ਦੇਖੋ ਕਿਥੋਂ ਕਿਥੇ ਖਿੱਚ ਲਿਆਈ ਮੌਤ ਪਰਿਵਾਰ ਨਾਲ ਹੋਇਆ ਮੌਤ ਦਾ ਤਾਂਡਵ
ਸਾਹਨੇਵਾਲ/ਕੁਹਾੜਾ— ਪਿਛਲੇ ਕਰੀਬ ਇਕ ਮਹੀਨੇ ਤੋਂ ਡੀ.ਐਮ.ਸੀ. ਹਸਪਤਾਲ ‘ਚ ਦਾਖਲ ਆਪਣੇ ਭਰਾ ਨੂੰ ਛੁੱਟੀ ਕਰਵਾ ਕੇ ਆਪਣੇ ਗੁਆਂਢੀ ਦੇ ਨਾਲ ਆਪਣੀ ਕਾਰ ‘ਚ ਘਰ ਜਾ ਰਹੇ ਵਿਅਕਤੀਆਂ ਨੂੰ ਇਕ ਅਣਪਛਾਤੇ ਵਾਹਨ ਚਾਲਕ ਵੱਲੋਂ ਲਾਪਰਵਾਹੀ ਤੇ ਤੇਜ਼ਗਤੀ ਨਾਲ ਮਾਰੀ ਗਈ ਟੱਕਰ ‘ਚ ਦੋਵੇਂ ਭਰਾਵਾਂ ਦੀ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ। ਜਦਕਿ ਜ਼ਖਮੀ ਗੁਆਂਢੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸਾਹਨੇਵਾਲ ਦਾ ਰਹਿਣ ਵਾਲਾ ਵਪਾਰੀ ਦਰਸ਼ਨ ਸਿੰਘ ਆਰੇਵਾਲਾ ਪਿਛਲੇ ਇਕ ਮਹੀਨੇ ਤੋਂ ਹਸਪਤਾਲ ‘ਚ ਜ਼ੇਰੇ ਇਲਾਜ ਆਪਣੇ ਭਰਾ ਨਿਰਮਲ ਸਿੰਘ ਨੂੰ ਮੰਗਲਵਾਰ ਛੁੱਟੀ ਕਰਵਾ ਕੇ ਆਪਣੇ ਗੁਆਂਢੀ ਨਾਲ ਸ਼ਾਮ ਕਰੀਬ 4 ਵਜੇ ਕਾਰ ‘ਚ ਘਰ ਪਰਤ ਰਿਹਾ ਸੀ।
ਜਦੋਂ ਉਹ ਜੁਗਿਆਣਾ ਦੀ ਪਦਮ ਮੋਟਰ ਦੇ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਜਿਸ ਨਾਲ ਉਨ੍ਹਾਂ ਦੀ ਕਾਰ ਪਲਟ ਕੇ ਦੂਸਰੀ ਸਾਈਡ ‘ਤੇ ਜਾ ਡਿੱਗੀ। ਜਿਥੇ ਉਨ੍ਹਾਂ ਨੂੰ ਦੂਜੀ ਸਾਈਡ ਤੋਂ ਆ ਰਹੇ ਇਕ ਹੋਰ ਅਣਪਛਾਤੇ ਤੇਜ਼ ਰਫਤਾਰ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸਦੇ ਬਾਅਦ ਆਸਪਾਸ ਦੇ ਲੋਕਾਂ ਨੇ ਕਾਰ ਸਵਾਰਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਦਰਸ਼ਨ ਸਿੰਘ ਆਰੇਵਾਲਾ ਅਤੇ ਉਸਦੇ ਭਰਾ ਨਿਰਮਲ ਸਿੰਘ ਮ੍ਰਿਤਕ ਐਲਾਨ ਦਿੱਤਾ। ਮਾਮੂਲੀ ਜ਼ਖਮੀ ਗੁਆਂਢੀ ਜਸਕਰਨ ਸਿੰਘ ਜੱਸੀ ਹਸਪਤਾਲ ‘ਚ ਮੁੱਢਲੇ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਦੇ ਹੋਏ ਫਰਾਰ ਹੋਏ ਅਣਪਛਾਤੇ ਵਾਹਨਾਂ ਦਾ ਪਤਾ ਲਗਾਉਣ ਲਈ ਯਤਨ ਸ਼ੁਰੂ ਕਰ ਦਿੱਤੇ।
ਜਾ ਕੋ ਰਾਖੈ ਸਾਈਆਂ, ਮਾਰ ਸਕੈ ਨਾ ਕੋਇ
ਇਸ ਦਰਦਨਾਕ ਹਾਦਸੇ ‘ਚ ਭਾਵੇਂ ਕਿ ਦੋ ਸਗੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ। ਪਰ ਇਸ ਭਿਆਨਕ ਹਾਦਸੇ ਦੌਰਾਨ ਹੀ ਕਾਰ ‘ਚ ਸਵਾਰ ਗੁਆਂਢੀ ਜਸਕਰਨ ਸਿੰਘ ਜੱਸੀ ਨੂੰ ਮਾਮੂਲੀ ਸੱਟਾਂ ਲੱਗੀਆਂ। ਕੁਝ ਪ੍ਰਤੱਖਦਰਸ਼ੀਆਂ ਅਨੁਸਾਰ ਹਾਦਸਾ ਐਨਾ ਭਿਆਨਕ ਸੀ ਕਿ ਜਿਸ ਤਰੀਕੇ ਨਾਲ ਦੋਵੇਂ ਸਾਈਡਾਂ ਤੋਂ ਗੱਡੀ ਨੂੰ ਅਣਪਛਾਤੇ ਵਾਹਨਾਂ ਨੇ ਟੱਕਰ ਮਾਰੀ ਅਤੇ ਗੱਡੀ ਦੀ ਹੋਈ ਖਸਤਾ ਹਾਲਤ ਨੂੰ ਦੇਖਦੇ ਹੋਏ ਕਿਸੇ ਵੀ ਸਵਾਰ ਦਾ ਬਚ ਸਕਣਾ ਮੁਸ਼ਕਿਲ ਸੀ। ਪਰ ਇਸ ਖਤਰਨਾਕ ਹਾਦਸੇ ਦੌਰਾਨ ਜਸਕਰਨ ਜੱਸੀ ਦਾ ਮਾਮੂਲੀ ਜ਼ਖਮੀ ਹੋਣਾ, ਇਸ ਕਹਾਵਤ ਨੂੰ ਵੀ ਪ੍ਰਮਾਣਿਤ ਕਰਦਾ ਹੈ, ‘ਜਾ ਕੋ ਰਾਖੈ ਸਾਈਆਂ, ਮਾਰ ਸਕੈ ਨਾ ਕੋਇ’।
ਕਿਥੇ ਖਿੱਚ ਲਿਆਈ ਮੌਤ
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨਿਰਮਲ ਸਿੰਘ ਕਰੀਬ ਇਕ ਮਹੀਨਾ ਪਹਿਲਾਂ ਆਪਣੇ ਘਰ ‘ਚ ਹੀ ਉਸ ਸਮੇਂ ਛੱਤ ਤੋਂ ਗਿਰਕੇ ਗੰਭੀਰ ਜ਼ਖਮੀ ਹੋ ਗਿਆ ਸੀ। ਜਦੋਂ ਉਹ ਆਪਣੇ ਪਸ਼ੂਆਂ ਲਈ ਛੱਤ ‘ਤੇ ਸੀਮੈਂਟ ਦੀਆਂ ਚਾਦਰਾਂ ਪਾ ਰਹੇ ਸਨ। ਇਸ ਹਾਦਸੇ ਦੌਰਾਨ ਵੀ ਨਿਰਮਲ ਸਿੰਘ ਬਹੁਤ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਪਰਿਵਾਰ ਨੇ ਗੰਭੀਰ ਜ਼ਖਮੀ ਹਾਲਤ ‘ਚ ਭਰਤੀ ਕਰਵਾਇਆ ਸੀ। ਪਰ ਹਸਪਤਾਲ ‘ਚ ਕਰੀਬ ਇਕ ਮਹੀਨਾ ਜ਼ਿੰਦਗੀ ਅਤੇ ਮੌਤ ਦੀ ਲੜਾਈ ‘ਚ ਜਿੱਤਣ ਦੇ ਬਾਅਦ ਮੰਗਲਵਾਰ ਮੌਤ ਨੇ ਦੋਵੇਂ ਭਰਾਵਾਂ ਨੂੰ ਇਕ ਹੀ ਸਥਾਨ ‘ਤੇ ਇਕੱਠੇ ਕਰ ਦਿੱਤਾ। ਜਿਥੇ ਦੋਵਾਂ ਦੀ ਦਰਦਨਾਕ ਮੌਤ ਹੋ ਗਈ।
ਟੱਕਰ ਮਾਰਨ ਵਾਲੇ ਦੋਵੇਂ ਚਾਲਕ ਮੌਕੇ ਤੋਂ ਫਰਾਰ
ਦਰਸ਼ਨ ਸਿੰਘ ਆਰੇਵਾਲਾ ਦੀ ਡਸਟਰ ਗੱਡੀ ਨੂੰ ਪਹਿਲੀ ਅਤੇ ਫਿਰ ਦੂਸਰੀ ਟੱਕਰ ਮਾਰਨ ਵਾਲੇ ਦੋਵੇਂ ਅਣਪਛਾਤੇ ਵਾਹਨ ਚਾਲਕ ਮੌਕੇ ਤੋਂ ਭੱਜ ਨਿਕਲੇ। ਜਿਨ੍ਹਾਂ ਦੀ ਤਲਾਸ਼ ਪੁਲਸ ਵੱਲੋਂ ਸ਼ੁਰੂ ਕਰਦੇ ਹੋਏ ਘਟਨਾ ਸਥਾਨ ਅਤੇ ਉਸਦੇ ਆਸਪਾਸ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਇਲਾਜ ਕਰਵਾ ਕੇ ਹਸਪਤਾਲੋਂ ਪਰਤ ਰਹੇ ਪਰਿਵਾਰ ਨਾਲ ਹੋਇਆ ਮੌਤ ਦਾ ਤਾਂਡਵ ਦੇਖੋ ਕਿਥੋਂ ਕਿਥੇ ਖਿੱਚ ਲਿਆਈ ਮੌਤ
ਤਾਜਾ ਜਾਣਕਾਰੀ