ਆਈ ਤਾਜਾ ਵੱਡੀ ਖਬਰ
ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ ਕਰਨਾ ਬਹੁਤ ਜਿਆਦਾ ਜਰੂਰੀ ਹੈ l ਕਿਉਂਕਿ ਇਸ ਨਾਲ ਇੱਕ ਤਾਂ ਵਪਾਰ ਬਾਰੇ ਲੋਕਾਂ ਨੂੰ ਪਤਾ ਚੱਲਦਾ ਹੈ, ਦੂਜਾ ਵਪਾਰ ਦੀ ਮਸ਼ਹੂਰੀ ਹੋ ਜਾਂਦੀ ਹੈ ਤੇ ਵੱਧ ਤੋਂ ਵੱਧ ਲੋਕ ਉਨਾਂ ਦੇ ਨਾਲ ਜੁੜਦੇ ਹਨ । ਹਰੇਕ ਕੰਪਨੀ ਆਪੋ ਆਪਣੇ ਤਰੀਕੇ ਦੇ ਨਾਲ ਵਿਗਿਆਪਨ ਤਿਆਰ ਕਰਕੇ ਅਲਗ ਅਲਗ ਥਾਵਾਂ ਤੇ ਲਗਵਾਉਂਦੀ ਹੈ ਤਾਂ, ਜੋ ਲੋਕ ਉਨਾਂ ਦੇ ਨਾਲ ਜੁੜ ਸਕਣ l ਇਸੇ ਵਿਚਾਲੇ ਹੁਣ ਇੱਕ ਕੰਪਨੀ ਦਾ ਵਿਗਿਆਪਣ ਵੇਖ ਕੇ ਸਾਰੇ ਲੋਕ ਹੈਰਾਨ ਹੁੰਦੇ ਪਏ ਨੇ, ਕਿਉਂਕਿ ਇਸ ਵਿਗਿਆਪਨ ਵਿੱਚ ਆਖਿਆ ਗਿਆ ਹੈ ਕਿ ਇੱਕ ਪੇੜ ਨੂੰ ਗਲੇ ਲਗਾਉਣ ਦੀ ਕੀਮਤ 1500 ਰੁਪਏ ਹੈ।
ਜਿਸ ਕਾਰਨ ਇਸ ਦੇ ਚਰਚੇ ਹੁਣ ਚਾਰੇ ਪਾਸੇ ਛਿੜੇ ਹੋਏ ਹਨ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਕ ਸਕ੍ਰੀਨਸ਼ਾਟ ਕਾਫੀ ਵਾਇਰਲ ਹੁੰਦਾ ਪਿਆ ਹੈ, ਜਿਸ ਸਕਰੀਨ ਸ਼ੋਟ ਦੇ ਵਿੱਚ ਫਾਰੈਸਟ ਬਾਥਿੰਗ ਐਕਸਪੀਰੀਅੰਸ ਦੇ ਟਿਕਟ 1500 ਰੁਪਏ ਦੀ ਉੱਚੀ ਕੀਮਤ ‘ਤੇ ਵੇਚੇ ਜਾ ਰਹੇ ਹਨ। ਵਾਇਰਲ ਸਕ੍ਰੀਨਸ਼ਾਟ ਵਿਚ 28 ਅਪ੍ਰੈਲ ਨੂੰ ਹੋਣ ਵਾਲੇ ਫਾਰੈਸਟ ਬਾਥਿੰਗ ਐਕਸਪੀਰੀਅੰਸ ਪ੍ਰੋਗਰਾਮ ਦੇ ਟਿਕਟ ਵਿਕ ਰਹੇ ਹਨ।
ਇਹ ਪ੍ਰੋਗਰਾਮ ਬੇਂਗਲੁਰੂ ਦੇ ਕੱਬਨ ਪਾਰਕ ਵਿਚ ਹੋਵੇਗਾ ਤੇ ਇਸ ਵਿਚ ਸੈਰ ਕਰਨ ਦੇ ਨਾਲ-ਨਾਲ ਤਣਾਅ ਘੱਟ ਕਰਨ ਤੇ ਨਜ਼ਰੀਆ ਬਦਲਣ ਵਾਲੀਆਂ ਗਤੀਵਿਧੀਆਂ ਵੀ ਸ਼ਾਮਲ ਹਨ, ਇਸ ਦੀ ਤਸਵੀਰ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਨੂੰ ਲੈ ਕੇ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਪਏ ਹਨ ।
ਇਸ ਦੀ ਖਾਸ ਗੱਲ ਇਹ ਹੈ ਕਿ ਟਿਕਟ ਦੀ ਕੀਮਤ 1500 ਰੁਪਏ ਹੈ। ਆਨਲਾਈਨ ਯੂਜਰਸ ਨੂੰ ਹੈਰਾਨੀ ਹੋ ਰਹੀ ਹੈ ਕੀ ਅਸੀਂ ਉਹ ਖੁਦ ਮੁਫਤ ਵਿਚ ਨਹੀਂ ਕਰ ਸਕਦੇ ਪਰ ਇਹ ਗੱਲ ਇਥੇ ਖਤਮ ਨਹੀਂ ਹੁੰਦੀ। ਸੋ ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਵੱਖੋ ਵੱਖਰੀਆਂ ਤਸਵੀਰਾਂ ਤੇ ਵੀਡੀਓਜ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਹਨਾਂ ਦੇ ਨਹੀਂ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਲਈ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਲੋਕ ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਜਿੱਥੇ ਸ਼ੇਅਰ ਕਰਦੇ ਪਏ ਹਨ, ਉਥੇ ਹੀ ਇਸ ਨੂੰ ਲੈ ਕੇ ਆਪਣੀ ਪ੍ਰਤਿਕ੍ਰਿਆ ਵੀ ਸਾਂਝੀ ਕਰ ਰਹੇ ਹਨ।
ਤਾਜਾ ਜਾਣਕਾਰੀ