ਆਈ ਤਾਜਾ ਵੱਡੀ ਖਬਰ
ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਦੇਖਣ ਵਿੱਚ ਤਾਂ ਬੜੀਆਂ ਬੇਕਾਰ ਲੱਗਦੀਆਂ ਹਨ, ਪਰ ਜਦੋਂ ਬਾਜ਼ਾਰ ਦੇ ਵਿੱਚ ਇਹਨਾਂ ਦੀ ਕੀਮਤ ਪਤਾ ਕਰਨ ਦੀ ਕੋਸ਼ਿਸ਼ ਕਰੀਏ ਤਾਂ , ਕਈ ਵਾਰ ਇਹ ਚੀਜ਼ਾਂ ਮਨੁੱਖ ਨੂੰ ਕਰੋੜਾਂਪਤੀ ਬਣਾ ਦਿੰਦੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਮਰ ਚੁੱਕੇ ਬੰਦੇ ਦੀ ਅਲਮਾਰੀ ਵਿੱਚੋਂ 285 ਸਾਲ ਪੁਰਾਣਾ ਨਿੰਬੂ ਮਿਲਿਆ l ਜਿਸ ਦੀ ਕੀਮਤ ਲੱਖਾਂ ਰੁਪਿਆਂ ਦੇ ਵਿੱਚ ਲੱਗੀ l ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ l ਜਿੱਥੇ ਇੰਗਲੈਂਡ ‘ਚ ਹੋਈ ਇੱਕ ਨੀਲਾਮੀ ਅੱਜ ਕਲ੍ਹ ਕਾਫੀ ਚਰਚਾਵਾਂ ਦੇ ਵਿੱਚ ਹੈ l
ਇਸ ਦੌਰਾਨ ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਇਥੇ 285 ਸਾਲ ਪੁਰਾਣਾ ਸੁੱਕਾ ਨਿੰਬੂ 1 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਿੱਚ ਨੀਲਾਮ ਹੋਇਆ, ਜਿਸ ਤੋਂ ਬਾਅਦ ਹੁਣ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਇਹ ਨਿੰਬੂ ਲਗਭਗ ਦੋ ਇੰਚ ਦਾ ਹੈ ਤੇ ਨਿੰਬੂ ਪੂਰੀ ਤਰਾਂ ਦੇ ਨਾਲ ਕਾਲਾ ਹੋਇਆ ਪਿਆ ਸੀ l ਜਦੋਂ ਘਰ ਦੀ ਸਾਫ ਸਫਾਈ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇਸ ਨਿੰਬੂ ਨੂੰ ਅਲਮਾਰੀ ਵਿੱਚੋਂ ਪਾਇਆ ਗਿਆ l ਜਿਸ ਦੀ ਕੀਮਤ ਜਾਨਣ ਤੋਂ ਬਾਅਦ ਸਭ ਦੇ ਹੋਸ਼ ਉੱਡ ਗਏ।
ਲੋਕਾਂ ਦੇ ਮਨ ‘ਚ ਇਹ ਸਵਾਲ ਹੁਣ ਆ ਰਿਹਾ ਹੈ ਕਿ ਆਖਿਰ ਇਸ ਨਿੰਬੂ ‘ਚ ਅਜਿਹਾ ਕੀ ਹੈ, ਜਿਸ ਕਰਕੇ ਇਸ ਦੀ ਕੀਮਤ ਲੱਖਾਂ ‘ਚ ਲਗਾਈ ਗਈ ਹੈ। ਉਸ ਬਾਬਤ ਵੀ ਤੁਹਾਨੂੰ ਸਾਰੀ ਜਾਣਕਾਰੀ ਵਿਸਥਾਰ ਪੂਰਵਕ ਦਿੰਦੇ ਹਾਂ। ਦਰਅਸਲ ਇਹ ਬਹੁਚਰਚਿਤ ਨੀਲਾਮੀ ਇੰਗਲੈਂਡ ਦੇ ਸ਼ਰਾਪ ਸ਼ਾਇਰ ‘ਚ ਬ੍ਰੇਟੇਲਸ ਨੀਲਾਮੀ ਘਰ ਵੱਲੋਂ ਕੀਤੀ ਗਈ।
ਇਹ ਅਨੋਖਾ ਨਿੰਬੂ ਇੱਕ ਬੰਦੇ ਨੂੰ ਆਪਣੇ ਚਾਚੇ ਦੀ 19ਵੀਂ ਸਦੀ ਦੀ ਇੱਕ ਛੋਟੀ ਜਿਹੀ ਅਲਮਾਰੀ ਵਿੱਚ ਮਿਲਿਆ, ਪਹਿਲਾਂ ਤਾਂ ਉਸਨੇ ਸੋਚਿਆ ਸੀ ਕਿ ਉਹ ਇਸ ਨੂੰ ਸੁੱਟ ਦਵੇ l ਪਰ ਬਾਅਦ ਵਿੱਚ ਉਸਨੂੰ ਲੱਗਿਆ ਕਿ ਇਸ ਨਿੰਬੂ ਦੀ ਨਿਲਾਮੀ ਕਰਵਾਉਣੀ ਚਾਹੀਦੀ ਹੈ। ਜਿਸ ਤੋਂ ਬਾਅਦ ਫਿਰ ਇਸ ਨਿੰਬੂ ਦੀ ਨਿਲਾਮੀ ਹੁੰਦੀ ਹੈ ਤੇ ਇਹ ਨਿੰਬੂ ਬਾਜ਼ਾਰ ਦੇ ਵਿੱਚ ਇਕ ਲੱਖ ਰੁਪਏ ਤੋਂ ਵੱਧ ਦੀ ਕੀਮਤ ਵਿੱਚ ਵਿਕਿਆ l
Home ਤਾਜਾ ਜਾਣਕਾਰੀ ਮਰ ਚੁੱਕੇ ਬੰਦੇ ਦੀ ਅਲਮਾਰੀ ਚੋਂ ਮਿਲਿਆ 285 ਸਾਲ ਪੁਰਾਣਾ ਨਿੰਬੂ, ਏਨੇ ਲੱਖਾਂ ਕੀਮਤਾਂ ਚ ਹੋਇਆ ਨਿਲਾਮ
ਤਾਜਾ ਜਾਣਕਾਰੀ