=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

19 ਸਾਲ ਪਹਿਲਾਂ ਭੈਣ ਨੇ ਕਰਾਈ ਸੀ ਲਵ ਮੈਰਿਜ , ਭਰਾ ਨੇ ਹੁਣ ਦਿੱਤੀ ਜੀਜੇ ਨੂੰ ਖੌਫਨਾਕ ਸਜ਼ਾ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਵਿੱਚ ਕਰਾਈਮ ਰੇਟ ਲਗਾਤਾਰ ਵਧ ਰਿਹਾ ਹੈ, ਦਿਨ ਦਿਹਾੜੇ ਕਤਲ ਹੋ ਰਹੇ ਹਨ, ਅਪਰਾਧੀਆਂ ਦੇ ਵੱਲੋਂ ਬੇਖੌਫ ਹੋ ਕੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅਣਜਾਮ ਦਿੱਤਾ ਜਾ ਰਿਹਾ ਹੈ l ਇਸੇ ਵਿਚਾਲੇ ਹੁਣ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੀ ਘਟਨਾ ਬਾਰੇ ਦੱਸਾਂਗੇ, ਜਿੱਥੇ ਭੈਣ ਦੇ ਵਿਆਹ ਦੇ ਪੂਰੇ 19 ਸਾਲ ਬਾਅਦ ਭਰਾ ਵੱਲੋਂ ਆਪਣੇ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ l ਇਸ ਵਾਰਦਾਤ ਨੂੰ ਅਣਜਾਮ ਦੇਣ ਦਾ ਕਾਰਨ ਲਵ ਮੈਰਿਜ ਦੱਸੀ ਜਾ ਰਹੀ ਹੈ l ਮਾਮਲਾ ਉੱਤਰ ਪ੍ਰਦੇਸ਼ ਤੇ ਬਰੇਲੀ ਤੋਂ ਸਾਹਮਣੇ ਆਇਆ l ਜਿੱਥੇ ਇਕ ਸਾਲੇ ਨੇ 19 ਸਾਲ ਬਾਅਦ ਆਪਣੇ ਸਹੁਰੇ ਘਰ ਆਏ ਜੀਜੇ ਨੂੰ ਚਾਕੂ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਗਿਆ ।

ਇਨਾ ਹੀ ਨਹੀਂ ਸਗੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਫ਼ਰਾਰ ਹੋ ਗਿਆ। ਉੱਥੇ ਹੀ ਜੀਜੇ ਨੂੰ ਜ਼ਖਮੀ ਹਾਲਤ ਵਿੱਚ ਜਦੋਂ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਰ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ 19 ਸਾਲ ਪਹਿਲਾਂ ਭੈਣ ਨੇ ਲਵ ਮੈਰਿਜ ਕਰਵਾਈ ਸੀ, ਜਿਸ ਕਾਰਨ ਲੜਕੀ ਦਾ ਸਾਰਾ ਪਰਿਵਾਰ ਉਸ ਤੋਂ ਕਾਫੀ ਖਫਾ ਸੀl ਇਸ ਲਵ ਮੈਰਿਜ ਤੋਂ ਸਭ ਤੋਂ ਜਿਆਦਾ ਨਰਾਜ਼ ਉਸ ਦਾ ਭਰਾ ਸੀ l

ਪਰ ਵਿਆਹ ਦੇ ਪੂਰੇ 19 ਸਾਲ ਬਾਅਦ ਜਦੋਂ ਉਸ ਦਾ ਜੀਜਾ ਜ਼ਾਕਿਰ ਅਹਿਮਦ ਖਾਨ ਆਪਣੀ ਬੀਮਾਰ ਸੱਸ ਨੂੰ ਵੇਖਣ ਲਈ ਪਤਨੀ ਬੇਬੀ ਨਾਲ ਸਹੁਰੇ ਆਇਆ ਹੋਇਆ ਸੀ। ਇਸ ਦੌਰਾਨ ਉਸ ਦਾ ਸਾਲੇ ਸਈਦ ਖਾਨ ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਦੋਸ਼ੀ ਨੇ ਚਾਕੂ ਨਾਲ ਜੀਜਾ ‘ਤੇ ਹਮਲਾ ਕਰ ਦਿੱਤਾ।

ਇਸ ਹਮਲੇ ਵਿਚ ਜ਼ਾਕਿਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਹਫੜਾ-ਦਫੜੀ ਵਿਚ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉੱਥੇ ਹੀ ਇਸ ਵੱਡੀ ਵਾਰਦਾਤ ਦੇ ਵਾਪਰਨ ਤੋਂ ਬਾਅਦ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l ਉਧਰ ਦੋਸ਼ੀ ਦੀ ਭਾਲ ਦੇ ਲਈ ਲਗਾਤਾਰ ਪੁਲਿਸ ਛਾਪੇਮਾਰੀ ਕਰਦੀ ਪਈ ਹੈ l




error: Content is protected !!