ਇਸ ਸਮੇ ਪੰਜਾਬ ਵਿਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਘਰੇਲੂ ਖਪਤਕਾਰਾਂ ਦੇ ਘਰਾਂ ਦੇ ਬਾਹਰ ਜੋ ਮੀਟਰ ਲਗਾਏ ਗਏ ਹਨ ਇਨ੍ਹਾਂ ਮੀਟਰਾਂ ਦੇ ਉੱਪਰ ਲਿਖੇ 27 ਡਿਗਰੀ ਸੈਲਸੀਅਸ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪਾਏ ਜਾ ਰਹੇ ਹਨ ਹਨ। ਲੋਕਾਂ ਦਾ ਮੰਨਣਾ ਕਿ ਇਹ ਮੀਟਰ 27 ਡਿਗਰੀ ਤੱਕ ਦੇ ਤਾਪਮਾਨ ਵਿੱਚ ਹੀ ਸਹੀ ਕੰਮ ਕਰਦੇ ਹਨ। ਤਾਪਮਾਨ 27 ਡਿਗਰੀ ਤੋਂ ਵੱਧ ਜਾਣ ਨਾਲ ਮੀਟਰ ਦੀ ਰਫ਼ਤਾਰ ਵੱਧ ਜਾਂਦੀ ਹੈ।
ਲੋਕਾਂ ਦਾ ਮੰਨਣਾ ਕਿ ਪੰਜਾਬ ਚ ਤਾਪਮਾਨ 45 ਡਿਗਰੀ ਤੋਂ ਵੀ ਵੱਧ ਦੇ ਚੱਲਦਿਆਂ ਮੀਟਰ ਜ਼ਿਆਦਾ ਤੇਜ਼ ਚੱਲ ਰਹੇ ਹਨ। ਜਿਸ ਕਰ ਕੇ ਗਰਮੀ ਦੇ ਦਿਨਾਂ ਵਿੱਚ ਲੋਕਾਂ ਦਾ ਬਿਲ ਤਿੰਨ ਤੋਂ ਚਾਰ ਗੁਣਾ ਵੱਧ ਆ ਰਿਹਾ।ਜਦੋਂ ਇਸ ਮਾਮਲੇ ਬਾਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੀਫ਼ ਇੰਜੀਨੀਅਰ ਮੀਟਰਿੰਗ ਵਿਨੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਲੋਕਾਂ ਦੇ ਤਰਕ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਕਿ ਬਿਜਲੀ ਮੀਟਰ ਮਾਇਨਸ 5 ਤੋਂ 55 ਡਿਗਰੀ ਸੈਲਸੀਅਸ ਵਿੱਚ ਬਿਲਕੁਲ ਸਹੀ ਕੰਮ ਕਰਦੇ ਹਨ।
ਇਹ ਤਾ ਭਾਵੇਂ ਪੰਜਾਬ ਪਾਵਰ ਕਾਰਪੋਰੇਸ਼ਨ ਲੋਕਾਂ ਦੇ ਤਰਕ ਨੂੰ ਰੱਦ ਕਰ ਰਿਹਾ ਅਤੇ ਇੱਕ ਵਹਿਮ ਜਾ ਭੁਲੇਖਾ ਦੱਸਿਆ ਜਾ ਰਿਹਾ ਹੈ । ਪਰ ਉਥੇ ਹੀ ਆਮ ਲੋਕ 27 ਡਿਗਰੀ ਵਾਲੇ ਮੀਟਰਾਂ ਨੂੰ ਸ਼ਰੇਆਮ ਹੋ ਰਹੀ ਲੁੱਟ ਕਰਾਰ ਦੇ ਰਹੇ ਹਨ। ਇੱਕ ਪਾਸੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਤੇ ਹੁਣ ਮੀਟਰਾਂ ਵਿੱਚ ਹੇਰਾਫੇਰੀ ਦੇ ਇਲਜ਼ਾਮ ਕਈ ਸਵਾਲ ਖੜੇ ਕਰਦੇ ਹਨ।
ਉਥੇ ਸਾਡੇ ਦੇਸ਼ ਦੇ ਕਈ ਵੱਡੇ ਅਹੁਦੇ ਦੇ ਉੱਪਰ ਕੰਮ ਕਰ ਰਹੇ ਲੋਕਾਂ ਨੂੰ ਬਿਜਲੀ ਦੀ ਸਹੂਲਤ ਮੁਫ਼ਤ ਵਿਚ ਦਿੱਤੀ ਜਾਂਦੀ ਹੈ ਅਤੇ ਇੱਕ ਗਰੀਬ ਵਿਅਕਤੀ ਦੇ ਸਿਰ ਤੇ ਬਿਜਲੀ ਦੀਆ ਵੱਧ ਦਰਾਂ ਦਾ ਭਾਰ ਪਾਇਆ ਜਾ ਰਿਹਾ ਹੈ। ਇਹ ਇੱਕ ਅਹਿਮ ਮੁੱਦਾ ਹੈ ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।
ਵਾਇਰਲ