ਸੰਗਰੂਰ : ਬੋਰਵੈੱਲ ‘ਚ ਬੀਤੇ ਪੰਜ ਦਿਨ ਤੋਂ ਫਸੇ ਫਤਿਹਫੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐੱਨ. ਡੀ.ਆਰ. ਐੱਫ. ਨੂੰ ਫਤਿਹਵੀਰ ਦੀ ਲੋਕੇਸ਼ਨ ਹੀ ਪਤਾ ਨਹੀਂ ਚੱਲ ਸਕੀ ਹੈ,
ਜਿਸ ਕਾਰਨ ਉਸ ਨੂੰ ਬਾਹਰ ਕੱਢਣ ‘ਚ ਦੇਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐੱਨ. ਡੀ. ਆਰ. ਐੱਫ. ਕੋਲ ਫਤਿਹ ਦੀ ਲੋਕੇਸ਼ਨ ਟਰੇਸ ਕਰਨ ਲਈ ਲੌੜੀਂਦੇ ਯੰਤਰ ਹੀ ਮੌਜੂਦ ਨਹੀਂ ਹਨ, ਜੋ ਕਿ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਾਲਾਇਕੀ ਮੰਨੀ ਜਾ ਰਹੀ ਹੈ। ਜਿਸ ਕਾਰਨ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਫਤਿਹਵੀਰ ਨੂੰ ਬਾਹਰ ਕੱਢਣ ‘ਚ ਕੁਝ ਹੋਰ ਸਮਾਂ ਵੀ ਲੱਗ ਸਕਦਾ ਹੈ।
ਦੱਸ ਦੇਈਏ ਕਿ ਸੁਨਾਮ-ਲੌਂਗੋਵਾਲ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰ 6 ਜੂਨ ਸ਼ਾਮ 4 ਵਜੇ ਇਕ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਪਿਛਲੇ ਕਰੀਬ 90 ਘੰਟਿਆਂ ਤੋਂ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਫਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ
ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ ‘ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਫਤਿਹਵੀਰ ਦਾ ਅੱਜ ਜਨਮ ਦਿਨ ਵੀ ਹੈ ਤੇ ਪੂਰਾ ਦੇਸ਼ ਉਸ ਦੀ ਲੰਮੀ ਉਮਰ ਲਈ ਅਰਦਾਸਾਂ ਕਰ ਰਿਹਾ ਹੈ।
ਤਾਜਾ ਜਾਣਕਾਰੀ