰ ਸਾਥੀਆਂ ਵੱਲੋਂ ਇਕ ਔਰਤ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਉਕਤ ਦੋਸ਼ੀਆਂ ਦਾ ਫਾਈਨਾਂਸ ਦਾ ਕਾਰੋਬਾਰ ਹੈ ਅਤੇ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਔਰਤ ਦੇ ਘਰ ਪੈਸੇ ਲੈਣ ਗਏ ਸਨ,

ਪ੍ਰੰਤੂ ਉਸ ਨੇ ਕਿਹਾ ਕਿ ਸਾਡੇ ਕੋਲ ਅੱਜ ਪੈਸੇ ਨਹੀਂ ਹਨ ਅਤੇ ਬਾਅਦ ‘ਚ ਦੇ ਦਿਆਂਗੇ। ਇਸ ਮਗਰੋਂ ਗ਼ੁੱਸੇ ‘ਚ ਆਏ ਇਨ੍ਹਾਂ ਵਿਅਕਤੀਆਂ ਨੇ ਸੜਕ ‘ਤੇ ਲਿਜਾ ਕੇ ਔਰਤ ਦੀ ਬੈਲਟਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਕਤ ਗੰਭੀਰ ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ।

ਇਸ ਸਮੇਂ ਜੋ ਔਰਤਾਂ ਛੁਡਵਾਉਣਾ ਆਈਆਂ, ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਇਸ ਸਮੇਂ ਕੋਲ ਖੜ੍ਹੇ ਬੇਵੱਸ ਬੱਚੇ ਰੋ-ਕੁਰਲਾ ਰਹੇ ਸਨ। ਗੁੰਡਾਗਰਦੀ ਦੇ ਇਸ ਨੰਗੇ ਨਾਚ ਨੇ ਅਮਨ-ਕਾਨੂੰਨ ਦੀ ਸਥਿਤੀ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।



error: Content is protected !!