ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਖੂਨ ਦੇ ਰਿਸ਼ਤਿਆਂ ‘ਚ ਬੇਸ਼ੱਕ ਲੱਖ ਮੱਤਭੇਦ ਹੋਵੇ, ਪਰ ਜੇਕਰ ਕੀਤੇ ਮੁਸੀਬਤ ਪੈ ਜਾਵੇ ਤਾਂ ਖੂਨ ਦੇ ਰਿਸ਼ਤੇ ਸਭ ਤੋਂ ਪਹਿਲਾਂ ਸਾਥ ਦੇਣ ਆਉਂਦੇ ਹਨ l ਖੂਨ ਦੇ ਰਿਸ਼ਤਿਆਂ ਦਾ ਜੇਕਰ ਛੇੜਦਾ ਹੈ ਤਾਂ ਭੈਣ ਭਰਾਵਾਂ ਦਾ ਜਿੱਥੇ, ਖੂਨ ਦਾ ਰਿਸ਼ਤਾ ਹੁੰਦਾ ਹੈ l ਉੱਥੇ ਹੀ ਇਹਨਾਂ ਰਿਸ਼ਤਿਆਂ ਦੇ ਵਿੱਚ ਕਈ ਵਾਰ ਬਹੁਤ ਸਾਰੇ ਮੱਤਭੇਦ ਵੇਖਣ ਨੂੰ ਮਿਲਦੇ ਹਨ। ਪਰ ਮੁਸੀਬਤ ਵੇਲੇ ਭੈਣ ਭਰਾ ਇੱਕ ਦੂਜੇ ਦਾ ਸਾਥ ਜਰੂਰ ਦਿੰਦੇ ਹਨ। ਇਸੇ ਵਿਚਾਲੇ ਹੁਣ ਦੋ ਅਜਿਹੀਆਂ ਜੁੜਵਾ ਭੈਣਾਂ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਹੜੀਆਂ ਜਨਮ ਲੈਂਦੇ ਸਾਰ ਹੀ ਵਿਛੜ ਜਾਂਦੀਆਂ ਹਨ, ਪਰ ਜਦੋਂ ਪੂਰੇ 19 ਸਾਲ ਬਾਅਦ ਦੋਵਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਕਾਫੀ ਖੁਸ਼ ਹੁੰਦੀਆਂ ਹਨ।
ਮਾਮਲਾ ਜਾਰਜੀਆ ਤੋਂ ਸਾਹਮਣੇ ਆਇਆ l ਜਿੱਥੇ ਜਨਮ ਲੈਂਦੇ ਸਾਰ ਹੀ 2 ਜੁੜਵਾਂ ਬੱਚੇ ਵੱਖ ਹੋ ਜਾਂਦੇ ਹਨ, ਫਿਰ ਵੱਡੇ ਹੋਣ ‘ਤੇ ਅਚਾਨਕ ਕਈ ਸਾਲਾਂ ਬਾਅਦ ਮਿਲਦੇ ਹਨ l ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਐਮੀ ਖਵੀਟੀਆ ਤੇ ਐਨੋ ਸਰਤਾਨੀਆ ਦੋ ਜੁੜਵਾ ਭੈਣਾਂ, ਜਿਹੜੀਆਂ ਜਨਮ ਸਮੇਂ ਵੱਖ ਹੋ ਗਈਆਂ ਸਨ, ਪਰ ਪੂਰੇ 19 ਸਾਲਾਂ ਬਾਅਦ ਉਹਨਾਂ ਦੋਵਾਂ ਦੀ ਮੁਲਾਕਾਤ ਹੁੰਦੀ ਹੈ l ਦੋਵੇਂ ਜਾਰਜੀਆ ਵਿਚ ਕੁਝ ਮੀਲ ਦੀ ਦੂਰੀ ‘ਤੇ ਰਹਿ ਰਹੀਆਂ ਸਨ, ਪਰ ਇਸ ਗੱਲ ਤੋਂ ਅਣਜਾਣ ਸਨ ਕਿ ਉਹ ਜੁੜਵਾਂ ਭੈਣਾਂ ਹਨ।
ਦੋਵਾਂ ਦੀ ਮੁਲਾਕਾਤ ਇੱਕ ਟੈਲੇਂਟ ਸ਼ੋਅ ਤੇ ਟਿਕਟਾਕ ਵੀਡੀਆ ਰਾਹੀਂ ਹੋਈ।ਦੱਸਿਆ ਜਾ ਰਿਹਾ ਹੈ ਕਿ ਐਮੀ ਤੇ ਐਨੋ ਦੀ ਖੋਜ ਉਦੋਂ ਸ਼ੁਰੂ ਹੋਈ ਜਦੋਂ ਉਹ ਦੋਵੇਂ ਸਿਰਫ਼ 12 ਸਾਲ ਦੀਆਂ ਸਨ। ਜਿਸਤੋਂ ਬਾਅਦ ਐਮੀ ਨੇ ਆਪਣੇ ਪਸੰਦੀਦਾ ਟੀਵੀ ਸ਼ੋਅ ‘ਚ ਇਕ ਕੁੜੀ ਨੂੰ ਦੇਖਿਆ ਜੋ ਬਿਲਕੁਲ ਉਸ ਵਰਗੀ ਦਿਖਦੀ ਸੀ, ਪਰ ਐਮੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਆਪਣੀ ਲੰਬੇ ਸਮੇਂ ਤੋਂ ਵਿਛੜੀ ਹੋਈ ਭੈਣ ਹੈ ।
ਉਥੇ ਹੀ ਐਨੋ ਨੂੰ TikTok ‘ਤੇ ਇੱਕ ਵੀਡੀਓ ਮਿਲੀ, ਜਿਸ ਵਿੱਚ ਦਿਖਣ ਵਾਲੀ ਕੁੜੀ ਦਾ ਚਿਹਰਾ ਬਿਲਕੁਲ ਉਸ ਵਰਗਾ ਸੀ। ਜਿਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਦੋਵੇਂ ਭੈਣਾਂ ਜੁੜਵਾਂ ਹਨ ਤੇ ਫਿਰ ਦੋਵੇਂ ਆਪਸ ਵਿੱਚ ਮਿਲੀਆਂ ਤੇ ਹੁਣ ਦੋਵੇਂ ਭੈਣਾਂ ਕਾਫੀ ਖੁਸ਼ ਹਨ।
ਤਾਜਾ ਜਾਣਕਾਰੀ