ਆਈ ਤਾਜਾ ਵੱਡੀ ਖਬਰ

ਅੱਜ ਕੱਲ ਦੇ ਸਮੇਂ ਵਿੱਚ ਵਿਆਹ ਸਿਰਫ ਤੇ ਸਿਰਫ ਦਿਖਾਵਾ ਬਣ ਕੇ ਰਹਿ ਚੁੱਕਿਆ ਹੈ l ਜਿੱਥੇ ਬਹੁਤ ਸਾਰੇ ਲੋਕ ਵਿਆਹਾਂ ਵਿੱਚ ਲੱਖਾਂ ਰੁਪਏ ਲਗਾ ਦਿੰਦੇ ਹਨ ਉੱਥੇ ਹੀ ਕਈ ਲੋਕ ਅਜਿਹੇ ਵੀ ਹਨ ਜਿਹੜੇ ਵਿਆਹ ਵਿੱਚ ਕੁਝ ਨਾ ਕੁਝ ਵੱਖਰਾ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ l ਹੁਣ ਇੱਕ ਅਜਿਹੇ ਹੀ ਵਿਆਹ ਬਾਰੇ ਦੱਸਾਂਗੇ ਜਿਸ ਦੀ ਚਰਚਾ ਵੀ ਕਾਫੀ ਤੇਜ਼ੀ ਨਾਲ ਹੋ ਰਹੀ ਹੈ,ਜਿੱਥੇ ਇੱਕ ਜੋੜੇ ਨੇ ਚਲਦੀ ਟ੍ਰੇਨ ਦੇ ਵਿੱਚ ਵਿਆਹ ਰਚਾ ਲਿਆ l ਅੱਜਕੱਲ ਦੇ ਸਮੇਂ ਵਿਚ ਜੋੜੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕਈ ਤਰ੍ਹਾਂ ਦੇ ਥੀਮ ਦੀ ਵਰਤੋਂ ਕਰਦੇ ਹਨ ਜਾਂ ਇਕ ਵੱਖਰੀ ਜਗ੍ਹਾ ਦੀ ਚੋਣ ਕਰਦੇ ਹਨ।

ਇਸੇ ਲੜੀ ਤਹਿਤ ਇੱਕ ਬ੍ਰਿਟਿਸ਼ ਜੋੜੇ ਦਾ ਵਿਆਹ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ। ਜਿੱਥੇ ਇਸ ਜੋੜੇ ਦੁਆਰਾ ਆਪਣੇ ਵਿਆਹ ਲਈ ਚੁਣੀ ਗਈ ਜਗ੍ਹਾ ਆਮ ਨਹੀਂ ਸੀ। ਉਨ੍ਹਾਂ ਨੇ ਨਾ ਤਾਂ ਕੋਈ ਵੱਡਾ ਰਿਜ਼ੋਰਟ ਤੇ ਨਾ ਹੀ ਹੋਟਲ ਚੁਣਿਆ, ਸਗੋਂ ਉਹ ਟਰੇਨ ‘ਚ ਹੀ ਵਿਆਹ ‘ਚ ਪਹੁੰਚੇ ਸਨ। ਇਸ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਅਤੇ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬ੍ਰਿਟਿਸ਼ ਜੋੜੇ ਨੇ ਗ੍ਰੇਟ ਵੈਸਟਰਨ ਰੇਲਵੇ ਵਿੱਚ ਆਪਣੇ ਵਿਆਹ ਦੀ ਪਾਰਟੀ ਦੀ ਮੇਜ਼ਬਾਨੀ ਕੀਤੀ।

125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਟਰੇਨ ‘ਚ ਲਾੜਾ-ਲਾੜੀ ਨੇ ਇਕੱਠੇ ਰਹਿਣ ਅਤੇ ਮਰਨ ਦੀ ਸਹੁੰ ਚੁੱਕੀ ਅਤੇ ਮਹਿਮਾਨਾਂ ਨੂੰ ਖਾਣਾ-ਪੀਣਾ ਵੀ ਦਿੱਤਾ। ਇਸ ਮੌਕੇ 38 ਸਾਲਾ ਲੀਹ ਐਂਡਰਸਨ ਅਤੇ 39 ਸਾਲਾ ਵਿੰਸ ਸਮਿਥ ਦਾ ਇਹ ਵਿਆਹ ਅਨੋਖਾ ਸੀ। ਕਿਉਂਕਿ ਉਨ੍ਹਾਂ ਦੀ ਮੁਲਾਕਾਤ ਗ੍ਰੇਟ ਵੈਸਟਰਨ ਰੇਲਵੇ ਵਿੱਚ ਹੋਈ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਆਪਣੇ ਵਿਆਹ ਦੇ ਸਥਾਨ ਵਜੋਂ ਚੁਣਿਆ ਅਤੇ ਸਾਰਿਆਂ ਨੂੰ ਰੇਲ ਵਿੱਚ ਹੀ ਬੁਲਾਇਆ।

ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਦੀ ਵੀ ਮੁਲਾਕਾਤ ਟ੍ਰੇਨ ਦੇ ਵਿੱਚ ਹੀ ਹੋਈ ਸੀ, ਜਿਸ ਕਾਰਨ ਉਨਾਂ ਵੱਲੋਂ ਇਹ ਟੀਮ ਚੁਣਿਆ ਗਿਆ ਕਿ ਉਹ ਆਪਣੇ ਵਿਆਹ ਦੀਆਂ ਰਸਮਾਂ ਇਸੇ ਤਰ੍ਹਾਂ ਟ੍ਰੇਨ ਦੇ ਵਿੱਚ ਹੀ ਕਰਨਗੇ ਤੇ ਅੱਜ ਉਹਨਾਂ ਵੱਲੋਂ ਆਪਣਾ ਵਿਆਹ ਟਰੇਨ ਵਿੱਚ ਕਰਵਾ ਕੇ ਦੁਨੀਆਂ ਭਰ ਦੇ ਵਿੱਚ ਸੁਰਖੀਆਂ ਵਟੋਰੀਆਂ ਗਈਆਂ ਹਨ l


ਤਾਜਾ ਜਾਣਕਾਰੀ
ਇਥੇ ਵਿਆਹ ਬਣਿਆ ਚਰਚਾ ਦਾ ਵਿਸ਼ਾ , ਜੋੜੇ ਨੇ ਚਲਦੀ ਟਰੇਨ ਚ ਰਚਾਇਆ ਵਿਆਹ
ByadminMarch 14, 2024Comments Off on ਇਥੇ ਵਿਆਹ ਬਣਿਆ ਚਰਚਾ ਦਾ ਵਿਸ਼ਾ , ਜੋੜੇ ਨੇ ਚਲਦੀ ਟਰੇਨ ਚ ਰਚਾਇਆ ਵਿਆਹ
Previous Postਕਰੋੜਪਤੀ ਕੁੜੀ ਵਲੋਂ ਨੌਕਰੀ ਛੱਡ ਬੱਸ ਨੂੰ ਹੀ ਬਣਾ ਲਿਆ ਆਪਣਾ ਘਰ , ਹੁਣ ਕੁੱਤੇ ਤੇ ਪਤੀ ਨਾਲ ਇਹ ਕੰਮ ਕਰ ਰਹੀ !
Next Postਪੰਜਾਬ : ਲਵ ਮੈਰਿਜ ਕਰਵਾਉਣ ਵਾਲੀ ਨੌਜਵਾਨ ਕੁੜੀ ਨੇ ਫੋਨ ਤੇ ਭਾਵੁਕ ਸਟੇਟਸ ਲਗਾ ਚੁਕਿਆ ਖੌਫਨਾਕ ਕਦਮ