ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਵਿੱਚ ਅਜਿਹੇ ਬਹੁਤ ਸਾਰੇ ਪਿੰਡ ਹਨ, ਜਿਨ੍ਹਾਂ ਪਿੰਡਾਂ ਦੇ ਵਿੱਚ ਵਿਕਾਸ ਦੀ ਕਮੀ ਹੈ l ਜਿੱਥੇ ਗਰੀਬੀ ਅੱਤ ਦੀ ਹੈ ਤੇ ਲੋਕ ਆਪਣੀਆਂ ਮੁਢਲੀਆਂ ਜਰੂਰਤਾਂ ਵੀ ਪੂਰੀਆਂ ਨਹੀਂ ਕਰ ਪਾਉਂਦੇ l ਪਰ ਦੂਜੇ ਪਾਸੇ ਇਸ ਭਾਰਤ ਦੇਸ਼ ਦੇ ਵਿੱਚ ਅਜਿਹੇ ਵੀ ਕਈ ਪਿੰਡ ਹਨ ਜਿਨਾਂ ਵੱਲੋਂ ਆਪਣੇ ਪੱਧਰ ਉੱਪਰ ਅਜਿਹੇ ਕੰਮ ਪਿੰਡ ਵਿੱਚ ਕੀਤੇ ਗਏ l ਜਿਸ ਕਾਰਨ ਉਹਨਾਂ ਦੇ ਪਿੰਡ ਦੀ ਇੱਕ ਵੱਖਰੀ ਪਛਾਣ ਪੂਰੇ ਦੇਸ਼ ਭਰ ਦੇ ਵਿੱਚ ਬਣੀ ਹੋਈ ਹੈ। ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ l ਜਿੱਥੇ ਇਸ ਪਿੰਡ ਨੂੰ ਪੂਰੇ ਭਾਰਤ ਦੇਸ਼ ਦਾ ਸੰਸਕਾਰੀ ਪਿੰਡ ਮੰਨਿਆ ਜਾਂਦਾ ਹੈ ਤੇ ਇੱਥੇ ਰਹਿਣ ਵਾਲਾ ਕੋਈ ਵੀ ਵਿਅਕਤੀ ਕਿਸੇ ਦੀ ਵੀ ਨਿੰਦਿਆ ਨਹੀਂ ਕਰਦਾ ਤੇ ਨਾ ਹੀ ਕਿਸੇ ਵੱਲੋਂ ਕਿਸੇ ਵਿਅਕਤੀ ਦੀ ਚੁਗਲੀ ਕੀਤੀ ਜਾਂਦੀ ਹੈ l
ਦੱਸਦਿਆ ਕਿ ਇਹ ਪਿੰਡ ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ‘ਚ ਹੈ। ਇਸ ਦਾ ਨਾਮ ਰਾਜਸਮਢਿਆਲਾ ਹੈ। ਇਸ ਪਿੰਡ ਬਾਰੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਪਿੰਡ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਚੰਗੀ ਹਾਲਤ ‘ਚ ਹਨ, ਪਿੰਡ ਵਿੱਚ ਬੁਨਿਆਦੀ ਸਹੂਲਤਾਂ ਕੁਝ ਇਸ ਕਦਰ ਹਨ ਕਿ ਪਿੰਡ ਦੇ ਵਿੱਚ ਗਰੀਬੀ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।
ਇੱਥੇ ਰਹਿਣ ਵਾਲਾ ਹਰ ਵਿਅਕਤੀ ਤਿੰਨ ਟਾਈਮ ਪਰ ਭੇਟ ਖਾਣਾ ਖਾ ਰਿਹਾ । ਇਸ ਪਿੰਡ ਦੀ ਖੁਸ਼ਹਾਲੀ ਵਿਦੇਸ਼ਾਂ ਦੀ ਖੁਸ਼ਹਾਲੀ ਦਾ ਮੁਕਾਬਲਾ ਕਰਦੀ ਹੈ। ਦੂਜੇ ਸ਼ਬਦਾਂ ਵਿਚ ਇਸ ਪਿੰਡ ਵਿਚ ਰਾਮਰਾਜ ਸੱਚਮੁੱਚ ਮੌਜੂਦ ਹੈ। ਇਸ ਪਿੰਡ ਵਿੱਚ ਨਾ ਤਾਂ ਪੁਲਿਸ ਕਦੇ ਆਈ ਹੈ ਅਤੇ ਨਾ ਹੀ ਕੋਈ ਪੀੜਤ ਹੈ। ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਲੋਕਾਂ ਵੱਲੋਂ ਕਦੇ ਵੀ ਕੋਈ ਜੁਰਮ ਨਹੀਂ ਕੀਤਾ ਗਿਆ।
ਇੱਥੇ ਹਰ ਗਲੀ ਵਿੱਚ ਰਾਮਰਾਜ ਦੇ ਖੁਸ਼ਹਾਲ ਹੋਣ ਦੇ ਦਰਸ਼ਨ ਪੂਰੇ ਹੁੰਦੇ ਹਨ। ਪਿੰਡ ਨੇ ਆਪਣੇ ਕੰਮ ਲਈ ਕਈ ਪੁਰਸਕਾਰ ਵੀ ਜਿੱਤੇ ਹਨ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਪੂਰੇ ਪਿੰਡ ਦੇ ਵਿੱਚ ਵਾਈਫਾਈ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਸੜਕਾਂ ਪੱਕੀਆਂ ਹਨ ਤੇ ਲੋਕ ਇੱਥੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ।
Home ਤਾਜਾ ਜਾਣਕਾਰੀ ਦੇਸ਼ ਦਾ ਇਹ ਪਿੰਡ ਮਨਿਆ ਜਾਂਦਾ ਸਭ ਤੋਂ ਸੰਸਕਾਰੀ ਪਿੰਡ , ਕਿਸੇ ਦੇ ਮੂੰਹੋਂ ਕਦੇ ਵੀ ਨਹੀਂ ਨਿਕਲਦਾ ਮਾੜਾ ਬੋਲ
ਤਾਜਾ ਜਾਣਕਾਰੀ