ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਹੱਦ ਦਰਜੇ ਦੀ ਨਿਵਾਣ ‘ਤੇ ਪੁੱਜ ਜਾਣ ਕਾਰਨ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ।
ਕਿਸਾਨ ਵੀ ਅਤੇ ਗੈਰ-ਕਿਸਾਨੀ ਵਾਲੇ ਲੋਕ ਵੀ ਅੰਨ੍ਹੇਵਾਹ ਧਰਤੀ ਹੇਠਲੇ ਪਾਣੀ ਨੂੰ ਸੂਤ ਰਹੇ ਹਨ ਅਤੇ ਸਭ ਨੂੰ ਪਤਾ ਹੈ ਕਿ ਸਥਿਤੀ ਲਾਲ ਨਿਸ਼ਾਨ ਤੋਂ ਵੀ ਅੱਗੇ ਜਾ ਚੁੱਕੀ ਹੈ ਪਰ ਇਸਦੇ ਬਾਵਜੂਦ ਸਭ ਧਿਰਾਂ ਵਲੋਂ ਤਮਾਸ਼ਬੀਨੀ ਵਰਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਹੱਦ ਤੋਂ ਵੱਧ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਤ੍ਰਾਸਦੀ ਇਹ ਵੀ ਹੈ ਕਿ ਪਾਣੀ ਦੀ ਮਾਤਰਾ ਦਿਨੋ-ਦਿਨ ਤੇਜ਼ੀ ਨਾਲ ਘਟਦੀ ਜਾ ਰਹੀ ਹੈ।Image result for WATER IN PUNJAB ਜੇ ਇਹੋ ਹਾਲ ਜਾਰੀ ਰਿਹਾ ਤਾਂ ਆਉਣ ਵਾਲੇ ਸਾਲਾਂ ਤਕ ਪੰਜਾਬ ਦੀ ਜਰਖੇਜ਼ ਜ਼ਮੀਨ ਬੰਜਰ ਬਣ ਜਾਵੇਗੀ ..
ਅਜਿਹੀ ਸਥਿਤੀ ਨੂੰ ਦੇਖਦੇ ਹੋਏ ਇੱਕ ਨੌਜਵਾਨ ਨੇ ਧਰਤੀ ਦੇ ਪਾਣੀ ਦੇ ਸਤਰ ਨੂੰ ਉੱਚਾ ਚੁੱਕਣ ਲਈ ਇੱਕ ਵਿਸ਼ੇਸ਼ ਮਾਡਲ ਬਣਾਇਆ ਹੈ ਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਇਸ ਤਰੀਕੇ ਨਾਲ ਧਰਤੀ ਦਾ ਪਾਣੀ ਹੇਠਲਾ ਪੱਧਰ ਕਰੀਬ 45 ਫੁੱਟ ਤੱਕ ਲਿਆਂਦਾ ਜਾ ਸਕਦਾ ਹੈ ..Image result for WATER IN PUNJAB ਇਹ ਤਰੀਕਾ ਕਿਸ ਹੱਦ ਤੱਕ ਕਾਮਯਾਬ ਹੈ ਇਸ ਬਾਰੇ ਤਾਂ ਮਾਹਿਰ ਹੀ ਦੱਸ ਸਕਦੇ ਨੇ ਪਰ ਤੁਸੀਂ ਇਹ ਵਿਡੀਓ ਦੇਖੋ ਅਤੇ ਆਪਣੇ ਵਿਚਾਰ ਦਿਓ ਜੀ ..
ਵਾਇਰਲ