BREAKING NEWS
Search

ਅਦਾਕਾਰਾ ਨੀਰੂ ਬਾਜਵਾ ਦੇ ਘਰ ਜਲਦ ਆਏਗਾ ਨੰਨ੍ਹਾ ਮਹਿਮਾਨ ਗੂੰਜਣ ਵਾਲੀਆਂ ਕਿਲਕਾਰੀਆਂ

ਨੀਰੂ ਬਾਜਵਾ ਦੇ ਘਰ ਜਲਦ ਗੂੰਜਣ ਵਾਲੀਆਂ ਕਿਲਕਾਰੀਆਂ, ਫਿਰ ਆਏਗਾ ਨੰਨ੍ਹਾ ਮਹਿਮਾਨ

ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਨਵੀਂ ਫਿਲਮ ਜੱਟ ਐਂਡ ਜੁਲੀਅਟ 3 ਦੀ ਸਫਲਤਾ ਦਾ ਇਹਨੀ ਦਿਨੀ ਆਨੰਦ ਮਾਣ ਰਹੀ ਹੈ। ਫਿਲਮ ਜੱਟ ਐਂਡ ਜੁਲੀਅਟ 3 ਨੂੰ ਦੇਸ਼ ਹੀ ਨਗੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਭਰਮਾ ਹੁੰਗਾਰਾ ਦਿੱਤਾ

ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਨੇ ਸਿਰਫ 20 ਦਿਨਾਂ ਵਿੱਚ ਹੀ ਫਿਲਮ ਜੱਟ ਐਂਡ ਜੁਲੀਅਟ 3 ਨੇ 100 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਹੁਣ ਇਸ ਵਿਚਾਲੇ ਨੀਰੂ ਬਾਜਵਾ ਦੇ ਘਰੋਂ ਇੱਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ।

ਦਰਅਸਲ, ਇੱਕ ਵਾਰ ਫਿਰ ਤੋਂ ਅਦਾਕਾਰਾ ਨੀਰੂ ਬਾਜਵਾ ਦੇ ਘਰ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਅਸਲ ਚ ਅਦਾਕਾਰਾ ਨੀਰੂ ਬਾਜਵਾ ਜਲਦ ਹੀ ਮਾਸੀ ਬਣਨ ਵਾਲੀ ਹੈ। ਇਸਦੀ ਜਾਣਕਾਰੀ ਰੁਬੀਨਾ ਬਾਜਵਾ ਦੇ ਪਤੀ ਗੁਰਬਖਸ਼ ਚਾਹਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਖਾਸ ਪੋਸਟ ਸ਼ੇਅਰ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਰੁਬੀਨਾ ਬਾਜਵਾ ਅਤੇ ਗੁਰਬਖਸ਼ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। 17 ਜੁਲਾਈ ਦੇ ਦਿਨ ਗੁਰਬਖਸ਼ ਚਾਹਲ ਨੇ ਇਹ ਖੁਸ਼ਖਬਰੀ ਇਸ ਲਈ ਸੁਣਾਈ ਹੈ, ਕਿਉਂਕਿ ਅਦਾਕਾਰਾ ਦਾ ਪਤੀ 17 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੇ ਸਨ । ਗੁਰਬਖਸ਼ ਚਾਹਲ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 2024 ਉਹ ਸਾਲ ਬਣ ਗਿਆ ਜਿਸਨੇ ਸਭ ਕੁਝ ਬਦਲ ਦਿੱਤਾ। ਰੁਬੀਨਾ, ਮਾਈ ਲਵ- ਤੁਸੀਂ ਮੈਨੂੰ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ। ਅੱਗੇ ਵੇਖੋ ਇਹ ਪੋਸਟ ਜੋ ਰੁਬੀਨਾ ਲਈ ਪਿਆਰ ਨਾਲ ਭਰਿਆ ਹੋਇਆ ਹੈ ! ਇਸ ਖਬਰ ਨੂੰ ਸੁਣ ਕੇ ਅਦਕਾਰਾ ਦੇ ਫੈਨਸ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।



error: Content is protected !!