=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

24 ਸਾਲਾਂ ਮੁੰਡੇ ਦੇ ਕੁੜੀ ਨਾਲ ਚਲ ਰਹੇ ਸਨ ਪ੍ਰੇਮ ਸਬੰਧ , ਪਰਿਵਾਰ ਨੇ ਉਤਾਰਿਆ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ 

ਬੇਸ਼ੱਕ ਅੱਜ ਸਾਡੇ ਦੇਸ਼ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਤੇ ਦੇਸ਼ ਤਰੱਕੀ ਦੀਆਂ ਰਾਹਾਂ ਤੇ ਹੈ l ਪਰ ਅੱਜ ਵੀ ਕਈ ਲੋਕਾਂ ਦੀ ਮਾੜੀ ਮਾਨਸਿਕਤਾ ਦੇ ਕਾਰਨ ਕਈ ਜ਼ਿੰਦਗੀਆਂ ਤਬਾਹ ਹੁੰਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ 24 ਸਾਲਾਂ ਦੇ ਮੁੰਡੇ ਦੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ , ਜਿਸ ਤੋਂ ਪਰਿਵਾਰ ਨਾਖੁਸ਼ ਸੀ ਤੇ ਉਹਨਾਂ ਵੱਲੋਂ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਰੇਵਾੜੀ ਤੋਂ ਸਾਹਮਣੇ ਆਇਆ, ਜਿੱਥੇ ਪ੍ਰੇਮ ਸਬੰਧਾਂ ਦੇ ਕਾਰਨ ਰਾਜਸਥਾਨ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕੁੜੀ ਦੇ ਪਰਿਵਾਰ ਵੱਲੋਂ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਕਾਰਨ ਇਲਾਕੇ ਭਰ ਦੇ ਵਿੱਚ ਸਣਸਨੀ ਦਾ ਮਾਹੌਲ ਹੈ ਤੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 24 ਸਾਲਾਂ ਦੇ ਨੌਜਵਾਨ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ l ਜਿਸ ਸੰਬੰਧ ਵਿੱਚ ਉਹਨਾਂ ਨੇ ਕਾਰਵਾਈ ਕਰਦਿਆਂ ਹੋਇਆ ਕੁੜੀ ਦੇ ਚਾਚਿਆਂ ਨੂੰ ਗ੍ਰਿਫਤਾਰ ਕੀਤਾ ਹੈ l ਉਨ੍ਹਾਂ ਦੀ ਪਛਾਣ ਦਿਨੇਸ਼ ਅਤੇ ਰਵਿੰਦਰ ਵਜੋਂ ਹੋਈ ਹੈ। ਪੁਲਿਸ ਵੱਲੋਂ ਇਹਨਾਂ ਦੋਵਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ‘ਤੇ ਲਿਆ ਅਤੇ ਪੁੱਛਗਿੱਛ ਜਾਰੀ ਹੈ l ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਲਵਰ ਜ਼ਿਲੇ ਦੇ ਗਿਗਲਾਨਾ ਪਿੰਡ ਦਾ ਰਹਿਣ ਵਾਲਾ ਮੋਹਿਤ ਰੇਵਾੜੀ ‘ਚ 17 ਸਾਲਾ ਕੁੜੀ ਨੂੰ ਮਿਲਣ ਆਇਆ ਸੀ, ਦੋਵਾਂ ਦੇ ਆਪਸ ਦੇ ਵਿੱਚ ਪ੍ਰੇਮ ਸਬੰਧ ਸਨ ।

ਜਦੋਂ ਮੁੰਡਾ ਕੁੜੀ ਨੂੰ ਮਿਲਣ ਆਇਆ ਤਾਂ ਇਸ ਦੌਰਾਨ ਕੁੜੀ ਦੇ ਦਾਦਾ-ਦਾਦੀ ਨੇ ਉਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਇਆ ਤੇ ਬਾਕੀ ਪਰਿਵਾਰ ਨੂੰ ਜਗਾਇਆ। ਪਰਿਵਾਰ ਵਾਲਿਆਂ ਨੇ ਮੋਹਿਤ ਦੀ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮੋਹਿਤ ਦੇ ਪਰਿਵਾਰਕ ਮੈਂਬਰ ਪਿੰਡ ਆ ਗਏ ਅਤੇ ਉਸ ਨੂੰ ਰੇਵਾੜੀ ਦੇ ਹਸਪਤਾਲ ਲੈ ਗਏ, ਜਿੱਥੇ ਇਹ ਲਾਸ਼ ਦੌਰਾਨ ਨੌਜਵਾਨ ਮੁੰਡੇ ਦੀ ਮੌਤ ਹੋ ਗਈ।

ਮੋਹਿਤ ਦੇ ਰਿਸ਼ਤੇਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੋਹਿਤ ਗੰਭੀਰ ਰੂਪ ਨਾਲ ਜ਼ਖਮੀ ਸੀ। ਅਸੀਂ ਉਸ ਨੂੰ ਸਥਾਨਕ ਡਾਕਟਰ ਕੋਲ ਲੈ ਕੇ ਗਏ, ਜਿਨ੍ਹਾਂ ਨੇ ਉਸ ਨੂੰ ਰੇਵਾੜੀ ਰੈਫਰ ਕਰ ਦਿੱਤਾ ਪਰ ਉਸ ਦੀ ਮੌਤ ਹੋ ਗਈ। ਸਾਨੂੰ ਨਹੀਂ ਪਤਾ ਕਿ ਮੋਹਿਤ ਦਾ ਕੋਈ ਪ੍ਰੇਮ ਸਬੰਧ ਸੀ ਜਾਂ ਨਹੀਂ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਹੋਇਆਂ ਜਿੱਥੇ ਕੁੜੀ ਦੇ ਦੋ ਚਾਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ ਬਾਕੀਆਂ ਦੀ ਭਾਲ ਜਾਰੀ ਹੈ।




error: Content is protected !!