ਆਈ ਤਾਜਾ ਵੱਡੀ ਖਬਰ
ਜਿੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦਿੰਦੀ ਪਈ ਹੈ l ਪਰ ਦੂਜੇ ਪਾਸੇ ਇਹ ਮੀਂਹ ਕਈ ਪਰਿਵਾਰਾਂ ਦੇ ਲਈ ਵੱਡੀ ਬਿਪਤਾ ਬਣ ਕੇ ਸਾਹਮਣੇ ਆਉਂਦਾ ਪਿਆ ਹੈ। ਜਿੱਥੇ ਇਸ ਮੀਂਹ ਦੇ ਕਾਰਨ ਕਈ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਤੇ ਕਈ ਪਰਿਵਾਰਕ ਮੈਂਬਰਾਂ ਦੀਆਂ ਮੌਤਾਂ ਹੋ ਗਈਆਂ, ਉਥੇ ਹੀ ਇਸ ਮੀਂਹ ਦੇ ਕਾਰਨ ਹੁਣ ਇੱਕ ਹੋਰ ਪਰਿਵਾਰ ਦੇ ਉੱਪਰ ਵੱਡੀ ਪਿਤਾ ਆ ਚੁੱਕੀ ਹੈ l ਦਰਅਸਲ ਇਸ ਮੀਂਹ ਦੇ ਕਾਰਨ ਮਾਸੂਮ ਬੱਚੀ ਦੀ ਜਾਨ ਚਲੀ ਗਈ ਜਦਕਿ ਮਾਂ ਤੇ ਵੱਡੀ ਭੈਣ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ l
ਮੌਨਸੂਨ ਦੀ ਸ਼ੁਰੂਆਤ ਦੇ ਨਾਲ ਇਹ ਵੀ ਇਸ ਪਰਿਵਾਰ ਦੇ ਲਈ ਕਿਸੇ ਵੱਡੀ ਬਿਪਤਾ ਤੋਂ ਘੱਟ ਸਾਬਤ ਨਹੀਂ ਹੋਇਆ l ਮਾਮਲ ਲੁਧਿਆਣਾ ਤੋਂ ਸਾਹਮਣੇ ਆਇਆ l ਜਿੱਥੇ ਦੇ ਪਿੰਡ ਭੁੱਖੜੀ ਵਿਚ ਤੇਜ਼ ਬਾਰਿਸ਼ ਕਾਰਨ ਇਕ ਘਰ ਦੀ ਛੱਤ ਡਿੱਗ ਗਈ, ਜਿਸ ਵਿਚ 4 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਨਾ ਹੀ ਨਹੀਂ ਸਗੋਂ ਉਸ ਦੀ 7 ਮਹੀਨਿਆਂ ਦੀ ਭੈਣ ਤੇ ਮਾਂ ਵੀ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਹਨ। ਇਸ ਦਰਦਨਾਕ ਹਾਦਸੇ ਕਾਰਨ ਇਸ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ l
ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਭੁੱਖੜੀ ਦੇ ਰਹਿਣ ਵਾਲਾ ਕਰਮਜੀਤ ਸਿੰਘ ਆਪਣੇ ਪੁਰਾਣੇ ਘਰ ਵਿਚ ਪਤਨੀ ਮਨਪ੍ਰੀਤ ਕੌਰ ਤੇ ਦੋ ਬੱਚੀਆਂ ਨਾਲ ਸੁੱਤਾ ਹੋਇਆ ਸੀ। ਰਾਤ ਨੂੰ ਹੋਈ ਬਰਸਾਤ ਕਾਰਨ ਘਰ ਦੀ ਛੱਤ ਉਨ੍ਹਾਂ ਉੱਪਰ ਡਿੱਗ ਗਈ, ਜਿਸ ਨਾਲ ਇਕ 4 ਸਾਲਾ ਬੱਚੀ ਕਰਮਨਜੋਤ ਕੌਰ ਦੀ ਮੌਤ ਹੋ ਗਈ।
ਦੂਜੇ ਪਾਸੇ ਕਰਮਜੀਤ ਦੀ ਛੋਟੀ ਧੀ ਜਿਹੜੀ ਸਿਰਫ਼ 7 ਮਹੀਨਿਆਂ ਦੀ ਹੈ ਅਤੇ ਉਸ ਦੀ ਪਤਨੀ ਵੀ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਸੀ.ਐੱਮ.ਸੀ. ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹਾਲੇ ਤੱਕ ਬੱਚੀ ਦੀ ਮੌਤ ਸਬੰਧੀ ਮਾਂ ਨੂੰ ਖਬਰ ਨਹੀਂ ਦਿੱਤੀ ਗਈ l
Home ਤਾਜਾ ਜਾਣਕਾਰੀ ਪੰਜਾਬ : ਪਰਿਵਾਰ ਲਈ ਕਹਿਰ ਬਣ ਕੇ ਆਏ ਮੀਂਹ ਨੇ ਮਾਸੂਮ ਬੱਚੀ ਦੀ ਲਈ ਜਾਨ , ਛੋਟੀ ਭੈਣ ਤੇ ਮਾਂ ਦੀ ਹਾਲਤ ਗੰਭੀਰ
ਤਾਜਾ ਜਾਣਕਾਰੀ