=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਖੇਤਾਂ ਚ ਨੌਜਵਾਨ ਨੇ ਭੁਲੇਖੇ ਨਾਲ ਖਾ ਲਈ ਜ਼ਹਿਰੀਲੀ ਚੀਜ਼ ਹੋ ਗਈ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਕਿ ਹੋਣੀ ਨੂੰ ਕੋਈ ਵੀ ਨਹੀਂ ਟਾਲ ਸਕਦਾ, ਜਦੋਂ ਮਨੁੱਖ ਦਾ ਸਮਾਂ ਇਸ ਸੰਸਾਰ ਤੋਂ ਜਾਣ ਦਾ ਹੋ ਜਾਂਦਾ ਹੈ ਤਾਂ, ਕਈ ਵਾਰ ਉਸ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨਾਂ ਨੂੰ ਸੁਣਨ ਤੋਂ ਬਾਅਦ ਮਨੁੱਖ ਦੀ ਰੂਹ ਕੰਬ ਉੱਠਦੀ ਹੈ l ਆਏ ਦਿਨ ਹੀ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਸੁਰਖੀਆਂ ਬਣਦੇ ਹਨ ਤੇ ਇਹਨਾਂ ਦਿਨੀ ਇੱਕ ਅਜਿਹਾ ਹੀ ਮਾਮਲਾ ਕਾਫੀ ਚਰਚਾਵਾਂ ਦੇ ਵਿੱਚ ਹੈ ਕਿ ਖੇਤਾਂ ਵਿੱਚ ਇੱਕ ਨੌਜਵਾਨ ਨੇ ਭੁਲੇਖੇ ਦੇ ਨਾਲ ਆਪਣੀ ਮੌਤ ਨੂੰ ਗਲ ਲਾ ਲਿਆ l ਰਾਤ ਦੇ ਹਨੇਰੇ ਦੇ ਵਿੱਚ ਇਸ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਲਈ ਤੇ ਇਸ ਨੌਜਵਾਨ ਦੀ ਖੇਤਾਂ ਦੇ ਵਿੱਚ ਹੀ ਮੌਤ ਹੋ ਗਈ l

ਮਾਮਲਾ ਕੋਟ ਫਤੂਹੀ ਤੋਂ ਸਾਹਮਣੇ ਆਇਆ ਜਿੱਥੇ ਦੇ ਪਿੰਡ ਝੱਜ ਤੋਂ ਇਕ ਦੁਖ਼ਦਾਈ ਖਬਰ ਸਾਹਮਣੇ ਆਈ, ਜਿੱਥੋਂ ਦੇ 27 ਸਾਲ ਦੇ ਕਰੀਬ ਉਮਰ ਦੇ ਨੌਜਵਾਨ ਦੀ ਗ਼ਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਖਾਣ ਕਾਰਨ ਮੌਤ ਹੋ ਗਈ l ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਬਿਨਾਂ ਦੱਸੇ ਘਰ ਤੋਂ ਖੇਤਾਂ ਨੂੰ ਗਿਆ ਸੀ, ਪਰ ਘਰ ਨਹੀਂ ਪਰਤਿਆ। ਉਸ ਦੇ ਪਰਿਵਾਰਕ ਮੈਂਬਰ ਉਸਦੀ ਭਾਲ ਕਰਦੇ ਪਏ ਸੀ ਤੇ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਖੇਤਾਂ ਵਿਚ ਲੱਗੀ ਮੋਟਰ ’ਤੇ ਪਹੁੰਚ ਕੇ ਵੇਖਿਆ ਤਾਂ ਉਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

ਦਰਅਸਲ ਜਦੋਂ ਪਰਿਵਾਰਕ ਮੈਂਬਰ ਮੋਟਰ ਤੇ ਪੁੱਜੇ ਤਾਂ ਉਹਨਾਂ ਨੇ ਵੇਖਿਆ ਕਿ ਨੌਜਵਾਨ ਪਾਣੀ ਵਾਲੀ ਖਾਲ ’ਤੇ ਮੁਧੇ ਮੂੰਹ ਡਿਗਿਆ ਹੋਇਆ ਸੀ, ਜਿਸ ਦੇ ਮੂੰਹ, ਨੱਕ ਤੇ ਕੰਨਾਂ ਵਿਚੋਂ ਖੂਨ ਨਿਕਲਿਆ ਹੋਇਆ ਸੀ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਆਲੇ ਦੁਆਲੇ ਦੇ ਲੋਕ ਵੀ ਇਸ ਘਟਨਾ ਨੂੰ ਸੁਣਣ ਤੋਂ ਬਾਅਦ ਇਕੱਠੇ ਹੋਣੇ ਸ਼ੁਰੂ ਹੋ ਗਏ l

ਉੱਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਮਨਜਿੰਦਰ ਸਿੰਘ ਡਿਪਰੈਸ਼ਨ ਵਿੱਚ ਰਹਿੰਦਾ ਸੀ ਤੇ ਸ਼ਰਾਬ ਪੀਣ ਦਾ ਆਦੀ ਸੀ ਦੇਰ ਰਾਤ ਉਸਨੇ ਹਨੇਰੇ ਵਿੱਚ ਭੁਲੇਖੇ ਦੇ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ l ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਧਰ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l




error: Content is protected !!