BREAKING NEWS
Search

ਨੀਟੂ ਨੇ 3 ਸਾਲ ਪਹਿਲਾਂ ਜਲੰਧਰ ਚ ਬਚਾਈ ਸੀ ਕਈ ਲੋਕਾਂ ਦੀ ਜਾਨ

ਅਜਿਹਾ ਨਹੀਂ ਹੈ ਕਿ ਨੀਟੂ ਚੋਣ ਲੜਨ ਤੋਂ ਬਾਅਦ ਪਹਿਲੀ ਵਾਰ ‘ਚ ਹੀਰੋ ਬਣਿਆ ਹੋਵੇ। ਨੀਟੂ ਨੇ ਸ਼ਹਿਰ ‘ਚ ਇਸ ਤੋਂ ਪਹਿਲਾਂ 2016 ‘ਚ ਜਾਣੇ-ਅਣਜਾਣੇ ‘ਚ ਇਕ ਬੰਬ ਹਾਦਸਾ ਹੋਣ ਤੋਂ ਬਚਾਅ ਲਿਆ ਸੀ। ਗੱਲ 26 ਜਨਵਰੀ ਦੇ ਨੇੜੇ ਦੀ ਹੈ ਜਦੋਂ ਪੂਰੇ ਪੰਜਾਬ ‘ਚ ਹਾਈ ਅਲਰਟ ਸੀ। ਉਸ ਦੌਰਾਨ ਨੀਟੂ ਆਮ ਆਦਮੀ ਪਾਰਟੀ ਦਾ ਵਰਕਰ ਸੀ। ਪਠਾਨਕੋਟ ਚੌਕ ‘ਚ ਨੀਟੂ ਨੂੰ ਸੜਕ ‘ਤੇ ਮੋਬਾਇਲ ਮਿਲਿਆ ਤਾਂ ਉਸ ਨੇ ਲਾਲਚ ‘ਚ ਆ ਕੇ ਉਸ ਨੂੰ ਜੇਬ ‘ਚ ਰੱਖ ਲਿਆ। ਨੇੜੇ ਹੀ ਸੀਮੈਂਟ ਦੇ ਬੋਰੇ ‘ਚ ਕੁਝ ਬੰਨ੍ਹਿਆ ਸੀ। ਲੱਤ ਮਾਰੀ ਤਾਂ ਕੁਝ ਭਾਰਾ ਲੱਗਾ ਤਾਂ ਉਸ ਨੇ ਉਸ ਨੂੰ ਚੁੱਕ ਕੇ ਸਕੂਟਰ ‘ਤੇ ਰੱਖ ਲਿਆ।

ਨੀਟੂ ਉਸ ਨੂੰ ਉਸ ਜਗ੍ਹਾ ਲੈ ਗਿਆ ਜਿੱਥੇ ਉਸ ਨੇ ਕਿਸੇ ਦੀ ਪੇਮੈਂਟ ਲੈਣੀ ਸੀ। ਉਥੇ ਉਸ ਨੇ ਬੋਰੇ ਦਾ ਮੂੰਹ ਖੋਲ੍ਹ ਕੇ ਦੇਖਿਆ ਤਾਂ ਬੰਬ ਵਰਗੀ ਕੋਈ ਚੀਜ਼ ਸੀ। ਉਹ ਉਸ ਬੋਰੇ ਨੂੰ ਤੁਰੰਤ ਪੁਲਸ ਕੋਲ ਲੈ ਗਿਆ ਅਤੇ ਬੰਬ ਹੋਣ ਦੀ ਪੁਸ਼ਟੀ ਵੀ ਹੋ ਗਈ ਸੀ। ਬੰਬ ਮਿਲਣ ਦੀਆਂ ਖਬਰਾਂ ਨਾਲ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਸੀ। ਬੰਬ ਜ਼ਾਇਆ ਕਰਨ ਵਾਲੇ ਦਸਤੇ ਨੂੰ ਬੁਲਾਇਆ ਗਿਆ। ਸ਼ਹਿਰ ਦੇ ਹਾਈਵੇਅ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ। ਬੰਬ ਨੂੰ ਰੱਸੀ ਨਾਲ ਬੰਨ੍ਹ ਕੇ ਘਸੀਟ ਕੇ ਬੰਕਰ ‘ਚ ਲਿਆਂਦਾ ਗਿਆ। ਬੰਬ ਨੂੰ ਸੜਕ ਕਿਨਾਰੇ ਰੇਤ ਦੇ ਬੋਰੇ ਰੱਖ ਕੇ ਬੰਕਰ ਬਣਾਇਆ ਗਿਆ। ਸ਼ੱਕੀ ਬੰਬ ‘ਤੇ ਹਲਕਾ ਜਿਹਾ ਧਮਾਕਾ ਕਰਾਇਆ ਗਿਆ।

ਬੰਬ ਨੂੰ ਪੁਲਸ ਦੀ ਗੱਡੀ ‘ਚ ਰੱਖ ਕੇ ਪਿੰਡ ਰਾਓਵਾਲੀ ਕੋਲ ਹਾਈਵੇ ਤੋਂ 500 ਮੀਟਰ ਦੀ ਦੂਰੀ ‘ਤੇ ਇਕ ਖੇਤ ਵਿਚ ਲਿਆਂਦਾ ਗਿਆ ਸੀ ਅਤੇ ਉਸ ਨੂੰ ਡੀ-ਫਿਊਜ਼ ਕਰ ਦਿੱਤਾ ਗਿਆ। ਬੋਰੇ ‘ਚ ਰੱਖੇ ਇਕ ਪੈਕੇਟ ‘ਤੇ ਐਲੂਮੀਨੀਅਮ ਪਰਤ ਚੜ੍ਹੀ ਸੀ। ਉਪਰੋਂ ਬੋਲਟ ਮੀਟਰ ਬੰਨ੍ਹਿਆ ਸੀ, ਪੀਲੇ ਰੰਗ ਦੀ ਮੋਟੀ ਤਾਰ ਪੈਕੇਟ ‘ਚ ਲਿਪਟੇ 3 ਯੂਨਿਟਾਂ ਨਾਲ ਜੋੜੀ ਗਈ ਸੀ। ਡੀ-ਫਿਊਜ਼ ਕਰਨ ‘ਤੇ ਇਸ ਸ਼ੱਕੀ ਬੰਬ ਨਾਲ ਵਾਈਟ ਪਾਊਡਰ ਇਲੈਕਟ੍ਰੀਕਲ ਸਰਕਟ ਸਪੰਜ ਅਤੇ ਤਾਂਬੇ ਦੀਆਂ ਤਾਰਾਂ ਨਿਕਲੀਆਂ। ਇਸ ਦੇ 3 ਯੂਨਿਟਾਂ ਨੂੰ ਸੇਬੇ ਨਾਲ ਬੰਨ੍ਹਿਆ ਹੋਇਆ ਸੀ। ਨੀਟੂ ਨੂੰ ਡਿਪ੍ਰੈਸ਼ਨ ਤੋਂ ਬਾਹਰ ਕੱਢਣ ਲਈ ਵਿਸ਼ਵ ਪ੍ਰਸਿੱਧ ਰੈਸਲਰ ਖਲੀ ਉਨ੍ਹਾਂ ਨਾਲ ਖੜ੍ਹੇ ਹਨ।



error: Content is protected !!