ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਿਆਹੁਤਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਲੋਹੀਆਂ ਖਾਸ — ਲੋਹੀਆਂ ਬਲਾਕ ਦੇ ਮੰਡ ਏਰੀਏ ‘ਚ ਪੈਂਦੇ ਪਿੰਡ ਗੱਟੀ ਰਾਏ ਪੁਰ ਵਿਖੇ ਇਕ ਵਿਆਹੁਤਾ ਔਰਤ ਵੱਲੋਂ ਪੱਖੇ ਨਾਲ ਲਟਕ ਕੇ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੱਟੀ ਰਾਏਪੁਰ ਤੋਂ ਵਿਦੇਸ਼ ਗਏ ਹੋਏ ਬਲਜੀਤ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਖੁਦ ਨੂੰ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੇ ਲਖਵੀਰ ਸਿੰਘ ਡੀ.ਐੱਸ.ਪੀ. ਥਾਣਾ ਸ਼ਾਹਕੋਟ ਤੇ ਦਲਬੀਰ ਸਿੰਘ ਥਾਣਾ ਮੁਖੀ ਲੋਹੀਆਂ ਵਲੋਂ ਦੱਸਿਆ ਗਿਆ ਕਿ ਮ੍ਰਿਤਕ ਅੋਰਤ ਦੀ ਦਰਾਣੀ ਚਰਨਜੀਤ ਕੌਰ ਸਵੇਰੇ ਤਕਰੀਬਨ 6 ਵਜੇ ਗੁਰਦੁਆਰੇ ਤੋਂ ਘਰ ਆਈ ਤਾਂ
ਉਸ ਨੇ ਦੇਖਿਆ ਕਿ ਹਰਜਿੰਦਰ ਕੌਰ ਦੀ ਲਾਸ਼ ਪੱਖੇ ਨਾਲ ਲੱਟਕ ਰਹੀ ਸੀ। ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀ ਨੇ ਮੌਤ ਦੇ ਕਾਰਨਾਂ ਪਤਾ ਲਾਉਣ ਲਈ ਤਫਤੀਸ਼ ਕਰ ਰਹੇ ਹਨ। ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਅਧਾਰ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਭੇਜ ਦਿਤਾ ਗਿਆ। ਰਿਪੋਰਟ ਆਉਣ ਤੇ ਖੁਦਕੁਸ਼ੀ ਦੇ ਕਾਰਨਾ ਦਾ ਪਤਾ ਲੱਗਣ ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
Home ਤਾਜਾ ਜਾਣਕਾਰੀ ਨਵ ਵਿਆਹੁਤਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ, ਦਰਾਣੀ ਨੇ ਦੱਸਿਆ ਕਹਿੰਦੀ ਜਦੋਂ ਮੈਂ ਘਰੇ ਆਈ ਤਾਂ…….
ਤਾਜਾ ਜਾਣਕਾਰੀ