ਆਈ ਤਾਜਾ ਵੱਡੀ ਖਬਰ
ਜਿੱਥੋਂ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ l ਦੂਜੇ ਪਾਸੇ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਵੱਲੋਂ ਵੀ ਕਿਸਾਨਾਂ ਦਾ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਇਸ ਵਾਰ ਕਿਸਾਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਦੋਂ ਤੱਕ ਉਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹਿਣ ਵਾਲਾ ਹੈ l ਇਸੇ ਵਿਚਾਲੇ ਹੁਣ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਤਿੰਨ ਬੱਚਿਆਂ ਦੇ ਕਿਸਾਨ ਪਿਤਾ ਦੀ ਅਚਾਨਕ ਮੌਤ ਹੋ ਚੁੱਕੀ ਹੈ l ਜਿਸ ਕਾਰਨ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਦੱਸ ਦਈਏ ਕਿ ਪੰਜਾਬ ਦੇ ਪਟਿਆਲਾ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਣ ਸਬੰਧੀ ਦੁੱਖ ਦਾਇਕ ਖਬਰ ਪ੍ਰਾਪਤ ਹੋਈ ਹੈ। ਇਹ ਕਿਸਾਨ ਪਿੰਡ ਬਠੋਈ ਕਲਾਂ ਤਾਂ ਦੱਸਿਆ ਜਾ ਰਿਹਾ ਹੈ ਤੇ ਕਿਸਾਨ ਨਰਿੰਦਰ ਪਾਲ ਸ਼ਰਮਾ ਵਜੋਂ ਮ੍ਰਿ.ਤਕ ਦੀ ਪਛਾਣ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਨੂੰ ਨਰਿੰਦਰ ਪਾਲ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਜਿਸ ਕਾਰਨ ਉਸ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਕਿਸਾਨ ਦੀ ਉਮਰ 43 ਸਾਲ ਦੇ ਕਰੀਬ ਸੀ।
ਨਰਿੰਦਰ ਪਾਲ ਦੀਆਂ ਦੋ ਬੇਟੀਆਂ ਅਤੇ ਇੱਕ ਪੁੱਤਰ ਹੈ । ਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਪਾਲ ਇੱਕ ਗਰੀਬ ਕਿਸਾਨ ਸੀ ਜੋ ਪਟਿਆਲਾ ਵਿੱਚ ਚੱਲ ਰਹੇ ਧਰਨੇ ਵਿੱਚ ਪਿਛਲੇ ਦੋ ਦਿਨਾਂ ਤੋਂ ਸ਼ਾਮਿਲ ਸੀ। ਪਰ ਇਸ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਇਹ ਕਿਸਾਨ ਜਿਹੜਾ ਆਪਣੀਆਂ ਹਕੀਮਾਂ ਦੇ ਲਈ ਸੰਘਰਸ਼ ਕਰਦਾ ਪਿਆ ਹੈ।
ਇਸ ਤਰੀਕੇ ਦੇ ਨਾਲ ਉਸ ਨੂੰ ਆਪਣੀ ਜਾਨ ਗਵਾਣੀ ਪਵੇਗੀ l ਫਿਲਹਾਲ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਲਾਕੇ ਭਰ ਵਿੱਚ ਮਾਤਮ ਦਾ ਮਾਹੌਲ ਹੈ l
Home ਤਾਜਾ ਜਾਣਕਾਰੀ ਚਲ ਰਹੇ ਕਿਸਾਨ ਧਰਨੇ ਤੋਂ ਹੁਣ ਫਿਰ ਆਈ ਵੱਡੀ ਮੰਦਭਾਗੀ ਖਬਰ , 3 ਬੱਚਿਆਂ ਦੇ ਕਿਸਾਨ ਪਿਤਾ ਦੀ ਹੋਈ ਇਸ ਤਰਾਂ ਅਚਾਨਕ ਮੌਤ
ਤਾਜਾ ਜਾਣਕਾਰੀ