BREAKING NEWS
Search

ਪੰਜਾਬ : ਗੁਰਦਵਾਰਾ ਸਾਹਿਬ ਚ ਸੇਵਾ ਨੂੰ ਲੈਕੇ ਤੇ ਪਾਠੀ ਸਿੰਘ ਸਾਹਿਬਾਨ ਨੂੰ ਲੈਕੇ ਹੋਈ ਤਕਰਾਰ , 1 ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਪੰਜਾਬ ਨੂੰ ਗੁਰੂਆਂ, ਪੀਰਾਂ ਦੇ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸ ਧਰਤੀ ਤੇ ਮੰਦਰ, ਮਸਜਿਦ, ਗੁਰੂ ਘਰ ਸਮੇਤ ਕਈ ਧਾਰਮਿਕ ਸਥਾਨ ਹਨ l ਜਿਨਾਂ ਦੀ ਆਪਣੀ ਖਾਸ ਮਹੱਤਤਾ ਹੈ l ਪਰ ਜਦੋਂ ਇਨਾ ਪਵਿੱਤਰ ਸਥਾਨਾਂ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਤਕਰਾਰ ਹੋ ਜਾਂਦੀ ਹੈ ਜਾਂ ਫਿਰ ਬੇਅਦਬੀ ਦੀ ਘਟਨਾ ਵਾਪਰਦੀ ਹੈ, ਤਾਂ ਉਸ ਵੇਲੇ ਸ਼ਰਧਾਲੂਆਂ ਦੇ ਮਨਾਂ ਨੂੰ ਬਹੁਤ ਜਿਆਦਾ ਠੇਸ ਪੁੱਜਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿੱਥੇ ਗੁਰੂ ਸਾਹਿਬ ਵਿੱਚ ਸੇਵਾ ਨੂੰ ਲੈ ਕੇ ਪਾਠੀ ਸਿੰਘਾਂ ਵਿਚਾਲੇ ਤਕਰਾਰ ਹੋ ਗਈ l ਜਿਸ ਕਾਰਨ ਇੱਕ ਦੀ ਮੌਤ ਹੋ ਗਈ।

ਮਾਮਲਾ ਸਾਹਨੇਵਾਲ ਉਰਫ ਕੁਹਾੜਾ ਤੋਂ ਸਾਹਮਣੇ ਆਇਆ, ਜਿੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਲੈ ਕੇ ਦੋ ਲੋਕਾਂ ‘ਚ ਧੱਕਾ-ਮੁੱਕੀ ਹੋ ਗਈ l ਐਡ ਦੌਰਾਨ ਇਕ ਬਜ਼ੁਰਗ ਦੀ ਮੌਤ ਹੋ ਗਈ ਹੈ। ਉੱਥੇ ਹੀ ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਜਦੋਂ ਦੋਵਾਂ ਵਿਚਾਲੇ ਮਾਮੂਲੀ ਬਹਿਸਬਾਜ਼ੀ ਹੋਈ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਸਦੇ ਸੱਟ ਲੱਗ ਗਈ ਤੇ ਉਸਨੂੰ ਇਹ ਲਾਸ਼ ਦੇ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ।

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਰਵਾਲਾ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਕਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਬੈਠੇ ਸਨ, ਜਿੱਥੇ ਪਿੰਡ ਦੇ ਜਤਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਹੋਰ ਵਿਅਕਤੀ ਖੜ੍ਹੇ ਸਨ।

ਇਸੇ ਦੌਰਾਨ ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਪਾਠੀ ਸਿੰਘ ਸਾਹਿਬਾਨ ਨੂੰ ਲੈ ਕੇ ਬਹਿਸ ਹੋ ਗਈ। ਦੋਵੇਂ ਗੁਰੂ ਘਰ ਦੀ ਸੇਵਾ ਨੂੰ ਲੈ ਕੇ ਆਪਸ ਦੇ ਵਿੱਚ ਕਾਫੀ ਬਹਿਸਬਾਜੀ ਕਰਦੇ ਪਏ ਸੀ ਤੇ ਬਹਿਸਬਾਜੀ ਦੌਰਾਨ ਇਹ ਵੱਡੀ ਘਟਨਾ ਵਾਪਰ ਗਈ l ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।



error: Content is protected !!