ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿੱਚ ਇੱਕ ਮੰਦਿਰ ਦੇ ਪੁਜਾਰੀ ਵੱਲੋਂ ਆਪਣੇ ਹੀ ਮੁਹੱਲੇ ਵਿੱਚ ਰਹਿੰਦੇ ਡੀਐੱਸਪੀ ਮੁਨੀਸ਼ ਕੁਮਾਰ ਦਾ ਡੰਡਾ ਮਾਰ ਕੇ ਸਿਰ ਪਾੜ ਦੇਣ ਦੀ ਖ਼ਬਰ ਮਿਲੀ ਹੈ। ਪੀੜਤ ਡੀਐੱਸਪੀ ਮੁਨੀਸ਼ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਮੰਦਿਰ ਦੇ ਪੁਜਾਰੀ ਨੇ ਬਿਨਾਂ ਕਾਰਨ ਹੀ ਉਸ ਦੇ ਸਿਰ ਵਿੱਚ ਸੱਟ ਮਾਰ ਕੇ ਉਸ ਦਾ ਸਿਰ ਫਾੜ ਦਿੱਤਾ ਹੈ।
ਜਦੋਂ ਮੀਡੀਆ ਨੇ ਮੰਦਰ ਦੇ ਪੁਜਾਰੀ ਪੰਡਿਤ ਹਰੀਸ਼ ਚੰਦਰ ਦਾ ਪੱਖ ਜਾਨਣਾ ਚਾਹਿਆ ਤਾਂ ਉਸ ਨੇ ਦੱਸਿਆ ਕਿ ਡੀਐੱਸਪੀ ਮੁਨੀਸ਼ ਕੁਮਾਰ ਉਸ ਨਾਲ ਪੁਰਾਣੀ ਰੰਜ਼ਿਸ਼ ਰੱਖਦਾ ਹੈ ਅਤੇ ਅਕਸਰ ਹੀ ਸ਼ਰਾਬ ਪੀ ਕੇ ਗਾਲਾਂ ਕੱਢਦਾ ਹੈ। ਅੱਜ ਤੋਂ ਦੋ ਸਾਲ ਪਹਿਲਾਂ ਵੀ ਇਸ ਡੀਐੱਸਪੀ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਸਨ। ਪਰ ਉਸ ਸਮੇਂ ਕੁਝ ਬੰਦਿਆਂ ਨੇ ਵਿਚ ਪੈ ਕੇ ਉਨ੍ਹਾਂ ਦਾ ਆਪਸੀ ਸਮਝੌਤਾ ਕਰਵਾ ਦਿੱਤਾ ਸੀ। ਇੱਕ ਸਾਲ ਬਾਅਦ ਫੇਰ ਉਸ ਨੇ ਸ਼ਰਾਬ ਪੀ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਦੋ ਫਾਇਰ ਵੀ ਕਰ ਦਿੱਤੇ।
ਪੰਡਿਤ ਦੁਆਰਾ ਪੁਲਿਸ ਇੰਸਪੈਕਟਰ ਕੋਲ ਸ਼ਿਕਾਇਤ ਕੀਤੀ ਗਈ। ਫਿਰ ਗੁਰਦੁਆਰਾ ਸਾਹਿਬ ਵਿੱਚ ਲਗਭਗ ਸੌ ਆਦਮੀਆਂ ਦੀ ਹਾਜ਼ਰੀ ਵਿੱਚ ਪੁਲੀਸ ਦੇ ਸਾਹਮਣੇ ਉਨ੍ਹਾਂ ਦਾ ਰਾਜ਼ੀਨਾਮਾ ਹੋਇਆ। ਹੁਣ ਫੇਰ ਉਸ ਨੇ ਸ਼ਰਾਬੀ ਹਾਲਤ ਵਿੱਚ ਖਾਕੇ ਉਨ੍ਹਾਂ ਦਾ ਗੇਟ ਖੜਕਾਇਆ। ਜਦੋਂ ਉਹ ਅਤੇ ਉਨ੍ਹਾਂ ਦਾ ਲੜਕਾ ਬਾਹਰ ਨਿਕਲੇ ਤਾਂ ਡੀਐੱਸਪੀ ਨੇ ਆਪਣੀ ਗੱਡੀ ਵਿੱਚੋਂ ਚੁੱਕ ਕੇ ਉਸ ਦੇ ਸਿਰ ਵਿੱਚ ਡੰਡਾ ਮਾਰਿਆ। ਜਦੋਂ ਉਹ ਦੁਬਾਰਾ ਉਨ੍ਹਾਂ ਦੇ ਡੰਡਾ ਮਾਰਨ ਲੱਗਾ ਤਾਂ ਪੰਡਤ ਦੀ ਪਤਨੀ ਨੇ ਡੰਡਾ ਫੜ ਲਿਆ।
ਜਿਸ ਨਾਲ ਦੂਜੇ ਪਾਸੇ ਤੋਂ ਡੰਡਾ ਡੀਐੱਸਪੀ ਦੇ ਸਿਰ ਵਿੱਚ ਲੱਗਿਆ। ਪਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਡਤ ਦੇ ਬਿਆਨਾਂ ਦੀ ਕੋਈ ਵੀ ਜਾਣਕਾਰੀ ਨਹੀਂ ਹੈ। ਉਹ ਡੀਐੱਸਪੀ ਦੇ ਅਤੇ ਪੰਡਿਤ ਦੀ ਪਤਨੀ ਦੇ ਬਿਆਨ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕਰਨਗੇ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ