ਆਈ ਤਾਜਾ ਵੱਡੀ ਖਬਰ

ਇੱਕ ਮਾਂ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਇਸ ਪਿੱਛੇ ਦਾ ਕਾਰਨ ਇਹ ਹੈ ਕਿ ਇੱਕ ਮਾਂ ਆਪਣੇ ਬੱਚੇ ਖਾਤਰ ਦੁਨੀਆਂ ਭਰ ਦੀਆਂ ਸਾਰੀਆਂ ਮੁਸੀਬਤਾਂ ਆਪਣੇ ਉੱਪਰ ਲੈ ਲੈਂਦੀ ਹੈ। ਮਾਂ ਜੋ ਆਪਣੇ ਬੱਚਿਆਂ ਤੇ ਜਾਨ ਵਾਰ ਦਿੰਦੀ ਹੈ ਤੇ ਬੱਚਿਆਂ ਨੂੰ ਆਪਣੇ ਤੋਂ ਇੱਕ ਪਲ ਵੀ ਦੂਰ ਨਹੀਂ ਕਰਦੀ l ਪਰ ਅੱਜ ਤੁਹਾਨੂੰ ਇੱਕ ਅਜਿਹੀ ਕਲਯੁਗੀ ਮਾਂ ਬਾਰੇ ਦੱਸਾਂਗੇ ਜੋ 16 ਮਹੀਨੇ ਦੀ ਮਾਸੂਮ ਬੱਚੀ ਨੂੰ ਘਰ ਵਿੱਚ ਇਕੱਲਿਆਂ ਹੀ ਛੱਡ ਗਈ l ਜਿਸ ਤੋਂ ਬਾਅਦ ਕੋਰਟ ਵੱਲੋਂ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ l

ਦਰਅਸਲ ਅਮਰੀਕਾ ਦੀ ਰਹਿਣ ਵਾਲੀ ਇਕ ਮਹਿਲਾ ਆਪਣੇ ਬੁਆਏਫ੍ਰੈਂਡ ਨਾਲ ਛੁੱਟੀਆਂ ਮਨਾਉਣ ਚਲੀ ਜਾਂਦੀ ਹੈl ਪਰ ਇਸ ਦਰਮਿਆਨ ਉਹ ਇਹ ਭੁੱਲ ਜਾਂਦੀ ਹੈ ਕਿ ਉਸਦੀ 16 ਮਹੀਨੇ ਦੀ ਇੱਕ ਬੱਚੀ ਵੀ ਹੈ ਤੇ ਉਹ ਆਪਣੇ ਪਿੱਛੇ ਘਰ ਵਿਚ 16 ਮਹੀਨੇ ਦੀ ਬੱਚੀ ਨੂੰ 10 ਦਿਨ ਲਈ ਇਕੱਲੀ ਛੱਡ ਜਾਂਦੀ ਹੈ, ਜੋ ਕਿ ਭੁੱਖੀ-ਪਿਆਸੀ ਤੜਫਦੀ ਰਹਿੰਦੀ ਹੈ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ l ਇਹ ਮਾਮਲਾ ਫਿਰ ਕੋਰਟ ਵਿੱਚ ਬਹੁਤ ਜਾਂਦਾ ਹੈ ਤੇ ਹੁਣ 32 ਸਾਲਾ ਇਕ ਮਹਿਲਾ ਨੂੰ ਕੋਰਟ ਵੱਲੋਂ ਸਜ਼ਾ ਸੁਣਾਈ ਗਈ। ਇਸ ਮਹਿਲਾ ਨੇ ਕੋਰਟ ਵਿਚ ਦਲੀਲ ਦਿੱਤੀ ਕਿ ਮੈਂ ਖੁਦ ਨੂੰ ਵੇਕੇਸ਼ਨਸ ਦੇਣਾ ਚਾਹੁੰਦੀ ਸੀ, ਇਸ ਲਈ ਮੈਂ ਛੁੱਟੀਆਂ ‘ਤੇ ਚਲੀ ਗਈ।

ਜਿਸ ਦੌਰਾਨ ਉਹ ਆਪਣੀ ਛੇ ਮਹੀਨਿਆਂ ਦੀ ਬੱਚੀ ਨੂੰ ਇਕਲਿਆ ਘਰ ਦੇ ਵਿੱਚ ਹੀ ਛੱਡ ਕੇ ਚਲੀ ਗਈ। ਇਸ ਮਹਿਲਾ ਦੀਆਂ ਦਲੀਲਾਂ ਸੁਣ ਕੇ ਕੋਰਟ ਨੇ ਵੀ ਲਾਹਨਤਾਂ ਪਾਈਆਂ ਤੇ 32 ਸਾਲ ਕ੍ਰਿਸਟੇਲ ਕਾਡੇਲਾਰੀਆ ਨੇ ਕੋਰਟ ਵਿਚ ਦੱਸਿਆ ਕਿ ਉਸ ਦੀ ਮੌਤ ਦੀ ਬੁਹਤ ਦੁਖਦਾਈ ਘਟਨਾ ਹੈ।

ਇਸ ਦੇ ਜਵਾਬ ਵਿੱਚ ਉਸ ਔਰਤ ਵੱਲੋਂ ਆਖਿਆ ਗਿਆ ਕਿ ਉਹ ਕਾਫੀ ਡਿਪ੍ਰੈਸ਼ਨ ਵਿਚ ਸੀ, ਜਿਸ ਕਾਰਨ ਉਹ ਛੁੱਟੀਆਂ ‘ਤੇ ਚਲੀ ਗਈ। ਘਰ ਦੇ ਕਮਰੇ ਵਿਚ ਬੰਦ 16 ਮਹੀਨੇ ਦੀ ਬੱਚੀ ਮਾਂ-ਮਾਂ ਕਰਦੀ ਹੋਈ, ਇਕ ਕਮਰੇ ਤੋਂ ਦੂਜੇ ਕਮਰੇ ਵਿਚ ਜਾਂਦੀ ਤੇ ਫਿਰ ਉਸ ਨੇ ਦਮ ਤੋੜ ਦਿੱਤਾ। ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸੋ ਫਿਲਹਾਲ ਹੁਣ ਕੋਰਟ ਵੱਲੋਂ ਇਸ ਔਰਤ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ, ਤੇ ਹਰ ਕੋਈ ਇਸ ਮਾਂ ਦੇ ਉੱਪਰ ਲਾਹਨਤਾਂ ਪਾਉਂਦਾ ਪਿਆ ਹੈ।

Home ਤਾਜਾ ਜਾਣਕਾਰੀ 16 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਚ 10 ਦਿਨਾਂ ਲਈ ਇਕੱਲੀ ਛੱਡ ਗਈ ਮਾਂ , ਕੋਰਟ ਨੇ ਸੁਣਾਈ ਉਮਰ ਕੈਦ

ਤਾਜਾ ਜਾਣਕਾਰੀ
16 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਚ 10 ਦਿਨਾਂ ਲਈ ਇਕੱਲੀ ਛੱਡ ਗਈ ਮਾਂ , ਕੋਰਟ ਨੇ ਸੁਣਾਈ ਉਮਰ ਕੈਦ
ByadminMay 22, 2024Comments Off on 16 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਚ 10 ਦਿਨਾਂ ਲਈ ਇਕੱਲੀ ਛੱਡ ਗਈ ਮਾਂ , ਕੋਰਟ ਨੇ ਸੁਣਾਈ ਉਮਰ ਕੈਦ
Previous Postਨੌਜਵਾਨ ਪਤਨੀ ਨੂੰ ਡਿਲਵਰੀ ਲਈ ਵਿਦੇਸ਼ ਤੋਂ ਲੈਕੇ ਆਇਆ ਪੰਜਾਬ , ਬੱਚੀ ਦੀ ਹੋਈ ਮੌਤ ਪਿਤਾ ਨੇ ਲਾਏ ਹਸਪਤਾਲ ਤੇ ਗੰਭੀਰ ਇਲਜ਼ਾਮ
Next Postਪਤੀ ਵਲੋਂ ਦਿੱਤੇ ਤੋਹਫ਼ੇ ਨੇ ਵਿਦੇਸ਼ ਚ ਰਹਿੰਦੀ ਪੰਜਾਬਣ ਕੁੜੀ ਦੀ ਚਮਕਾਈ ਕਿਸਮਤ , ਲੱਗੀ ਏਨੇ ਲੱਖਾਂ ਡਾਲਰਾਂ ਦੀ ਲਾਟਰੀ