ਫਤਿਹਵੀਰ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ, 45 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹੈ ਮਾਸੂਮ,ਸੰਗਰੂਰ : 6 ਜੂਨ ਨੂੰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਅਜਿਹੀ ਅਣਹੋਣੀ ਵਾਪਰੀ, ਜਿਸ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਦਰਅਸਲ, 2 ਸਾਲਾ ਫਤਿਹਵੀਰ ਮਾਪਿਆਂ ਦੇ ਵੇਖਦੇ-ਵੇਖਦੇ 140 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ।
ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਘਟਨਾ ਨੂੰ ਵਾਪਰਿਆਂ ਅੱਜ 45 ਘੰਟਿਆਂ ਤੋਂ ਉਪਰ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤਕ ਵੀ ਨੰਨ੍ਹਾ ਫਤਿਹਵੀਰ ਮੌਤ ਦੇ ਮੂੰਹ ‘ਚੋਂ ਬਾਹਰ ਨਹੀਂ ਆਇਆ ਹੈ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਜਾਰੀ ਹੈ।ਉਥੇ ਹੀ ਸੂਬੇ ਭਰ ‘ਚ ਲੋਕ ਫਤਹਿ ਨੂੰ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਖੁਦਾਈ ਦਾ ਕੰਮ ਕਰੀਬ 100 ਫੁੱਟ ਤੱਕ ਪਹੁੰਚ ਚੁੱਕਾ ਹੈ ਤੇ ਪਿੰਡ ਵਾਸੀਆਂ ਤੇ ਉਥੇ ਮੌਜੂਦ ਹੋਰ ਲੋਕਾਂ ਵੱਲੋਂ ਫਤਿਹ ਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਡਾਕਟਰਾਂ ਵੱਲੋਂ ਫਤਿਹ ਨੂੰ ਲਗਾਤਾਰ ਆਕਸੀਜ਼ਨ ਪਹੁੰਚਾਈ ਜਾ ਰਹੀ ਹੈ।
ਇੱਥੇ ਦੱਸ ਦੇਈਏ ਕਿ ਫਤਿਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਫਤਿਹ ਵਿਆਹ ਤੋਂ ਸੱਤ ਸਾਲਾਂ ਬਾਅਦ ਹੋਇਆ ਸੀ। ਉਹ ਇਸ ਘਰ ਦਾ ਚਿਰਾਗ ਨਹੀਂ ਸਗੋਂ ਜ਼ਿੰਦਗੀ ਹੈ ਤੇ ਹਰ ਦਿਲ ਇਹੀ ਕਹਿ ਰਿਹਾ ਹੈ ਸ਼ਾਲਾ ਇਹ ਜ਼ਿੰਦਗੀ ਲੰਮੇਰੀ ਹੋਵੇ ਤੇ ਫਤਿਹ ਆਪਣੇ ਆਉਣ ਵਾਲੇ ਕਿੰਨੇ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਵੇ।
Exclusive:ਡਾਕਟਰਾਂ ਤੋਂ ਸੁਣੋ Fatehveer ਦੀ Latest Medical Condition
ਤਾਜਾ ਜਾਣਕਾਰੀ