ਆਈ ਤਾਜਾ ਵੱਡੀ ਖਬਰ
ਚੋਕਲੇਟ ਜਿਸ ਨੂੰ ਬੱਚੇ ਤੇ ਵੱਡੇ ਬਹੁਤ ਹੀ ਸ਼ੌਕੀਨਾਂ ਦੇ ਨਾਲ ਖਾਣਾ ਪਸੰਦ ਕਰਦੇ ਹਨ l ਬਾਜ਼ਾਰ ਵਿੱਚ ਵੱਖੋ ਵੱਖਰੀਆਂ ਕੰਪਨੀਆਂ ਦੀਆਂ ਚੋਕਲੇਟਾਂ ਬਣਾਈਆਂ ਜਾਂਦੀਆਂ ਹਨ, ਜਿਨਾਂ ਦੇ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਨਾਂ ਦੀ ਚੋਕਲੇਟ ਸਭ ਤੋਂ ਵੱਖਰੀ ਹੈ ਅਤੇ ਉਸ ਦਾ ਸਵਾਦ ਸਭ ਤੋਂ ਅਲਗ ਹੈ। ਕੰਪਨੀ ਦੇ ਭਰੋਸੇ ਨਾਲ ਜਦੋਂ ਲੋਕ ਚੋਕਲੇਟ ਖਾਂਦੇ ਹਨ ਤੇ ਉਹਨਾਂ ਨੂੰ ਯਕੀਨ ਹੁੰਦਾ ਹੈ ਕਿ ਇਹ ਕੰਪਨੀ ਕਦੇ ਵੀ ਮਾੜਾ ਮਾਲ ਸਪਲਾਈ ਨਹੀਂ ਕਰੇਗੀ। ਪਰ ਜਦੋਂ ਕਿਸੇ ਕੰਪਨੀ ਦੇ ਵੱਲੋਂ ਭੇਜੀ ਗਈ ਚੀਜ਼ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਨੁਕਸ ਨਿਕਲਦਾ ਹੈ ਤਾਂ, ਉਸਨੂੰ ਵੇਖਣ ਤੋਂ ਬਾਅਦ ਸਾਰੇ ਲੋਕ ਦੰਗ ਰਹਿ ਜਾਂਦੇ ਹਨ ਤੇ ਉਸ ਕੰਪਨੀ ਤੋਂ ਵੀ ਭਰੋਸਾ ਉੱਠ ਜਾਂਦਾ ਹੈ।
ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ, ਕਿਉਂਕਿ ਇੱਕ ਚੋਕਲੇਟ ਦੇ ਵਿੱਚ ਬਜ਼ੁਰਗ ਦੀ ਚਾਰ ਦੰਦ ਨਿਕਲੇ, ਜਿਹੜੇ ਇੱਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਮੱਧ ਪ੍ਰਦੇਸ਼ ਦੇ ਖਰਗੌਨ ਜ਼ਿਲ੍ਹੇ ਨਾਲ ਜੁੜੀ ਹੋਈ ਇਹ ਖ਼ਬਰ ਹੈ l ਜਿੱਥੇ ਦੇ ਇਕ ਸੇਵਾਮੁਕਤ ਪ੍ਰਿੰਸੀਪਲ ਨੂੰ ਤੋਹਫ਼ੇ ਵਜੋਂ ਚਾਕਲੇਟ ਦਿੱਤੀ ਗਈ l ਪਰ ਇਸ ਦੌਰਾਨ ਹੈਰਾਨੀ ਵਾਲੀ ਗੱਲ ਸਾਹਮਣੇ ਇਹ ਕਿ ਚਾਕਲੇਟ ‘ਚੋਂ ਚਾਰ ਦੰਦ ਨਿਕਲਣ ਕਾਰਨ ਇਹ ਵਿਸ਼ਾ ਕਾਫੀ ਚਰਚਾ ਦਾ ਬਣ ਚੁੱਕਿਆ ਹੈ। ਉਥੇ ਹੀ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਫੂਡ ਸੁਰੱਖਿਆ ਵਿਭਾਗ ਨੇ ਨਮੂਨੇ ਜ਼ਬਤ ਕਰ ਲਏ ਹਨ ।
ਜਨਸੰਪਰਕ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਫੂਡ ਸੁਰੱਖਿਆ ਅਧਿਕਾਰੀਆਂ ਦੀ ਟੀਮ ਨੇ ਇੱਕ ਨਿੱਜੀ ਸਕੂਲ ਦੀ ਸੇਵਾਮੁਕਤ ਪ੍ਰਿੰਸੀਪਲ ਮਾਇਆ ਦੇਵੀ ਗੁਪਤਾ ਨਾਲ ਗੱਲ ਕਰ ਚਾਕਲੇਟ ‘ਚ ਚਾਰ ਨਕਲੀ ਦੰਦ ਨਿਕਲਣ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ । ਮੁੱਖ ਫੂਡ ਸੁਰੱਖਿਆ ਅਧਿਕਾਰੀ ਐੱਚ.ਐੱਲ. ਅਵਾਸਿਆ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਸਿਰਫ਼ ਚਾਕਲੇਟ ਦਾ ਰੈਪਰ ਦਿੱਤਾ, ਪਰ ਇਸ ‘ਚ ਨਿਕਲੇ ਚਾਰ ਦੰਦ ਨਹੀਂ ਸੌਂਪੇ ਹਨ। ਇਸ ਘਟਨਾ ਕ੍ਰਮ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਲੋਕ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਦਿਖਾਈ ਦੇ ਰਹੇ ਹਨ l
ਤਾਜਾ ਜਾਣਕਾਰੀ