ਆਈ ਤਾਜਾ ਵੱਡੀ ਖਬਰ

ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ ਦੀਵਾਨੇ ਹੋ ਚੁੱਕੇ ਹਨ, ਕਿ ਉਨਾਂ ਵੱਲੋਂ ਕੁਝ ਕੁ ਵਿਊਜ਼ ਦੇ ਲਈ ਆਪਣੀ ਜਾਨ ਤੱਕ ਜੋਖਮ ਦੇ ਵਿੱਚ ਪਾ ਦਿੱਤੀ ਜਾਂਦੀ । ਆਏ ਦਿਨ ਹੀ ਅਜਿਹੇ ਮਾਮਲੇ ਮੀਡੀਆ ਵਿੱਚ ਕਾਫੀ ਸੁਰਖੀਆਂ ਬਟੋਰ ਦੇ ਹਨ ਤੇ ਬਹੁਤ ਸਾਰੇ ਰੀਅਲ ਸਟਾਰਾਂ ਦੇ ਵੱਲੋਂ ਕੁਝ ਕੁ ਵਿਊਜ਼ ਵਾਸਤੇ ਆਪਣੀ ਜਾਨ ਤੱਕ ਗਵਾ ਲਈ ਗਈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਰੀਲ ਬਣਾਉਣ ਦੇ ਲਈ ਨੌਜਵਾਨ ਵੱਲੋਂ ਅਜਿਹਾ ਕੰਮ ਕੀਤਾ ਤੇ ਆ ਕੇ ਉਸ ਦੀ ਜਾਨ ਚਲੀ ਗਈ l ਮਾਮਲਾ ਮੁਰੈਨਾ ਤੋਂ ਸਾਹਮਣੇ ਆਇਆ l ਜਿੱਥੇ ਇਕ ਮੁੰਡਾ ਦਰੱਖਤ ‘ਤੇ ਫਾਹਾ ਲਗਾ ਕੇ ਰੀਲ ਬਣਾਉਣ ਲਈ ਐਕਟਿੰਗ ਕਰ ਰਿਹਾ ਸੀ l

ਇਸ ਦੌਰਾਨ ਉਸਦਾ ਇੱਕ ਹੋਰ ਸਾਥੀ ਮੋਬਾਇਲ ਉੱਪਰ ਉਸ ਦੀ ਵੀਲ ਬਣਾਉਂਦਾ ਪਿਆ ਸੀ ਤੇ ਦੋਵੇਂ ਜਦੋਂ ਇਹ ਸ਼ੂਟ ਕਰ ਰਹੇ ਸਨ ਤਾਂ ਅਚਾਨਕ ਉਸ ਦਾ ਪੈਰ ਫਿਸਲਣ ਗਿਆ, ਜਿਸ ਨਾਲ ਉਹ ਫਾਹੇ ਨਾਲ ਲਟਕ ਗਿਆ l ਨਾਲ ਖੜੇ ਉਸ ਦੇ ਸਾਥੀ ਨੂੰ ਲੱਗਿਆ ਕਿ ਸ਼ਾਇਦ ਉਹ ਐਕਟਿੰਗ ਕਰਦਾ ਪਿਆ ਹੈ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 7ਵੀਂ ਜਮਾਤ ਦਾ ਵਿਦਿਆਰਥੀ ਕਰਨ ਪਰਮਾਰ ਜਿਸ ਦੀ ਉਮਰ ਤਕਰੀਬਨ 11 ਸਾਲਾਂ ਦੱਸੀ ਜਾ ਰਹੀ ਹੈ, ਉਹ ਆਪਣੇ ਦੋਸਤਾਂ ਨਾਲ ਘਰ ਦੇ ਸਾਹਮਣੇ ਖ਼ਾਲੀ ਪਏ ਪਲਾਟ ‘ਚ ਇਕ ਦਰੱਖਤ ‘ਤੇ ਫਾਹਾ ਲਗਾਉਣ ਦੇ ਸੀਨ ਐਕਟ ਕਰਕੇ ਰੀਲ ਬਣਾਉਣ ਦਾ ਪਿਆ ਸੀ l ਉਸ ਦਾ ਇੱਕ ਦੋਸਤ ਮੌਕੇ ਤੇ ਖੜਾ ਉਸ ਦੀ ਵੀਡੀਓ ਸ਼ੂਟ ਕਰਦਾ ਪਿਆ ਸੀ l ਉਸੇ ਦੌਰਾਨ ਕੁਰਸੀ ਤੋਂ ਉਸ ਦਾ ਪੈਰ ਫਿਸਲ ਗਿਆ ਤੇ ਉਹ ਤੜਫਣ ਲੱਗਾ। ਲਾਗੇ ਖੜੇ ਦੋਸਤ ਨੂੰ ਲਗਾ ਕੇ ਸ਼ਾਇਦ ਉਹ ਵੀਡੀਓ ਦੇ ਲਈ ਐਕਟਿੰਗ ਕਰਦਾ ਪਿਆ । ਪਰ ਉਸਦੀ ਮੌਕੇ ਤੇ ਹੀ ਜਾਨ ਚਲੀ ਗਈ। ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਤਾਜਾ ਜਾਣਕਾਰੀ
ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ
ByadminJuly 22, 2024Comments Off on ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ
Previous Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਚਾਕਲੇਟ ਚੋਂ 4 ਦੰਦ ਦੇਖ ਬਜ਼ੁਰਗ ਦੇ ਉੱਡੇ ਹੋਸ਼
Next Postਪਰਮੀਸ਼ ਵਰਮਾ ਤੇ ਟੁੱਟਿਆ ਦੁੱਖਾਂ ਦਾ ਪਹਾੜ , ਖੁਦ ਪੋਸਟ ਪਾ ਬਿਆਨਿਆ ਦਰਦ