ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਆਪਣੇ ਘਰ ਵਰਗੀ ਰੀਸ ਨਹੀਂ ਹੁੰਦੀ, ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਪਰ ਅੰਤ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਸਕੂਨ ਦੀ ਨੀਂਦ ਆਉਂਦੀ ਹੈ l ਪਰ ਜੇਕਰ ਤੁਹਾਨੂੰ ਕਿਤੇ ਕਿਰਾਏ ਦੇ ਮਕਾਨ ਤੇ ਰਹਿਣਾ ਪੈ ਜਾਵੇ ਤਾਂ ਕਰਾਏ ਦੇ ਮਕਾਨ ਤੇ ਰਹਿਣ ਵੇਲੇ ਕਈ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਆਏ ਦਿਨੀਂ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਵਿਵਾਦ ਪੈਦਾ ਹੋ ਜਾਂਦਾ ਹੈ l ਪਰ ਅੱਜ ਤੁਹਾਨੂੰ ਕਿਰਾਏ ਦੇ ਮਕਾਨ ਦੀ ਇੱਕ ਵੱਖਰੀ ਕਹਾਣੀ ਦੱਸਣ ਜਾ ਰਹੇ ਹਾਂ, ਕਿ ਕਿਸ ਤਰੀਕੇ ਦੇ ਨਾਲ ਮਾਪੇ ਆਪਣੇ ਬੱਚਿਆਂ ਦੇ ਕੋਲੋਂ ਮਕਾਨ ਦੇ ਬਦਲੇ ਪੈਸੇ ਵਸੂਲਦੇ ਹਨ l
ਵਿਦੇਸ਼ ਵਿੱਚ ਕਦੇ ਛੋਟੀ ਜਿਹੀ ਜਗ੍ਹਾ ਨੂੰ ਕਰੋੜਾਂ ਵਿਚ ਵੇਚਿਆ ਜਾਂਦਾ ਹੈ ਤਾਂ ਕਦੇ ਅਜਿਹੀ ਜਗ੍ਹਾ ਦਾ ਕਿਰਾਇਆ ਹਜ਼ਾਰਾਂ ਵਿਚ ਲਿਆ ਜਾਂਦਾ ਹੈ, ਵੱਡੀ ਗਿਣਤੀ ਦੇ ਵਿੱਚ ਲੋਕ ਕਿਰਾਏ ਦੇ ਮਕਾਨਾਂ ਤੇ ਹੀ ਰਹਿਣਾ ਵੀ ਪਸੰਦ ਕਰਦੇ ਹਨ ਤੇ ਕਈਆਂ ਦੇ ਲਈ ਕਿਰਾਏ ਤੇ ਰਹਿਣਾ ਮਜਬੂਰੀ ਬਣ ਜਾਂਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੀ ਥਾਂ ਬਾਰੇ ਦੱਸਾਂਗੇ ਜਿੱਥੇ ਬੱਚਿਆਂ ਨੂੰ ਬਚਪਨ ਤੋਂ ਹੀ ਆਤਮ ਨਿਰਭਰ ਬਣਾਉਣ ਦੇ ਲਈ ਮਾਪੇ ਬਹੁਤ ਸਾਰੇ ਪਲਾਨ ਕਰਦੇ ਹਨ, ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਕਾਮਯਾਬ ਬਣਾਉਣ ਦੇ ਲਈ ਕਾਫੀ ਮਿਹਨਤ ਕੀਤੀ ਜਾਂਦੀ ਤੇ ਬਚਪਨ ਤੋਂ ਹੀ ਉਨਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ, ਜਿਸ ਦਾ ਲਾਹਾ ਉਹਨਾਂ ਨੂੰ ਅੱਗੇ ਜ਼ਿੰਦਗੀ ਦੇ ਵਿੱਚ ਖੂਬ ਮਿਲਦਾ ਹੈ l
ਦਰਅਸਲ ਇੱਕ ਰਿਪੋਰਟ ਮੁਤਾਬਕ ਸਮਾਂਧਾ ਬਰਡ ਨਾਂ ਦੀ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਇਕ ਗੱਲ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰ ਦੇ ਛੋਟੇ-ਛੋਟੇ ਤੋਂ ਵੀ ਕਿਰਾਇਆ ਲੈਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਬੱਚੇ ਸਿਰਫ 6, 8 ਤੇ 9 ਸਾਲ ਦੇ ਹਨ।
ਮਹਿਲਾ ਨੇ ਆਪਣੀ ਪੋਸਟ ਵਿਚ ਦੱਸਿਆ ਕਿ ਉਹ ਆਪਣੇ ਬੱਚਿਆਂ ਤੋਂ ਹਰ ਮਹੀਨੇ 6 ਡਾਲਰ ਵਸੂਲਦੀ ਹੈ ਜਿਸ ਵਿਚੋਂ 1 ਡਾਲਰ ਉਨ੍ਹਾਂ ਨੂੰ ਘਰ ਦਾ ਕਿਰਾਇਆ ਦੇਣਾ ਹੁੰਦਾ ਹੈ। ਇਸ ਦੌਰਾਨ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਵੀ ਬੱਚੇ ਦ੍ਰਿੜ ਨਿਸ਼ਚੇ ਦੇ ਨਾਲ ਇਹਨਾਂ ਤਕਲੀਫਾਂ ਵਿੱਚੋਂ ਬਾਹਰ ਨਿਕਲਦੇ ਹਨ , ਤੇ ਜ਼ਿੰਦਗੀ ਵਿੱਚ ਇੱਕ ਮਜਬੂਤ ਸ਼ਖਸ ਵਜੋਂ ਉਭਰ ਕੇ ਸਾਹਮਣੇ ਆਉਂਦੇ ਹਨ l
Home ਤਾਜਾ ਜਾਣਕਾਰੀ ਇਹ ਮਾਂ ਬਚਪਨ ਤੋਂ ਹੀ 3 ਬੱਚਿਆਂ ਤੋਂ ਵਸੂਲ ਰਹੀ ਕਿਰਾਇਆ , ਤਾਂ ਕਿ ਬਚਪਨ ਚ ਹੀ ਸਿੱਖ ਜਾਣ ਇਹ ਚੀਜਾਂ
ਤਾਜਾ ਜਾਣਕਾਰੀ