=== console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਰ ਚੋਂ ਕੱਢਣ ਸਮੇ ਮੌਕੇ ‘ਤੇ ਮੌਜੂਦ ਫ਼ਤਿਹਵੀਰ ਦੇ ਰਿਸ਼ਤੇਦਾਰ ਨੇ ਕੀਤੇ ਦਿਲ ਹਲੂਣਨ ਵਾਲੇ ਇਹ ਵੱਡੇ ਖ਼ੁਲਾਸੇ

ਸੰਗਰੂਰ ਵਿਚ ਦੋ ਸਾਲ ਦੇ ਮਾਸੂਮ ਫ਼ਤਿਹਵੀਰ ਸਿੰਘ ਨੂੰ ਜਦੋ 150 ਫੁੱਟ ਡੂੰਘੇ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ ਤਾ ਉਸ ਸਮੇਂ ਉਸ ਦਾ ਇਕ ਰਿਸ਼ਤੇਦਾਰ ਵੀ ਮੌਜੂਦ ਸੀ। ਉਸ ਨੇ ਦਿਲ ਹਿਲਾਉਣ ਵਾਲੇ ਖੁਲਾਸੇ ਕੀਤੇ ਹਨ। ਰਿਸ਼ਤੇਦਾਰ ਨੇ ਦੱਸਿਆ ਕਿ ਬੱਚੇ ਨੂੰ ਉਸੇ ਬੋਰ ਵਿਚੋਂ ਕੱਢਿਆ ਗਿਆ ਜਿਥੇ ਉਹ ਡਿੱਗਿਆ ਸੀ।ਬੱਚੇ ਨੂੰ ਕੁੰਡੀਆਂ ਮਾਰ-ਮਾਰ ਕੇ ਪਾੜ ਦਿੱਤਾ।

ਉਸ ਨੇ ਮੌਕੇ ਉਤੇ ਦੱਸਿਆ ਕਿ ਉਨ੍ਹਾਂ ਨੇ ਵੇਖ ਲਿਆ ਸੀ ਕਿ ਬੱਚਾ ਮਰਿਆ ਹੋਇਆ ਹੈ ਪਰ ਪ੍ਰਸ਼ਾਸਨ ਨੇ ਆਪਣੇ ਆਪ ਨੂੰ ਬਚਾਉਣ ਲਈ ਬੱਚੇ ਨੂੰ ਫਟਾ ਫਟ ਕੱਪੜੇ ਵਿਚ ਲਪੇਟ ਲਿਆ ਤੇ ਹਸਪਤਾਲ ਲਿਜਾਉਣ ਦਾ ਨਾਟਕ ਕੀਤਾ।

ਉਸ ਨੇ ਦੱਸਿਆ ਕਿ ਦੇ ਇਹੀ ਕੰਮ ਕਰਨਾ ਸੀ ਤਾਂ 5 ਦਿਨ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਹੋ ਸਕਦਾ ਸੀ ਬੱਚਾ ਜ਼ਖਮੀ ਹੋ ਜਾਂਦਾ ਪਰ ਜਾਨ ਤਾਂ ਬਚ ਜਾਂਦੀ। ਪਰ ਸਭ ਕੁਝ ਨਾਟਕੀ ਢੰਗ ਨਾਲ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 5:10 ਮਿੰਟ ‘ਤੇ ਬੋਰ ‘ਚੋਂ ਫ਼ਤਿਹਵੀਰ ਨੂੰ ਬਾਹਰ ਕੱਢਿਆ ਗਿਆ।

ਸੂਤਰਾਂ ਮੁਤਾਬਕ ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ਵਿਖੇ ਫਤਿਹਵੀਰ ਸਿੰਘ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਪਿਤਾ ਵਲੋਂ ਅਗਨੀ ਭੇਟ ਕੀਤੀ ਗਈ। ਚੌਪਰ ਰਾਹੀਂ ਚੰਡੀਗੜ੍ਹ ਤੋਂ ਭਗਵਾਨਪੁਰਾ ਪਹੁੰਚਣ ‘ਤੇ ਆਪਣੇ ਇਕਲੌਤੇ ਪੁੱਤ ਨੂੰ ਦੇਖ ਕੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ। ਡਾਕਟਰਾਂ ਮੁਤਾਬਕ ਦੋ ਸਾਲਾ ਫਤਿਹਵੀਰ ਸਿੰਘ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਗਲ ਚੁੱਕਾ ਸੀ।




error: Content is protected !!