=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੁੜੀ ਨੂੰ ਨਹੀਂ ਪਤਾ ਸੀ ਪਰ ਹੋ ਗਿਆ ਵਿਆਹ , 2 ਸਾਲ ਬਾਅਦ ਪਤੀ ਦਾ ਨਾਮ ਸੁਣ ਰਹੇ ਗਈ ਹੱਕੀ ਬੱਕੀ

ਆਈ ਤਾਜਾ ਵੱਡੀ ਖਬਰ 

ਹਰੇਕ ਧਰਮ ਦੇ ਵਿੱਚ ਵੱਖੋ ਵੱਖਰੀਆਂ ਰਸਮਾਂ ਹੁੰਦੀਆਂ ਹਨ ਜਿਸ ਮੁਤਾਬਕ ਵਿਆਹ ਕੀਤੀ ਜਾਂਦੇ ਹਨ। ਪਰ ਵਿਆਹ ਦੇ ਵਿੱਚ ਰੌਣਕਾਂ ਲੱਗਦੀਆਂ ਹਨ ਤੇ ਖੂਬ ਭੰਗੜੇ ਪੈਂਦੇ ਹਨ l ਜਦੋਂ ਵਿਆਹ ਹੁੰਦਾ ਹੈ ਤੇ ਵਿਆਹ ਸਮਾਗਮ ਦੌਰਾਨ ਸਭ ਨੂੰ ਪਤਾ ਚੱਲ ਜਾਂਦਾ ਹੈ ਕਿ ਵਿਆਹ ਹੋ ਚੁੱਕਾ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਆਹ ਬਾਰੇ ਦੱਸਾਂਗੇ, ਜਿੱਥੇ ਕੁੜੀ ਨੂੰ ਪਤਾ ਹੀ ਨਹੀਂ ਸੀ ਪਰ ਉਸਦਾ ਵਿਆਹ ਹੋ ਗਿਆ ਤੇ ਪੂਰੇ ਦੋ ਸਾਲ ਬਾਅਦ ਜਦੋਂ ਉਸਨੂੰ ਆਪਣੇ ਵਿਆਹ ਬਾਰੇ ਪਤਾ ਚੱਲਿਆ ਤੇ ਪਤੀ ਦਾ ਨਾਂ ਸੁਣ ਕੇ ਉਹ ਹਕੀ ਬੱਕੀ ਰਹਿ ਗਈ l ਇਹ ਘਟਨਾ 24 ਸਾਲਾ ਰੂਸੀ ਲੜਕੀ ਨਾਲ ਵਾਪਰੀ ਹੈ। ਜਿੱਥੇ ਲਾੜੀ ਨੂੰ ਇਹ ਪਤਾ ਲੱਗਣ ‘ਚ 2 ਸਾਲ ਲੱਗ ਗਏ ਸਨ ਕਿ ਉਸ ਦਾ ਵਿਆਹ ਹੋ ਗਿਆ, ਇਸ ਮਾਮਲੇ ਨੂੰ ਸੁਣਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ ।

ਇਹ ਮਾਮਲਾ ਕਾਫੀ ਦਿਲਚਸਪ ਹੈ ਤੇ ਸੇਂਟ ਪੀਟਰਸਬਰਗ ਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸੇਂਟ ਪੀਟਰਸਬਰਗ ‘ਚ ਰਹਿਣ ਵਾਲੀ ਇੱਕ ਰੂਸੀ ਕੁੜੀ ਦਾ ਪਾਸਪੋਰਟ ਕੁਝ ਸਾਲ ਪਹਿਲਾਂ ਕਿਧਰੇ ਗੁੰਮ ਹੋ ਗਿਆ ਸੀ। ਉਸ ਨੇ ਗੁੰਮ ਹੋਏ ਪਾਸਪੋਰਟ ਬਾਰੇ ਪੁਲਸ ਨੂੰ ਸੂਚਿਤ ਕੀਤਾ ਸੀ, ਪਰ ਲਾਪਰਵਾਹੀ ਕਾਰਨ ਲੜਕੀ ਨੂੰ ਦੂਜਾ ਪਾਸਪੋਰਟ ਨਹੀਂ ਬਣਵਾਇਆ। ਉਸ ਨੂੰ ਹਾਲ ਹੀ ਵਿਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਵਿਆਹ ਮਿਸਰ ਦੇ ਇਕ ਨਾਗਰਿਕ ਨਾਲ ਹੋਇਆ l ਇਹ ਜਾਣ ਕੇ ਉਹ ਹੈਰਾਨ ਰਹਿ ਗਈ ਕਿਉਂਕਿ ਉਸ ਨੂੰ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਹਾਲ ਹੀ ਵਿੱਚ, ਜਦੋਂ ਉਹ ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਬਣਵਾਉਣ ਲਈ ਦਫ਼ਤਰ ਪਹੁੰਚੀ ਤਾਂ ਉਸਨੂੰ ਆਪਣੇ ਪਤੀ ਮੁਸਤਫਾ, ਜੋ ਕਿ ਮਿਸਰੀ ਦਾ ਰਹਿਣ ਵਾਲਾ ਹੈ ਉਸ ਨੂੰ ਨਾਲ ਲਿਆਉਣ ਲਈ ਕਿਹਾ ਗਿਆ। ਇਹ ਸਭ ਸੁਣਨ ਤੋਂ ਬਾਅਦ ਲੜਕੀ ਹੈਰਾਨ ਰਹਿ ਗਈ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਕੀ ਕਰੇ l

ਜਦੋਂ ਉਸ ਨੂੰ ਦੱਸਿਆ ਗਿਆ ਕਿ ਮੁਸਤਫਾ ਦਾ ਨਾਂ ਉਸ ਦੇ ਪਤੀ ਵਜੋਂ ਰੂਸੀ ਰਜਿਸਟਰੀ ਵਿਚ ਦਰਜ ਹੈ ਤਾਂ ਔਰਤ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੇ ਜਰੀਏ ਇਹ ਕੇਸ ਅਦਾਲਤ ਤੱਕ ਪਹੁੰਚ ਗਿਆ ਤੇ ਹੁਣ ਅਦਾਲਤ ਦੇ ਵੱਲੋਂ ਇਸ ਵਿਆਹ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਇਹ ਔਰਤ ਕਾਫੀ ਖੁਸ਼ ਹੈ l




error: Content is protected !!