ਗੁੱਸਾ ਅੱਗ ਵਾਂਗ ਹੀ ਖਤਰਨਾਕ ਹੈ। ਇਹ ਇਨਸਾਨ ਨੂੰ ਵੈਸੀ ਬਣਾ ਦਿੰਦਾ ਹੈ। ਗੁੱਸੇ ਵਿੱਚ ਆਪਣੇ ਬੇਗਾਨੇ ਦੀ ਜਾਂ ਚੰਗੇ ਬੁਰੇ ਦੀ ਪਰਖ ਨਹੀਂ ਰਹਿੰਦੀ। ਇਨਸਾਨ ਦੂਜੇ ਨੂੰ ਤਾਂ ਮਾਰਦਾ ਹੈ ਨਾਲ ਹੀ ਆਪਣੀ ਜ਼ਿੰਦਗੀ ਵੀ ਤਬਾਹ ਕਰ ਲੈਂਦਾ ਹੈ। ਰਾਜਪੁਰਾ ਇਲਾਕੇ ਦੇ ਥਾਣਾ ਗੰਡਾ ਖੇੜੀ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਆਪਣੀ ਹੀ ਧੀ ਨੂੰ ਮਾਰ ਕੇ ਲਾਸ਼ ਨੂੰ ਬੋਰੀ ਵਿਚ ਪਾ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ।
ਦੋਸ਼ੀ ਬਿਹਾਰੀ ਮੂਲ ਦਾ ਹੈ। ਇਕ ਪੰਜਾਬੀ ਆਦਮੀ ਜੋ ਇਸੇ ਪਿੰਡ ਵਿੱਚ ਰਹਿੰਦਾ ਹੈ, ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਬਿਹਾਰੀ ਆਦਮੀ ਨੇ ਆਪਣੇ ਛੋਟੇ ਜਿਹੇ ਲੜਕੇ ਨੂੰ ਕਿਸੇ ਕਸੂਰ ਕਾਰਨ ਮਾਰਿਆ। ਉਸ ਲੜਕੇ ਨੇ ਉਸ ਵਿਅਕਤੀ ਨੂੰ ਰੋਂਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੀ ਭੈਣ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੱਤਾ ਹੈ। ਹੁਣ ਉਸ ਨੂੰ ਵੀ ਮਾਰ ਦੇਵੇਗਾ।
ਉਸ ਵਿਅਕਤੀ ਨੇ ਇਹ ਗੱਲ ਪਿੰਡ ਦੇ ਸਰਪੰਚ ਨੂੰ ਦੱਸੀ। ਫਿਰ ਉਨ੍ਹਾਂ ਦੋਹਾਂ ਨੇ ਬੱਚੇ ਦੁਆਰਾ ਦੱਸੇ ਗਏ ਖੂਹ ਵਿੱਚ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਖੂਹ ਵਿੱਚ ਇੱਕ ਬੋਰੀ ਨਜ਼ਰ ਆਈ। ਸਰਪੰਚ ਦੁਆਰਾ ਪੁਲਿਸ ਨੂੰ ਇਤਲਾਹ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਪਿੰਡ ਦੀ ਹਾਜ਼ਰੀ ਵਿੱਚ ਲਾਸ਼ ਨੂੰ ਖੂਹ ਵਿੱਚੋਂ ਕੱਢਿਆ। ਪੁਲਿਸ ਦੁਆਰਾ ਮੀਡੀਆ ਨੂੰ ਦੱਸਿਆ ਗਿਆ ਹੈ ਕਿ ਇਸ ਵਿਅਕਤੀ ਦਾ ਦੂਜਾ ਵਿਆਹ ਹੋ ਚੁੱਕਾ ਹੈ। ਇਸ ਦੀ ਹੁਣ ਵਾਲੀ ਔਰਤ ਬੱਚਿਆਂ ਦੀ ਮਤਰੇਈ ਮਾਂ ਹੈ। ਜਿਸ ਕਾਰਨ ਬੱਚਿਆਂ ਨਾਲ ਉਹ ਭੈੜਾ ਸਲੂਕ ਕਰਦੇ ਹਨ।
ਪੁਲੀਸ ਨੇ ਪਤੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਦੋਹਾਂ ਤੇ ਹੀ ਪਰਚਾ ਦਰਜ ਹੋਇਆ ਹੈ। ਮਾਣਯੋਗ ਅਦਾਲਤ ਨੇ ਦੋਸ਼ੀ ਪਤੀ ਪਤਨੀ ਦਾ ਇੱਕ ਦਿਨ ਦਾ ਪੁਲਿਸ ਰਿਵਾਰਡ ਦੇ ਦਿੱਤਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਪਿਓ ਨੇ ਧੀ ਦਾ ਕਤਲ ਕਰਕੇ ਲਾਸ਼ ਨੂੰ ਬੋਰੀ ਚ ਪਾਕੇ ਖੂਹ ਚ ਸੁੱਟਿਆ, ਕਿਵੇਂ ਚਾਰ ਸਾਲਾਂ ਮਾਸੂਮ ਭਰਾ ਨੇ ਕਾਤਲ ਪਿਓ ਨੂੰ ਕਰਵਾਇਆ ਗ੍ਰਿਫਤਾਰ, ਦੇਖੋ ਵੀਡੀਓ
ਤਾਜਾ ਜਾਣਕਾਰੀ