ਸਾਡੇ ਮੁਲਕ ਵਿੱਚ ਵਿਕਾਸ ਦੀਆਂ ਬਹੁਤ ਗੱਲਾਂ ਹੋ ਰਹੀਆਂ ਹਨ। ਸਰਕਾਰ ਦੁਆਰਾ ਵਿਕਾਸ ਦੇ ਬਹੁਤ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਵਿਚ ਕਿੰਨੀ ਕੁ ਸੱਚਾਈ ਹੈ। ਇਹ ਪਤਾ ਚੱਲਦਾ ਹੈ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੇ ਹਾਈਵੇ ਤੇ ਪਹੁੰਚ ਕੇ।
ਕਿਉਂਕਿ ਉਥੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜਨਤਾ ਦੀ ਕਿੰਨੀ ਕੁ ਫਿਕਰ ਹੈ। ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਸਮੇਂ ਨੈਸ਼ਨਲ ਹਾਈਵੇ ਤੇ ਬਹੁਤ ਹੀ ਵੱਡੇ ਵੱਡੇ ਖੱਡੇ ਪਏ ਹੋਏ ਹਨ। ਜੋ ਕਿ ਕਿਸੇ ਵਿਹੜੇ ਵੀ ਕਿਸੇ ਵੱਡੇ ਤੋਂ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੇ ਹਨ। ਇੱਕ ਖੱਡਾ ਤਾਂ ਪੰਜ ਫੁੱਟ ਤੋਂ ਸੱਤ ਫੁੱਟ ਤੱਕ ਡੂੰਘਾ ਹੈ।
ਕਿਸੇ ਭਲੇ ਪੁਰਸ਼ ਨੇ ਬੋਰੀਆਂ ਵਿੱਚ ਮਿੱਟੀ ਭਰ ਕੇ ਇਸ ਖੱਡੇ ਦੇ ਆਲੇ ਦੁਆਲੇ ਰੱਖ ਦਿੱਤੀਆਂ ਹਨ ਤਾਂ ਕਿ ਰਾਹਗੀਰਾਂ ਨੂੰ ਇਸ ਖੱਡੇ ਬਾਰੇ ਪਤਾ ਲੱਗ ਜਾਵੇ ਅਤੇ ਉਹ ਆਪਣਾ ਬਚਾਅ ਕਰ ਸਕਣ। ਇਸ ਖੱਡੇ ਵਿੱਚ ਬਜਰੀ ਅਤੇ ਮਿੱਟੀ ਪਾ ਕੇ ਇਸ ਨੂੰ ਭਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਲੱਗਦੀ ਹੈ। ਇਸ ਤੋ ਕੁੱਝ ਦੂਰੀ ਤੇ ਇੱਕ ਹੋਰ ਵੱਡਾ ਖੱਡਾ ਹੈ। ਜਿਹੜਾ ਕਿ ਅੱਠ ਤੋਂ ਦਸ ਫੁੱਟ ਤੱਕ ਡੂੰਘਾ ਹੈ। ਜੇਕਰ ਇਸ ਖੱਡੇ ਵਿੱਚ ਕੋਈ ਗੱਡੀ ਡਿੱਗ ਪਵੇ ਤਾਂ ਕੋਈ ਭਾਰੀ ਮਾਲੀ ਅਤੇ ਜਾਨੀ ਨੁਕਸਾਨ ਹੋ ਸਕਦਾ ਹੈ।
ਇਸ ਵਿੱਚ ਕੋਈ ਗੱਡੀ ਡਿੱਗ ਪਵੇ ਤਾਂ ਜਾਪਦਾ ਹੈ ਕਿ ਉਸ ਨੂੰ ਕਰੇਨ ਤੋਂ ਬਿਨਾਂ ਬਾਹਰ ਨਹੀਂ ਕੱਢਿਆ ਜਾ ਸਕਦਾ। ਇਸ ਟੋਏ ਨੂੰ ਵੀ ਮਿੱਟੀ ਅਤੇ ਬਜਰੀ ਪਾ ਕੇ ਪੂਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਇਹ ਦੋਵੇਂ ਖੱਡੇ ਵਿਕਾਸ ਦਾ ਮੂੰਹ ਚਿੜਾ ਰਹੇ ਹਨ। ਜਦੋਂ ਕਿਤੇ ਬਾਰਿਸ਼ ਪੈਂਦੀ ਹੈ ਤਾਂ ਬਾਰਿਸ਼ ਦਾ ਪਾਣੀ ਪੈਣ ਨਾਲ ਇਨ੍ਹਾਂ ਖੱਡਿਆਂ ਦਾ ਆਕਾਰ ਵਧਦਾ ਹੀ ਜਾ ਰਿਹਾ ਹੈ। ਇਸ ਦੇ ਦੁਆਲੇ ਵੀ ਲੋਕਾਂ ਨੇ ਹਾਦਸੇ ਤੋਂ ਬਚਾਅ ਲਈ ਮਿੱਟੀ ਦੀਆਂ ਬੋਰੀਆਂ ਰੱਖ ਦਿੱਤੀਆਂ ਹਨ। ਇਕ ਸਥਾਨਕ ਵਿਅਕਤੀ ਦਾ ਕਹਿਣਾ ਹੈ ਕਿ ਲਗਭਗ ਇੱਕ ਸਾਲ ਤੋਂ ਉਹ ਇਨ੍ਹਾਂ ਖੱਡਿਆਂ ਨੂੰ ਦੇਖ ਰਿਹਾ ਹੈ।
ਤਾਜਾ ਜਾਣਕਾਰੀ