BREAKING NEWS
Search

ਹੁਣੇ ਰਾਤੀ 2:25 ਵਜੇ ਨਾਲ ਬਚਾਉ ਸਥਾਨ ਤੋਂ ਆਈ ਵੀਡੀਓ ਕਹਿੰਦੇ ਕੁਝ ਹੀ..

ਬਚਾਉ ਸਥਾਨ ਤੋਂ ਆਈ ਵੀਡੀਓ

ਸੁਨਾਮ ਲੌਂਗੋਵਾਲ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰਾ ‘ਚ ਪਿਛਲੇ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਦੇ ਸਾਰੇ ਯਤਨ ਪਿਛਲੇ 58 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨਿਕ ਨਿਗਰਾਨੀ ‘ਚ ਲੋਕਾਂ ਦੇ ਜ਼ਬਰਦਸਤ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਜਿਥੇ ਐੱਨ.ਡੀ.ਆਰ.ਐੱਫ. ਦੀ ਟੀਮ ਇਸ ਸਬੰਧੀ ਸੁਝਾਅ ਦੇ ਰਹੀ ਹੈ, ਉੱਥੇ ਸ਼ਾਹ ਸਤਨਾਮ ਗ੍ਰੀਨ ਫੋਰਸ ਦੇ ਸੈਂਕੜੇ ਸੇਵਾਦਾਰ, ਵੱਖ-ਵੱਖ ਸੰਸਥਾਵਾਂ ਅਤੇ ਪਿੰਡਾਂ ਦੇ ਲੋਕ ਇਸ ਕੰਮ ‘ਚ ਸਹਿਯੋਗ ਦੇ ਰਹੇ ਹਨ। ਇਸ ਦੇ ਨਾਲ ਹੀ ਧਾਰਮਕ ਸੰਗਠਨਾਂ ਵਲੋਂ ਫਤਿਹਵੀਰ ਸਿੰਘ ਦੇ ਜੀਵਨ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵਲੋਂ ਲਗਾਤਾਰ ਐੱਸ.ਡੀ.ਐੱਮ. ਸੁਨਾਮ ਮਨਜੀਤ ਕੌਰ ਰਾਹੀਂ ਬਚਾਅ ਕੰਮਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਹੱਥਾਂ ਨਾਲ ਖੋਦਿਆ ਜਾ ਰਿਹੈ ਬੋਰਵੈੱਲ
ਫਤਿਹਵੀਰ ਨੂੰ ਬਾਹਣ ਕੱਢਣ ਲਈ ਇਕ 32 ਇੰਚ ਚੌੜਾ ਇਕ ਸਮਾਨੰਤਰ ਬੋਰਵੈੱਲ ਬਣਾਇਆ ਜਾ ਰਿਹਾ ਹੈ ਤਾਂ ਕਿ 10-15 ਫੁੱਟ ਗਹਿਰਾਈ ‘ਚ ਇਕ 9 ਇੰਚੀ ਬੋਰਵੈੱਲ ‘ਚ ਫਸੇ ਫਤਿਹਵੀਰ ਨੂੰ, ਦੋਨਾਂ ਬੋਰਵੈੱਲਾਂ ਦੇ ‘ਚ ਸੁਰੰਗ ਪਾ ਕੇ ਕੱਢਿਆ ਜਾ ਸਕੇ। ਬੋਰਵੈੱਲ ਨੂੰ ਹੱਥਾਂ ਨਾਲ ਖੋਦਿਆ ਜਾ ਰਿਹਾ ਹੈ,

ਇਕ ਆਦਮੀ ਬੋਰਵੈੱਲ ਦੇ ‘ਚ ਸੱਬਲ ਦੇ ਨਾਲ ਮਿੱਟੀ ਖੋਦ ਕੇ ਬਾਲਟੀ ਰਾਹੀਂ ਉੱਪਰ ਭੇਜ ਰਿਹਾ ਹੈ। ਲਗਾਤਾਰ ਚੱਲ ਰਹੇ ਕੰਮ ਨੂੰ ਪ੍ਰਸ਼ਾਸਨ ਉਤਸ਼ਾਹਿਤ ਕਰ ਰਿਹਾ ਹੈ, ਵੱਡੀ ਗਿਣਤੀ ‘ਚ ਪੁਲਸ ਬਲ ਹਾਜ਼ਰ ਹੈ, ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਡਾਕਟਰਾਂ ਦੀ ਟੀਮ ਵੀ ਉੱਥੇ ਮੌਜੂਦ ਹੈ।

ਫਤਿਹਵੀਰ ਦੇ ਨਿਕਲਦੇ ਹੀ ਉਸ ਦੇ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ ‘ਚ ਇਲਾਜ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਐੱਸ.ਡੀ.ਐੱਮ. ਮਨਜੀਤ ਕੌਰ ਜੋ ਕਿ 6 ਜੂਨ ਤੋਂ ਲਗਾਤਾਰ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ ਨੇ ਕਿਹਾ ਕਿ ਬਚਾਅ ਕੰਮਾਂ ‘ਚ ਲੋਕਾਂ ਦਾ ਜ਼ਬਰਦਸਤ ਸਹਿਯੋਗ ਮਿਲ ਰਿਹਾ ਹੈ।

ਡੀ.ਸੀ. ਸੰਗਰੂਰ ਅਤੇ ਐੱਸ.ਐੱਸ.ਪੀ. ਸੰਗਰੂਰ ਵੀ ਇੱਥੇ ਮੌਜੂਦ ਹਨ। ਵਿਜੇ ਇੰਦਰ ਸਿੰਗਲਾ ਨੇ ਪਰਿਵਾਰ ਨੂੰ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਰਜਿੰਦਰ ਸਿੰਘ ਰਾਜਾ ਬੀਰਕਲਾਂ, ਦਾਮਨ ਥਿੰਦ ਬਾਜਵਾ, ਘਨਸ਼ਾਮ ਕਾਂਸਲ, ਮਨਪ੍ਰੀਤ ਬਾਂਸਲ, ਸਤਿਗੁਰ ਸਿੰਘ ਨਮੋਲ, ਵਿਨਰਜੀਤ ਸਿੰਘ ਗੋਲਡੀ, ਮਨਿੰਦਰ ਸਿੰਘ ਲਖਮੀਰਵਾਲਾ, ਹਰਿੰਦਰ ਸਿੰਘ ਲਖਮੀਰਵਾਲਾ, ਜਗਦੇਵ ਸਿੰਘ ਦੋਲਾਵਾਲ, ਡੀ.ਐੱਸ.ਪੀ. ਹਰਦੀਪ ਸਿੰਘ, ਐੱਸ.ਐੱਚ.ਓ.

ਗੁਰਪ੍ਰੀਤ ਸਿੰਘ ਭਿੰਡਰ, ਪ੍ਰਮੇਸ਼ਵਰੀ ਦੇਵੀ ਅਰੋੜਾ, ਪ੍ਰਿਤਪਾਲ ਸਿੰਘ ਹਾਂਡਾ, ਰਮੇਸ਼ ਬੀ.ਕੇ.ਓ., ਐੱਸ.ਡੀ.ਓ. ਕੇਵਲ ਸਿੰਗਲਾ, ਤਹਿਸੀਲਦਾਰ ਗੁਰਲੀਨ ਕੌਰ ਆਦਿ ਹਾਜ਼ਰ ਸਨ।



error: Content is protected !!