ਇਕ 30 ਰੁਪਏ ਵਿਚ ਕਾਰਡ ਬਣਵਾ ਕੇ ਤੁਸੀਂ 5 ਲੱਖ ਰੁਪਏ ਤੱਕ ਮੁਫ਼ਤ ਵਿਚ ਇਲਾਜ਼ ਕਰਵਾ ਸਕਦੇ ਹੋ । ਇਹ ਕਾਰਡ ਕੋਈ ਮਾਮੂਲੀ ਕਾਰਡ ਨਹੀਂ ਹੈ ਇਸ ਕਾਰਡ ਦਾ ਨਾਮ ਹੈ ਗੋਲਡਨ ਕਾਰਡ ਜੋ ਆਯੂਸ਼ਮਾਨ ਭਾਰਤ ਸਕੀਮ ਨਾਲ ਜੁੜਿਆ ਹੋਇਆ ਹੈ ਇਸ ਸਕੀਮ ਵਿਚ ਸ਼ਾਮਿਲ ਹਰ ਵਿਆਕਤੀ ਨੂੰ ਇਹ ਕਾਰਡ ਬਣਵਾਉਣਾ ਜਰੂਰੀ ਹੈ । ਕਾਰਡ ਬਣਨ ਦੇ ਬਾਅਦ ਹੀ ਉਸਦਾ ਇਲਾਜ਼ ਹੋ ਸਕੇਗਾ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ 23 ਸਤਬਰ ਨੂੰ ਆਯੂਸ਼ਮਾਨ ਭਾਰਤ ਯੋਜਨਾ ਨੂੰ ਲਾਂਚ ਕਰ ਦਿੱਤਾ ਗਿਆ ਹੈ ਇਸ ਸਕੀਮ ਵਿਚ 10 ਕਰੋੜ ਪਰਿਵਾਰ ਦੇ ਲਗਭਗ 50 ਕਰੋੜ ਲੋਕ ਸ਼ਾਮਿਲ ਹਨ । ਇਹੋਾਂ ਨੂੰ 5 ਲੱਖ ਰੁਪਏ ਤੱਕ ਦੇ ਇਲਾਜ਼ ਮੁਫ਼ਤ ਵਿਚ ਦਿੱਤੇ ਜਾਣਗੇ ।
ਕਿੱਥੋਂ ਬਣਗੇ ਇਹ ਕਾਰਡ : – ਗੋਲਡਨ ਕਾਰਡ ਦੋ ਥਾਵਾਂ ਤੇ ਬਣਨਗੇ । ਹਸਪਤਾਲ ਵਿਚ ਅਤੇ ਕਾਮਨ ਸਰਵਿਸ ਸੈਂਟਰ ( ਸੀ ਐਸ ਏ ਸੀ ) ਤੇ। ਸੀਐਸਸੀ ਪਿੰਡਾਂ ਵਿਚ ਆਸਾਨੀ ਨਾਲ ਮਿਲ ਜਾਂਦੇ ਹਨ ਸੀਐਸਸੀ ਦੇ ਸੀਈਓ ਡੀ ਸੀ ਤਿਆਗੀ ਨੇ ਦੱਸਿਆ ਕਿ ਕਾਮਨ ਸਰਵਿਸ ਸੈਂਟਰ ਤੇ ਗੋਲਡਨ ਕਾਰਡ ਬਣਾਉਣ ਦੀ ਤਿਆਰੀ ਪੂਰੀ ਹੋ ਗਈ ਹੈ । ਅਗਲੇ ਹਫਤੇ ਤੋਂ ਕਾਰਡ ਬਣਨ ਦਾ ਕੰਮ ਸ਼ੁਰੂ ਹੋ ਜਾਵੇਗਾ । ਕਾਰਡ ਬਣਾਉਣ ਦੇ ਬਦਲੇ 30 ਰੁਪਏ ਲਏ ਜਾਣਗੇ ਕਾਰਡ ਨੂੰ ਲੇਮੀਨੇਸ਼ਨ ਕਰਕੇ ਦਿੱਤਾ ਜਾਵੇਗਾ ।
ਸਕੀਮ ਵਿਚ ਸ਼ਾਮਿਲ ਵਿਅਕਤੀ ਸੀ ਐਸ ਸੀ ਵਿਚ ਆ ਕੇ ਆਯੂਸ਼ਮਾਨ ਭਾਰਤ ਦੀ ਸੂਚੀ ਵਿਚ ਆਪਣਾ ਨਾਮ ਚੈੱਕ ਕਰ ਸਕਦਾ ਹੈ । ਨਾਮ ਹੋਣ ਤੇ ਉਸਦਾ ਕਾਰਡ ਬਣ ਜਾਵੇਗਾ ਤਿਆਗੀ ਨੇ ਦੱਸਿਆ ਕਿ ਜੇਕਰ ਇਕ ਪਰਵਾਰ ਵਿਚ ਪੰਜ ਵਿਅਕਤੀਆਂ ਹਨ ਤਾ ਸਾਰੇ ਅੱਡ ਅੱਡ ਕਾਰਡ ਬਣਨਗੇ ਅਜਿਹਾ ਨਹੀਂ ਹੈ ਕਿ ਇੱਕ ਕਾਰਡ ਨਾਲ ਪੂਰੇ ਪਰਿਵਾਰ ਦਾ ਕੰਮ ਚੱਲ ਜਾਵੇਗਾ ।
ਸੀ ਐਸ ਸੀ ਦੇ ਇਲਾਵਾ ਕਾਰਡ ਹਸਪਤਾਲਾਂ ਵਿਚ ਵੀ ਬਣਨਗੇ । ਹਸਪਤਾਲ ਵਿਚ ਕਾਰਡ ਮੁਫ਼ਤ ਵਿਚ ਬਣੇਗਾ । ਅਕਸਰ ਲੋਕ ਬਿਮਾਰ ਹੋਣ ਤੇ ਹਸਪਤਾਲ ਜਾਂਦੇ ਹਨ ਇਸ ਲਈ ਬਿਮਾਰ ਹੋਣ ਤੋਂ ਪਹਿਲਾ ਕਾਰਡ ਬਣਵਾਉਣਾ ਹੈ ਤਾ ਉਹਨਾਂ ਸੀਐਸਸੀ ਜਾਣਾ ਪਵੇਗਾ ਵੈਸੇ ਵੀ ਪਿੰਡਾਂ ਤੋਂ ਹਸਪਤਾਲ ਜਾਣ ਵਿੱਚ 50 ਤੋਂ 100 ਰੁਪਏ ਖਰਚ ਹੋ ਜਾਣਗੇ । ਪ੍ਰਧਾਨ ਮੰਤਰੀ ਆਰੋਗ ਯੋਜਨਾ ਦੇ ਅਧੀਨ ਹਜ਼ਾਰੀਬਾਗ ਜ਼ਿਲਾ ਹਸਪਤਾਲ ਵਿਚ ਦੇਸ਼ ਦਾ ਪਹਿਲਾ ਗੋਲਡਨ ਕਾਰਡ ਬਣਿਆ ।
1300 ਤੋਂ ਜ਼ਿਆਦਾ ਬਿਮਾਰੀਆਂ ਦਾ ਇਲਾਜ਼ : – ਅਯੂਸ਼ੁਮਾਨ ਸਕੀਮ ਦੇ ਤਹਿਤ ਕੈਂਸਰ , ਦਿਲ ਦੀ ਬਿਮਾਰੀ , ਕਿਡਨੀ , ਲੀਵਰ , ਸੂਗਰ ਸਮੇਤ 1300 ਤੋਂ ਜ਼ਿਆਦਾ ਬਿਮਾਰੀਆਂ ਦਾ ਇਲਾਜ਼ ਆਯੂਸ਼ਮਾਨ ਭਾਰਤ ਦੇ ਤਹਿਤ ਕਵਰ ਹੋਵੇਗਾ ਨਾਲ ਹੀ ਇਹ ਇਲਾਜ ਸਰਕਾਰੀ ਸਮੇਤ ਪ੍ਰਾਈਵੇਟ ਹਸਪਤਾਲ ਵਿਚ ਵੀ ਕਰਵਾਇਆ ਜਾ ਸਕੇਗਾ । ਇਸ ਵਿਚ ਜਾਚ ਦਵਾਈ , ਇਲਾਜ , ਹਸਪਤਾਲ ਭਰਤੀ ਅਤੇ ਉਸਦੇ ਬਾਅਦ ਦਾ ਖਰਚ ਵੀ ਕਵਰ ਹੋਵੇਗਾ । ਇਸਦੇ ਇਲਾਵਾ ਪਹਿਲਾ ਤੋਂ ਮੌਜੂਦ ਬਿਮਾਰੀ ਵੀ ਕਵਰ ਹੋਵੇਗੀ ।
Home ਤਾਜਾ ਜਾਣਕਾਰੀ ਕੇਵਲ 30 ਰੁਪਏ ਵਿੱਚ ਬਣਵਾਓ ਇਹ ਕਾਰਡ ਹਰ ਪ੍ਰਾਈਵੇਟ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਹੋਵੇਗਾ ਹਰ ਬਿਮਾਰੀ ਦਾ ਇਲਾਜ਼
ਤਾਜਾ ਜਾਣਕਾਰੀ