ਆਈ ਤਾਜਾ ਵੱਡੀ ਖਬਰ
ਪਰਮਾਤਮਾ ਵੱਲੋਂ ਇਸ ਧਰਤੀ ਤੇ ਬਣਾਇਆ ਗਿਆ ਹਰੇਕ ਜੀਵ ਬਹੁਤ ਹੀ ਜਿਆਦਾ ਖਾਸ ਹੈ, ਹਰੇਕ ਜੀਵ ਜੰਤੂ ਦਾ ਆਪਣਾ ਖਾਸ ਮਹੱਤਵ ਹੁੰਦਾ ਹੈ l ਇਸ ਪਿੱਛੇ ਦੀ ਵਜਹਾ ਇਹ ਹੈ ਕਿ ਇਸ ਧਰਤੀ ਤੇ ਹਰੇਕ ਜੀਵ ਜੰਤੂ ਦੇ ਨਾਲ ਨਾਲ ਮਨੁੱਖ ਦੀ ਆਪਣੀ ਜਗਹਾ ਤੇ ਖਾਸੀਅਤ ਹੈ l ਮਨੁੱਖ ਨੂੰ ਇਹਨਾਂ ਜੀਵ ਜੰਤੂਆਂ ਵਿੱਚੋਂ ਉੱਤਮ ਦਰਜਾ ਪ੍ਰਾਪਤ ਹੈ, ਕਿਉਂਕਿ ਇੱਕ ਮਨੁੱਖ ਹੀ ਹੁੰਦਾ ਹੈ ਜੋ ਸੋਚਣ ਸਮਝਣ ਦੀ ਸ਼ਕਤੀ ਰੱਖਦਾ ਹੈ l. ਇਨਾ ਹੀ ਨਹੀਂ ਸਗੋਂ ਮਨੁੱਖ ਦੇ ਅੰਦਰ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਤਾਕਤ ਹੁੰਦੀ ਹੈ ਤੇ ਜਿੰਨਾ ਸਮਾਂ ਮਨੁੱਖ ਅੰਦਰ ਇਨਸਾਨੀਅਤ ਜਿੰਦਾ ਰਹਿੰਦੀ ਹੈ, ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖਾਂ ਨਾਲ ਤੇ ਜੀਵ ਜੰਤੂਆਂ ਦੇ ਨਾਲ ਬਹੁਤ ਜਿਆਦਾ ਪਿਆਰ ਕਰਦਾ l ਆਮ ਤੌਰ ਤੇ ਲੋਕ ਘਰਾਂ ਦੇ ਵਿੱਚ ਫਾਲਤੂ ਜਾਨਵਰਾਂ ਨੂੰ ਰੱਖਦੇ ਹਨ ਤੇ ਉਨਾਂ ਦੀ ਬਹੁਤ ਜਿਆਦਾ ਸਾਂਭ ਸੰਭਾਲ ਕਰਦੇ ਹਨ l
ਪਰ ਹੁਣ ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਪੱਥਰਾਂ ਨੂੰ ਪਾਲਤੂ ਜਾਨਵਰਾਂ ਵਾਂਗੂੰ ਪਾਲਿਆ ਜਾਂਦਾ ਹੈ। ਇਸ ਪਿੱਛੇ ਦੀ ਵਜਹਾ ਪੜ੍ ਕੇ ਤੁਹਾਨੂੰ ਵੀ ਹੈਰਾਨਗੀ ਹੋਵੇਗੀ l ਦਰਅਸਲ ਦੱਖਣੀ ਕੋਰੀਆ ‘ਚ ਲੋਕਾਂ ਨੇ ਇਕੱਲੇਪਣ ਨਾਲ ਲੜਨ ਲਈ ਪਾਲਤੂ ਜਾਨਵਰਾਂ ਦਾ ਸਹਾਰਾ ਲਿਆ, ਪਰ ਇਸ ‘ਚ ਇਕ ਅਨੋਖਾ ਟਵਿਸਟ ਇਹ ਸਾਹਮਣੇ ਆਇਆ ਕਿ ਇਹ ਪਾਲਤੂ ਕੁੱਤੇ ਜਾਂ ਬਿੱਲੀਆਂ ਨਹੀਂ, ਸਗੋਂ ਪੱਥਰ ਹਨ। ਹੁਣ ਤੁਸੀਂ ਸੋਚੋਗੇ ਕਿ ਅਸੀਂ ਤੁਹਾਡੇ ਨਾਲ ਮਜ਼ਾਕ ਕੀਤਾ ਹੈ, ਪਰ ਇਹ ਸੱਚਾਈ ਹੈ, ਇਸ ਦੀ ਸਾਰੇ ਸੱਚਾਈ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ।
ਦੱਖਣੀ ਕੋਰੀਆ ‘ਚ ਲੋਕ ਚੱਟਾਨਾਂ ਨੂੰ ਆਪਣੇ ਬੇਜਾਨ ਪਾਲਤੂ ਜਾਨਵਰਾਂ ਵਜੋਂ ਅਪਣਾ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਇਨ੍ਹਾਂ ਪੱਥਰਾਂ ਨੂੰ ਨਾਮ ਨਾਲ ਬੁਲਾਉਂਦੇ ਹਨ। ਆਪਣੇ ਪਾਲਤੂ ਪੱਥਰਾਂ ਦੀ ਬਿਹਤਰ ਦੇਖਭਾਲ ਕਰਨ ਲਈ ਲੋਕ ਉਨ੍ਹਾਂ ਨੂੰ ਪਰਿਵਾਰ ਵਾਂਗ ਸੁੰਦਰ ਕੱਪੜੇ ਵੀ ਪਹਿਨਾਉਂਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਕੰਬਲਾਂ ਨਾਲ ਵੀ ਢੱਕਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਠੰਡ ਨਾ ਲੱਗੇ। ਦੱਖਣੀ ਕੋਰੀਆ ਵਿੱਚ ਪਾਲਤੂ ਪੱਥਰਾਂ ਦਾ ਕਾਰੋਬਾਰ ਵੀ ਵਧ-ਫੁੱਲ ਰਿਹਾ ਹੈ। ਇਹ ਚੱਟਾਨਾਂ ਵੱਖ-ਵੱਖ ਆਕਾਰਾਂ ਅਤੇ ਆਕ੍ਰਿਤੀਆਂ ਵਿੱਚ ਆਉਂਦੀਆਂ ਹਨ। ਸੋ ਇਸ ਘਟਨਾ ਕ੍ਰਮ ਦੀਆਂ ਕਈ ਪ੍ਰਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀਆਂ ਹਨ ਜਿਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਪਏ ਹਨ।
ਤਾਜਾ ਜਾਣਕਾਰੀ