ਇਕ 2 ਸਾਲ ਦਾ ਮਾਸੂਮ ਬੱਚਾ ਫਤਿਹਵੀਰ ਜੋ ਕਿ ਵੀਰਵਾਰ ਨੂੰ ਖੇਡਦੇ ਸਮੇਂ ਬੋਰਵੈੱਲ ਵਿਚ ਜਾ ਡਿੱਗਾ ਸੀ ਅਤੇ ਉਨ ਨੂੰ ਸਹੀ ਸਲਾਮਤ ਬਚਾਉਣ ਲਈ ਵੱਖ-ਵੱਖ ਟੀਮਾਂ ਵੱਲੋਂ ਪਬਲਿਕ ਨਾਲ ਰਲ ਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਪਰ ਅੱਜ ਮੰਗਲਵਾਰ ਭਾਵ ਛੇਵੇਂ ਦਿਨ ਸਵੇਰੇ ਸਵਾ 5 ਵਜੇ ਦੇ ਕਰੀਬ ਬੱਚੇ ਨੂੰ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਸ ਮਾਸੂਮ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ । ਫਤਿਹਵੀਰ ਦੀ ਮੌਤ ਤੋਂ ਬਾਅਦ ਇਕ ਚਿੱਠੀ ਸੋਸਲ ਨੈਟਵਕਰ ਤੇ ਲਗਾਤਾਰ ਸ਼ੇਅਰ ਹੋ ਰਹੀ ਹੈ ਜਿਸ ਨੂੰ ਤੁਸੀਂ ਹੇਠਾ ਪੜ ਸਕਦੇ ਹੋ ।
ਸੇਵਾ ਵਿਖੇ
ਮੁੱਖ ਮੰਤਰੀ ਸਾਹਿਬ, ਪੰਜਾਬ।
ਵਿਸ਼ਾ : ਇਹ ਪਤਾ ਕਰਨਾ ਕੇ ਤੁਸੀਂ ਵੀ ਮਰ ਤਾਂ ਨਹੀਂ ਗਏ।
ਬੇਨਤੀ ਹੈ ਕਿ ਮੇਰਾ ਨਾਮ ਫਤਹਿਵੀਰ ਸਿੰਘ ਹੈ ਤੇ ਮੇਰੇ ਨਾਲ ਵੱਡਾ ਵੀਰ ਜਸਪਾਲ ਸਿੰਘ ਹੈ । ਅਸੀਂ ਦੋਵੇਂ ਮਰ ਚੁੱਕੇ ਹਾਂ ਤੇ ਇਸ ਸਮੇਂ ਅਸੀਂ ਸਵਰਗ ਵਿੱਚ ਹਾਂ, ਸ਼ਾਇਦ ਸਵਰਗ ਚ ਇਸ ਲਈ ਕਿਉਂਕਿ ਅਸੀਂ ਬੇਕਸੂਰ ਸੀ, ਮੈਨੂੰ ਤੁਹਾਡੀ ਸਰਕਾਰ ਨੇ ਮਾਰਿਆ ਤੇ ਜਸਪਾਲ ਵੀਰ ਨੂੰ ਤੁਹਾਡੀ ਪੁਲਿਸ ਨੇ ਫਰੀਦਕੋਟ ਵਿੱਚ । ਪਰ ਅਸੀਂ ਹੈਰਾਨ ਇਸ ਗੱਲ ਤੋਂ ਹਾਂ ਕੇ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਤਾਂ ਮਰ ਚੁੱਕੇ ਹੋ ਕਿਉਂਕਿ ਨਾ ਤਾਂ ਤੁਸੀਂ ਸਾਨੂੰ ਬਚਾ ਸਕੇ ਤੇ ਨਾ ਤੁਸੀਂ ਕੋਈ ਸਖ਼ਤ ਕਦਮ ਹੀ ਚੁੱਕ ਰਹੇ ਹੋ ਸਾਨੂੰ ਇਨਸਾਫ ਦਵਾਉਣ ਲਈ ।ਵੈਸੇ ਅਸੀਂ ਤੁਹਾਡੇ ਤੋਂ ਕੋਈ ਉਮੀਦ ਵੀ ਨਹੀਂ ਰੱਖ ਰਹੇ , ਅਸੀਂ ਤਾਂ ਸਿਰਫ ਇਹ ਪਤਾ ਕਰਨਾ ਹੈ ਕਿ, ਮੰਤਰੀ ਸਾਹਬ ਤੁਸੀਂ ਮਰਕੇ ਸਵਰਗ ਵਿੱਚ ਆਏ ਹੋ ਜਾ ਫਿਰ ਨਰਕ ਵਿੱਚ । ਜੇਕਰ ਤੁਸੀਂ ਸਵਰਗ ਵਿੱਚ ਹੋ ਤਾਂ ਅਸੀਂ ਇਸ ਵਿੱਚ ਨਹੀਂ ਰਹਾਂਗੇ । ਅਸੀਂ ਦੋਵੇਂ ਉਮੀਦ ਕਰਦੇ ਹਾਂ ਕੇ ਤੁਸੀਂ ਨਰਕ ਵਿੱਚ ਹੋਵੇਂਗੇ ਤੇ ਸਾਡੀ ਇਸ ਚਿੱਠੀ ਦਾ ਜਰੂਰ ਜਵਾਬ ਦੇਵੋਂਗੇ ।ਆਪ ਜੀ ਤੋਂ ਦੁਖੀ, ਫਤਹਿਵੀਰ ਸਿੰਘ, ਜਸਪਾਲ ਸਿੰਘ। ਫਤਹਿਵੀਰ ਦੀ ਇਕ ਬੇਨਤੀ ਪੰਜਾਬ ਦੇ ਲੋਕਾਂ ਲੲੀ : ਮੇਰੇ ਪੰਜਾਬ ਦੇ ਲੋਕੋ, ਅਸੀਂ ਤਾਂ ਵਾਪਿਸ ਨਹੀਂ ਅਾ ਸਕਦੇ ਪਰ ਜੇਕਰ ਤੁਹਾਡੀ ਜ਼ਮੀਰ ਜਾਗਦੀ ਹੈ ਤਾਂ ਇਹ ਚਿੱਠੀ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਦਿਓ । ਤੁਹਾਡਾ ਪਿਆਰਾ ਫਤਹਿਵੀਰ ਸਿੰਘ ਇਹ ਅਾਸ ਲਗਾ ਰਿਹਾ ਕਿ ਇਹੋ ਜਾ ਇਨਕਲਾਬ ਲੈ ਕੇ ਆਉ ਕੇ ਅੱਗੇ ਤੋਂ ਕੋੲੀ ਇਸ ਤਰਾ ਦੀ ਮੌਤ ਨਾ ਮਰ ਸਕੇ । ਮੈ ਉਹਨਾਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਜਿੰਨਾ ਨੇ ਮੈਨੂੰ ਬਚਾਉਣ ਲੲੀ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ । ਮੇਰੀ ਮਾਂ ਮੇਰੇ ਪਰਿਵਾਰ ਨੂੰ ਦੱਸ ਦੇਣਾ ਕੇ ਮੈ ਇੱਥੇ ਠੀਕ ਹਾ ਮੇਰਾ ਫਿਕਰ ਨਾ ਕਰਨ ਮੈ ਤੁਹਾਨੂੰ ਸਾਰਿਆ ਨੂੰ ਕਦੇ ਨਹੀਂ ਭੁੱਲ ਸਕਦਾ ।
ਮੌਤ ਤੋਂ ਕੁਝ ਦਿਨ ਪਹਿਲਾਂ ਦੀ ਫਤਿਹਵੀਰ ਦੀ ਆਖਰੀ ਵੀਡੀਓ – ਦੇਖੋ ਕਿੰਨਾ ਸਮਝਦਾਰ ਬੱਚਾ ਸੀ