BREAKING NEWS
Search

ਹੁਣ ਕਦੋਂ ਬੰਦ ਹੋਵੇਗਾ ਫਤਿਹਵੀਰ ਨੂੰ ਨਿਗਲਣ ਵਾਲਾ ਬੋਰਵੈੱਲ

ਪਿੰਡ ਭਗਵਾਨਪੁਰਾ ਵਿਖੇ ਦੋ ਸਾਲਾ ਦਾ ਫ਼ਤਹਿਵੀਰ ਬੋਰਵੈੱਲ ‘ਚ ਡਿੱਗਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ, ਉਸ ਨੂੰ ਲੈ ਕੇ ਲੋਕਾਂ ਦੀਆਂ ਅੱਖਾਂ ਕਾਫੀ ਨਮ ਨਜ਼ਰ ਆਈਆਂ ਪਰ ਬੋਰਵੈੱਲ ‘ਚੋਂ ਕੱਢਣ ਤੋਂ ਬਾਅਦ ਵੀ ਦੋਵੇਂ ਬੋਰਵੈੱਲ ਉੱਥੇ ਖੁੱਲ੍ਹੇ ਨਜ਼ਰ ਆਏ ਜਦਕਿ ਇਕ ਨੂੰ ਬੋਰੀ ਨਾਲ ਬੰਨ੍ਹਿਆ ਹੋਇਆ ਸੀ।

ਇਕ ਬੋਰਵੈੱਲ ਜਿਹੜਾ ਪੁੱਟਿਆ ਗਿਆ ਸੀ, ਉਹ ਖੁੱਲ੍ਹਾ ਪਿਆ ਹੈ ਅਤੇ ਉੱਥੇ ਮੌਜੂਦ ਸ਼ੰਮੀ ਬਰਾੜ ਲੌਂਗੋਵਾਲ ਨੇ ਦੱਸਿਆ ਕਿ ਫ਼ਤਿਹਵੀਰ ਨੂੰ ਕੱਢਣ ਲਈ ਬੋਰ ਕਰਨ ਵਾਲੀ ਮਸ਼ੀਨ ਨੂੰ ਜਦੋਂ ਉਹ ਇਕੱਠਾ ਕਰਨ ਲੱਗੇ ਤਾਂ ਉਹ ਅਚਾਨਕ ਡਿੱਗ ਗਈ, ਉਸ ਦੇ ਪਾਈਪ ਵੀ ਵਿੰਗੇ ਹੋ ਗਏ ਅਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਇਸ ਮੌਕੇ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। ਫਿਲਹਾਲ ਵੱਡਾ ਸਵਾਲ ਇਹ ਹੈ ਕਿ ਬੋਰਵੈੱਲ ਇੰਝ ਹੀ ਖੁੱਲ੍ਹਾ ਪਿਆ ਹੈ ਅਤੇ ਇਹ ਕਦੋਂ ਬੰਦ ਹੋਵੇਗਾ।

ਪ੍ਰਸ਼ਾਸਨ ਨੂੰ ਸਮੇਂ ਰਹਿੰਦੇ ਹੀ ਠੋਸ ਕਦਮ ਚੁੱਕਦੇ ਹੋਏ ਇਨ੍ਹਾਂ ਦੋਵੇਂ ਬੋਰਵੈੱਲਾਂ ਨੂੰ ਪੂਰਨ ਦੇ ਯਤਨ ਆਰੰਭ ਦੇਣੇ ਚਾਹੀਦੇ ਹਨ ਨਾ ਕਿ ਕਿਸੇ ਹੋਰ ਮੰਦਭਾਗੇ ਹਾਦਸੇ ਦੀ ਉਡੀਕ ਕਰਨੀ ਚਾਹੀਦੀ ਹੈ।



error: Content is protected !!