BREAKING NEWS
Search

ਜਗਰਾਤੇ ਵਾਲੇ ਸ਼ੇਰ ਨੇ ਪੁਲਸ ਨੂੰ ਪਾਈਆਂ ਭਾਜੜਾਂ

ਪੁਲਸ ਨੂੰ ਪਾਈਆਂ ਭਾਜੜਾਂ ਜਗਰਾਤੇ ਵਾਲੇ ਸ਼ੇਰ ਨੇ

ਬਨੂੜ—ਬਨੂੜ ‘ਚ ਬੁੱਧਵਾਰ ਨੂੰ ਐੱਫ.ਸੀ.ਆਈ.ਗੋਦਾਮ ਦੇ ਪਿੱਛੇ ਸੜਕ ਕੰਢੇ ਲੋਕਾਂ ਨੇ ਸ਼ੇਰ ਨੂੰ ਬੈਠਿਆ ਦੇਖਿਆ। ਕਿਸੇ ਨੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਫੋਟੋ ਵਾਇਰਲ ਹੁੰਦੇ ਹੀ ਦਹਿਸ਼ਤ ‘ਚ ਨੇੜੇ-ਤੇੜੇ ਦੇ ਲੋਕਾਂ ਨੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਕੇ ਛੱਤ ‘ਤੇ ਚੜ੍ਹ ਗਏ ਅਤੇ ਉੱਥੋਂ ਸ਼ੇਰ ਦੇਖਣ ਲੱਗੇ। ਬੱਚਿਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਸ ਦੀ ਸੂਚਨਾ ਪੁਲਸ ਤੱਕ ਪਹੁੰਚੀ ਤਾਂ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਜੰਗਲਾਤ ਵਿਭਾਗ ਦੀ ਟੀਮ ਦੇ ਆਉਣ ਤੋਂ ਪਹਿਲਾਂ ਹੀ ਸ਼ੇਰ ਦੀ ਹਿਲਜੁੱਲ ਨਾ ਹੋਣ ਕਾਰਨ ਕਿਸੇ ਨੇ ਕੋਲ ਜਾ ਕੇ ਦੇਖਿਆ ਤਾਂ ਉਹ ‘ਜਗਰਾਤੇ ਵਾਲਾ’ ਸ਼ੇਰ ਨਿਕਲਿਆ।

ਅਸਲ ‘ਚ ਬੁੱਧਵਾਰ ਦੁਪਹਿਰ 2 ਵਜੇ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਮੀਡਆ ‘ਤੇ ਸ਼ੇਰ ਦੀ ਤਸਵੀਰ ਵਾਇਰਲ ਕਰ ਦਿੱਤੀ ਗਈ। ਇਸ ਨਾਲ ਲੋਕਾਂ ‘ਚ ਦਹਿਸ਼ਤ ਫੈਲ ਗਈ। ਇਸ ਸਥਾਨ ‘ਤੇ ਨਗਰ ਕੌਂਸਲਰ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੇਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਸੇ ਥਾਂ ‘ਤੇ ਪੁਲਸ ਵੀ ਪਹੁੰਚੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੇਰ ਹੋਣ ਦੀ ਸੂਚਨਾ ਦਿੱਤੀ ਗਈ। ਲੋਕ ਦੂਰ ਤੋਂ ਖੜ੍ਹੇ ਹੋ ਕੇ ਸ਼ੇਰ ਨੂੰ ਦੇਖਦੇ ਰਹੇ। ਹਿਲਜੁੱਲ ਨਾਲ ਹੋਣ ਕਾਰਨ ਸ਼ੱਕ ਹੋਇਆ ਪਰ ਕਿਸੇ ਦੀ ਵੀ ਕੋਲ ਜਾਣ ਦੀ ਹਿੰਮਤ ਨਾ ਹੋਈ। ਤਾਂ ਕਿਸੇ ਨੇ ਕਿਹਾ ਕਿ ਇਹ ਸ਼ੇਰ ਰਾਤ ਨੂੰ ਕਿਸੇ ਜਗਰਾਤਾ ਮੰਡਲੀ ਦੇ ਟੈਂਪੂ ਤੋਂ ਡਿੱਗ ਗਿਆ ਹੋਵੇਗਾ, ਕਿਉਂਕਿ ਸਵੇਰੇ ਬੱਚੇ ਇਸ ਦੇ ਨਾਲ ਤਸਵੀਰਾਂ ਲੈ ਰਹੇ ਸਨ। ਜਾਂਦੇ ਸਮੇਂ ਉਹ ਸ਼ੇਰ ਦੇ ਪੁਤਲੇ ਨੂੰ ਕੰਧ ਦੇ ਕੋਲ ਰੱਖ ਗਏ ਹੋਣਗੇ। ਇਸ ਦੇ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨੇੜੇ ਆ ਕੇ ਦੇਖਿਆ ਤਾਂ ਉਹ ਸ਼ੇਰ ਦਾ ਪੁਤਲਾ ਨਿਕਲਿਆ।



error: Content is protected !!