ਆਈ ਤਾਜਾ ਵੱਡੀ ਖਬਰ
ਜਿੱਥੇ ਅੱਜ ਕੱਲ ਦੇ ਰਿਸ਼ਤਿਆਂ ਨੂੰ ਲੈ ਕੇ ਅਕਸਰ ਹੀ ਸਵਾਲ ਚੁੱਕੇ ਜਾਂਦੇ ਹਨ, ਤੇ ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਅੱਜ ਕੱਲ ਦੇ ਰਿਸ਼ਤੇ ਪੁਰਾਣੇ ਰਿਸ਼ਤਿਆਂ ਵਾਂਗ ਮਜਬੂਤ ਨਹੀਂ ਹਨ l ਪਰ ਬਹੁਤ ਸਾਰੇ ਰਿਸ਼ਤੇ ਅਜਿਹੀਆਂ ਗੱਲਾਂ ਨੂੰ ਨਕਾਰਦੇ ਹੋਏ ਨਜ਼ਰ ਆਉਂਦੇ ਹਨ l ਇੱਕ ਅਜਿਹੇ ਹੀ ਮਜਬੂਤ ਰਿਸ਼ਤੇ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਇੱਕ ਪਤੀ ਤੇ ਪਤਨੀ ਵਿਚਾਲੇ ਇਨਾ ਜਿਆਦਾ ਪਿਆਰ ਹੁੰਦਾ ਹੈ ਕਿ ਪਤੀ ਦੀ ਮੌਤ ਨੂੰ ਪਤਨੀ ਸਹਾਰ ਨਹੀਂ ਪਾਉਂਦੀ ਹੈ ਤੇ ਪੂਰੇ ਪੰਜ ਘੰਟਿਆਂ ਬਾਅਦ ਪਤਨੀ ਦੀ ਵੀ ਮੌਤ ਹੋ ਜਾਂਦੀ ਹੈ l ਜਿਸ ਤੋਂ ਬਾਅਦ ਦੋਵਾਂ ਦਾ ਇਕੱਠਿਆ ਸੰਸਕਾਰ ਕੀਤਾ ਗਿਆ l
ਇਹ ਮਾਮਲਾ ਹਿਸਾਰ ਦੇ ਹਾਂਸੀ ਤੋਂ ਸਾਹਮਣੇ ਆਇਆ, ਜਿੱਥੇ ਰਾਮਲਾਲ ਕਾਲੋਨੀ ‘ਚ ਰਹਿਣ ਵਾਲੇ 81 ਸਾਲਾ ਹਰਬੰਸ ਲਾਲ ਸੇਠੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ, ਜਿਸ ਕਾਰਨ ਪੂਰੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਸੁੱਟ ਪਿਆ ਤੇ ਉਸਦੀ ਪਤਨੀ ਦਾ ਰੋ ਰੋ ਕੇ ਇਨਾ ਜਿਆਦਾ ਬੁਰਾ ਹਾਲ ਸੀ ਕਿ ਲਗਭਗ 5 ਘੰਟੇ ਬਾਅਦ ਉਨ੍ਹਾਂ ਦੀ ਪਤਨੀ ਜਿਹਨਾਂ ਦੀ ਉਮਰ 79 ਸਾਲਾ ਸੀ ਤੇ ਨਾਮ ਕ੍ਰਿਸ਼ਨਾਵੰਤੀ ਉਹਨਾਂ ਨੇ ਆਪਣੇ ਪਤੀ ਦੇ ਮੌਤ ਦੇ ਗਮ ਵਿੱਚ ਦਮ ਤੋੜ ਦਿੱਤਾ l ਉਥੇ ਹੀ ਜਾਣਕਾਰੀ ਦਿੰਦੇ ਹੋਏ ਹਰਬੰਸ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਇਕੱਠੇ ਮੌਤ ਹੋਣ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ ‘ਚ ਚਲਾ ਗਿਆ ਹੈ।
ਉਨ੍ਹਾਂ ਦੇ ਪਿਤਾ ਨੇ ਸਖਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਹ ਆਪਣੇ ਪਰਿਵਾਰ ਦੇ ਨਾਲ ਬਹੁਤ ਜਿਆਦਾ ਪਿਆਰ ਕਰਦੇ ਸਨ ਤੇ ਉਨ੍ਹਾਂ ਦੀ ਮਾਤਾ ਹਾਊਸ ਵਾਈਫ ਸੀ। ਉਹ ਹਮੇਸ਼ਾ ਕਹਿੰਦੇ ਸਨ ਕਿ ਜ਼ਿੰਦਗੀ ਵਿਚ ਕਿਸੇ ਦਾ ਬੁਰਾ ਨਾ ਕਰਨਾ। ਕਦੇ ਇਕੱਠੇ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝੇ, ਇਕੱਠੇ ਜਿਊਣ-ਮਰਨ ਦੀਆਂ ਕਸਮਾਂ ਖਾਧੀਆਂ ਤੇ ਅੱਜ ਦੋਵੇਂ ਆਪਣੀ ਅੰਤਿਮ ਯਾਤਰਾ ‘ਤੇ ਚਲੇ ਗਏ।
ਪੁੱਤਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਮਾਤਾ ਪਿਤਾ ਵਿਚਾਲੇ ਬਹੁਤ ਜਿਆਦਾ ਪਿਆਰ ਸੀ ਤੇ ਉਹ ਦੋਵੇਂ ਇੱਕ ਦੂਜੇ ਦੇ ਸਾਹਾਂ ਦੇ ਨਾਲ ਜਿਉਂਦੇ ਸੀ l ਇਹੀ ਇੱਕ ਕਾਰਨ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਪੂਰੇ ਪੰਜ ਘੰਟੇ ਬਾਅਦ ਉਹਨਾਂ ਦੀ ਮਾਤਾ ਨੇ ਵੀ ਦਮ ਤੋੜ ਦਿੱਤਾ l ਜਿਸ ਕਾਰਨ ਦੋਵਾਂ ਦਾ ਇਕੱਠਿਆ ਅੰਤਿਮ ਸੰਸਕਾਰ ਕੀਤਾ ਗਿਆ।
Home ਤਾਜਾ ਜਾਣਕਾਰੀ ਪਤੀ ਦੀ ਮੌਤ ਦਾ ਪਤਨੀ ਨਹੀਂ ਸਹਾਰ ਸਕੀ ਸਦਮਾ , 5 ਘੰਟੇ ਬਾਅਦ ਹੋਈ ਮੌਤ ਦੋਨੋ ਦਾ ਇਕੱਠਿਆਂ ਹੋਇਆ ਸੰਸਕਾਰ
ਤਾਜਾ ਜਾਣਕਾਰੀ