ਆਈ ਤਾਜਾ ਵੱਡੀ ਖਬਰ

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ, ਜਿਨਾਂ ਹਾਦਸਿਆਂ ਦੇ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਹ ਹਾਦਸੇ ਜਦੋਂ ਵੀ ਵਾਪਰਦੇ ਕਿਸੇ ਨਾ ਕਿਸੇ ਦਾ ਨੁਕਸਾਨ ਜਰੂਰ ਕਰਕੇ ਜਾਂਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ 174 ਯਾਤਰੀਆਂ ਦੇ ਨਾਲ ਇੱਕ ਜਹਾਜ਼ ਜਦੋਂ ਉਡਾਨ ਭਰਦਾ ਹੈ ਤਾਂ,ਅਚਾਨਕ ਉਸਦਾ ਪਹੀਆ ਨਿਕਲ ਜਾਂਦਾ ਹੈ , ਜਿਸ ਕਾਰਨ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ। ਮਾਮਲਾ ਅਮਰੀਕਾ ਦੇ ਲਾਸ ਏਂਜਲਸ ਤੋਂ ਸਾਹਮਣੇ ਆਇਆ, ਜਿੱਥੇ ਉਡਾਣ ਭਰਦੇ ਸਮੇਂ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਜੈੱਟ ਜਹਾਜ਼ ਦਾ ਪਹੀਆ ਡਿੱਗ ਗਿਆ।

ਹਾਲਾਂਕਿ ਜਹਾਜ਼ ਨੂੰ ਬਾਅਦ ਡੇਨਵਰ ਵਿੱਚ ਸੁਰੱਖਿਅਤ ਉਤਾਰਿਆ ਗਿਆ। ਜਿਸਦੀ ਜਾਣਕਾਰੀ ਏਅਰਲਾਈਨ ਕੰਪਨੀ ਨੇ ਦਿੱਤੀ। ਜਿਸ ਨੂੰ ਲੈ ਕੇ ਕੰਪਨੀ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਕਿ ਬੇਸ਼ੱਕ ਇਹ ਹਾਦਸਾ ਵਾਪਰਿਆ ਹੈ, ਪਰ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਉਹਨਾਂ ਆਪਣੇ ਹੀ ਬਿਆਨ ਵਿੱਚ ਆਖਿਆ “ਜਹਾਜ਼ ਦਾ ਪਹੀਆ ਲਾਸ ਏਂਜਲਸ ‘ਚ ਬਰਾਮਦ ਕਰ ਲਿਆ ਗਿਆ ਹੈ। ਅਸੀਂ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ।” ਘਟਨਾ ਦੇ ਸਮੇਂ ਬੋਇੰਗ 757-200 ਜਹਾਜ਼ ਵਿੱਚ 174 ਯਾਤਰੀ ਅਤੇ ਚਾਲਕ ਦਲ ਦੇ ਸੱਤ ਮੈਂਬਰ ਸਵਾਰ ਸਨ। ਇਸ ਤੋਂ ਪਹਿਲਾਂ 7 ਮਾਰਚ ਨੂੰ ਸਾਨ ਫਰਾਂਸਿਸਕੋ ਤੋਂ ਉਡਾਣ ਭਰਨ ਵਾਲੇ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਬੀ 777-200 ਜੈੱਟ ਜਹਾਜ਼ ਦਾ ਪਹੀਆ ਹਵਾ ਵਿਚ ਟੁੱਟ ਕੇ ਡਿੱਗ ਗਿਆ ਸੀ।

ਇਸ ਘਟਨਾ ਕਾਰਨ ਜਹਾਜ਼ ਏਅਰਪੋਰਟ ਪਾਰਕਿੰਗ ਖੇਤਰ ਵਿੱਚ ਇੱਕ ਕਾਰ ਦੇ ਉੱਪਰ ਡਿੱਗ ਗਿਆ। ਜਿਸ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਰੇ ਯਾਤਰੀ ਸੁਰੱਖਿਤ ਹਨ ਤੇ ਕਿਸੇ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ l


ਤਾਜਾ ਜਾਣਕਾਰੀ
174 ਯਾਤਰੀਆਂ ਨਾਲ ਉਡਾਣ ਭਰਨ ਤੋਂ ਬਾਅਦ ਅਚਾਨਕ ਨਿਕਲ ਗਿਆ ਜਹਾਜ਼ ਦਾ ਪਹੀਆ
ByadminJuly 10, 2024Comments Off on 174 ਯਾਤਰੀਆਂ ਨਾਲ ਉਡਾਣ ਭਰਨ ਤੋਂ ਬਾਅਦ ਅਚਾਨਕ ਨਿਕਲ ਗਿਆ ਜਹਾਜ਼ ਦਾ ਪਹੀਆ
Previous Postਨਹੀਂ ਮੰਨਿਆ ਲਵ ਮੈਰਿਜ ਲਈ ਬਾਪ ਤਾਂ 16 ਸਾਲਾਂ ਧੀ ਨੇ ਦਿੱਤੀ ਖੌਫਨਾਕ ਸਜ਼ਾ , ਤੁਹਾਡੇ ਵੀ ਉੱਡ ਜਾਣਗੇ ਹੋਸ਼
Next Postਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਭਿਆਨਕ ਹਾਦਸੇ ਚ ਮੌਤ , ਪ੍ਰੋਗਰਾਮ ਤੋਂ ਪਰਤਦਿਆਂ ਵਾਪਰਿਆ ਹਾਦਸਾ