BREAKING NEWS
Search

ਆਪਣੇ ਹੀ ਵਾਲ ਵੇਚ ਵੇਚ ਕੁੜੀ ਹੋ ਗਈ ਮਾਲਾਮਾਲ , ਕਮਾ ਲਏ ਲੱਖਾਂ ਰੁਪਏ

ਆਈ ਤਾਜਾ ਵੱਡੀ ਖਬਰ 

ਕੁੜੀਆਂ ਦੇ ਲਈ ਉਨਾਂ ਦੇ ਵਾਲ ਬਹੁਤ ਜਿਆਦਾ ਜਰੂਰੀ ਹੁੰਦੇ ਹਨ, ਹਰੇਕ ਕੁੜੀ ਇਹ ਚਾਹੁੰਦੀ ਹੈ ਕਿ ਉਸ ਦੇ ਵਾਲ ਸੰਘਣੇ, ਲੰਬੇ ਤੇ ਖੂਬਸੂਰਤ ਹੋਣ l ਪਰ ਕਦੇ ਇਹ ਸੁਣਿਆ ਹੈ ਕਿ ਕਦੇ ਕਿਸੇ ਕੁੜੀ ਵਾਲਾਂ ਨੇ ਉਸ ਨੂੰ ਅਮੀਰ ਬਣਾ ਦਿੱਤਾ ਹੋਵੇ, ਜੇਕਰ ਨਹੀਂ ਤਾਂ, ਅਜਿਹਾ ਹੋ ਚੁੱਕਿਆ ਹੈ ਕਿਉਂਕਿ ਹੁਣ ਇੱਕ ਕੁੜੀ ਆਪਣੇ ਵਾਲਾਂ ਨੂੰ ਵੇਚ ਕੇ ਮਾਲਾ ਮਾਲ ਹੋ ਚੁੱਕੀ ਹੈ l ਉਸ ਵੱਲੋਂ ਆਪਣੇ ਵਾਲਾਂ ਦੇ ਜਰੀਏ ਲੱਖਾਂ ਰੁਪਏ ਕਮਾ ਲਏ ਗਏ ਹਨ। ਦੱਸਦਿਆ ਕਿ ਇਕ ਮਹਿਲਾ ਆਪਣੇ ਵਾਲ ਵੇਚ ਕੇ ਲਖਪਤੀ ਹੋ ਗਈ ਤੇ ਹਰ ਮਹੀਨੇ 25 ਲੱਖ ਰੁਪਏ ਦੀ ਕਮਾਈ ਕਰ ਰਹੀ ਹੈ। ਉਸ ਦੇ ਵਾਲਾਂ ਦੀ ਇੰਨੀ ਡਿਮਾਂਡ ਹੈ ਕਿ ਉਹ ਪੂਰੀ ਨਹੀਂ ਕਰ ਪਾ ਰਹੀ।

ਉਸ ਦਾ ਦਾਅਵਾ ਹੈ ਕਿ ਕੋਈ ਵੀ ਇਹ ਬਿਜ਼ਨੈੱਸ ਸ਼ੁਰੂ ਕਰ ਸਕਦਾ ਹੈ ਤੇ ਘਰ ਬੈਠੇ ਲੱਖਾਂ ਕਮਾ ਸਕਦਾ ਹੈ। ਸੋ ਇਸ ਔਰਤ ਵੱਲੋਂ ਆਪਣੇ ਬਾਲਾਂ ਦੇ ਜ਼ਰੀਏ ਬਿਜ਼ਨੈਸ ਦੀ ਸ਼ੁਰੂਆਤ ਕੀਤੀ ਗਈ l ਹੁਣ ਉਹ ਆਪਣੇ ਵਾਲਾਂ ਦੇ ਜ਼ਰੀਏ ਲੱਖਾਂ ਰੁਪਏ ਹਰ ਮਹੀਨੇ ਕਮਾਉਂਦੀ ਪਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 21 ਸਾਲਾ ਅਮਾਂਡਾ ਲਿਓਨ ਇਕ ਮਾਡਲ ਹੈ। ਇੰਸਟਾਗ੍ਰਾਮ ‘ਤੇ ਉਸ ਦੇ ਲੱਖਾਂ ਫਾਲੋਅਰਸ ਹਨ। ਅਮਾਂਡਾ ਲਿਓਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੇ ਇਕ ਫਾਲੋਅਰ ਨੇ ਮੈਨੂੰ ਮੈਸੇਜ ਕੀਤਾ, ਤੁਹਾਡੇ ਵਾਲ ਬਹੁਤ ਸੁੰਦਰ ਹਨ। ਕੀ ਤੁਸੀਂ ਇਨ੍ਹਾਂ ਦੀ ਇਕ ਲਟ ਮੈਨੂੰ ਦੇ ਸਕਦੇ ਹੋ।

ਇਸ ਲਈ ਮੈਂ ਤੁਹਾਨੂੰ 71 ਪੌਂਡ ਭਾਰਤੀ ਪੈਸਿਆਂ ਮੁਤਾਬਕ ਲਗਭਗ 7500 ਹਜਾਰ ਰੁਪਏ ਦੇ ਸਕਦਾ ਹਾਂ। ਉਥੇ ਹੀ ਇਸ ਸਬੰਧੀ ਅਮਾਂਡਾ ਨੇ ਕਿਹਾ ਕਿ ਜਿਵੇਂ ਹੀ ਉਸ ਸ਼ਖਸ ਨੇ ਮੇਰੇ ਤੋਂ ਇਹ ਡਿਮਾਂਡ ਕੀਤੀ ਮੈਨੂੰ ਬਿਜ਼ਨੈੱਸ ਆਈਡੀਆ ਆ ਗਿਆ। ਫਿਰ ਮੈਂ ਸੋਸ਼ਲ ਮੀਡੀਆ ‘ਤੇ ਲੱਭਣਾ ਸ਼ੁਰੂ ਕੀਤਾ।

ਇਹ ਜਾਣਨ ਦੇ ਬਾਅਦ ਕਿ ਲੋਕ ਮੇਰੇ ਵਾਲਾਂ ਲਈ ਲੱਖਾਂ ਖਰਚ ਕਰਨ ਲਈ ਤਿਆਰ ਹਨ, ਮੈਂ ਵਾਲਾਂ ਨੂੰ ਵੇਚਣਾ ਸ਼ੁਰੂ ਕੀਤਾ। ਉਦੋਂ ਤੋਂ ਹੁਣ ਤੱਕ ਮੈਂ ਆਪਣੇ ਵਾਲਾਂ ਨੂੰ ਵੇਚ ਕੇ 24,000 ਪੌਂਡ, ਭਾਰਤੀ ਪੈਸਿਆਂ ਮੁਤਾਬਕ ਲਗਭਗ 25 ਲੱਖ ਰੁਪਏ ਕਮਾ ਚੁੱਕੀ ਹਾਂ। ਦੂਜੇ ਪਾਸੇ ਇਸ ਮਾਡਲ ਦੇ ਵਾਲਾਂ ਦੇ ਚਰਚੇ ਵੀ ਚਾਰੇ ਪਾਸੇ ਛਿੜੇ ਹੋਏ ਹਨ ਤੇ ਲੋਕ ਇਸ ਦੀਆਂ ਕਾਫੀ ਤਾਰੀਫਾਂ ਕਰਦੇ ਪਏ ਹਨ।



error: Content is protected !!