ਆਈ ਤਾਜਾ ਵੱਡੀ ਖਬਰ
ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦੇਸ਼ਾਂ ਵਿੱਚ ਵਸੇ ਹੋਏ ਹਨ l ਜਿੱਥੇ ਦਾ ਲਾਈਫ ਸਟਾਈਲ ਕਾਫੀ ਚੰਗਾ ਇਹਨਾਂ ਲੋਕਾਂ ਵੱਲੋਂ ਮੰਨਿਆ ਜਾਂਦਾ ਹੈ l ਪਰ ਆਪਣੇ ਥਾਂ ਤੇ ਆਪਣੀ ਮਿੱਟੀ ਦੀ ਯਾਦ ਉਹਨਾਂ ਨੂੰ ਹਮੇਸ਼ਾ ਸਤਾਉਂਦੀ ਰਹਿੰਦੀ ਹੈ। ਜਿਸ ਕਾਰਨ ਉਹਨਾਂ ਵੱਲੋਂ ਅਕਸਰ ਹੀ ਆਪਣੇ ਪਰਿਵਾਰ ਕੋਲੋਂ ਪੰਜਾਬ ਤੋਂ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਕੋਰੀਅਰ ਰਾਹੀਂ ਮੰਗਵਾਈਆਂ ਜਾਂਦੀਆਂ ਹਨ l ਕਈ ਲੋਕ ਤਾਂ ਅਜਿਹੇ ਹਨ ਜੋ ਨਸ਼ਾ ਵੀ ਕੋਰੀਅਰ ਰਾਹੀਂ ਪੰਜਾਬ ਤੋਂ ਮੰਗਵਾਉਂਦੇ ਹਨ, ਪਰ ਕਈ ਵਾਰ ਕੋਰੀਅਰ ਕੰਪਨੀ ਵਾਲਿਆਂ ਦੀ ਮੁਸਤੈਦੀ ਦੇ ਨਾਲ ਅਜਿਹੇ ਲੋਕਾਂ ਖਿਲਾਫ ਨਿਕੇਲ ਕੱਸੀ ਜਾਂਦੀ ਹੈ। ਅਜਿਹਾ ਹੀ ਹੁਣ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਭੇਜਿਆ ਸੀ ਕੋਰੀਅਰ ਰਾਹੀਂ ਸਮਾਨ ਪਰ ਜਦੋਂ ਕੋਰੀਅਰ ਕੰਪਨੀ ਵਾਲਿਆਂ ਨੇ ਕੀਤਾ ਸਕੈਨ ਤਾਂ, ਪੈਰੋ ਹੇਠੋ ਜ਼ਮੀਨ ਨਿਕਲ ਗਈ।’
ਮਾਮਲਾ ਸਾਹਨੇਵਾਲ ਤੋਂ ਸਾਹਮਣੇ ਆਇਆ, ਜਿੱਥੇ ਇਕ ਪੈਕੇਟ ਪੁਲਸ ਨੂੰ ਡੀ. ਐੱਚ. ਐੱਲ. ਐਕਸਪ੍ਰੈੱਸ ਕੋਰੀਅਰ ਕੰਪਨੀ ਦੇ ਅਧਿਕਾਰੀਆਂ ਨੇ ਸੌਂਪਿਆ ਹੈ, ਜਿਸ ਵਿਚ ਅਫੀਮ ਅਤੇ ਨਸ਼ੀਲੇ ਕੈਪਸੂਲ ਬਰਾਮਦ ਹੋਏ ਹਨ। ਕੰਪਨੀ ਦੇ ਮਾਲਕ ਹਰਵਿੰਦਰ ਪਾਲ ਸਿੰਘ ਨੇ ਸਾਹਨੇਵਾਲ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਰਾਹੀਂ ਜਸਪ੍ਰੀਤ ਸਿੰਘ ਪੁੱਤਰ ਸਾਰਜ ਸਿੰਘ ਵਾਸੀ ਮੱਲਾਂਵਾਲਾ ਖਾਸ, ਮੱਲਾਂਵਾਲਾ, ਫਿਰੋਜ਼ਪੁਰ ਨੇ ਇਕ ਪੈਕੇਟ ਕੈਨੇਡਾ ਦੇ ਸਰੀ ਸਥਿਤ ਜਸਪ੍ਰੀਤ ਸਿੰਘ ਦੇ ਨਾਂ ’ਤੇ ਬੁੱਕ ਕਰਵਾਇਆ ਸੀ।
ਉੱਥੇ ਹੀ ਕੂਰੀਅਰ ਕੰਪਨੀ ਦੇ ਇੱਕ ਅਧਿਕਾਰੀ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਜਦੋਂ ਉਕਤ ਪੈਕੇਟ ਦੀ ਸਕੈਨਿੰਗ ਕੀਤੀ ਗਈ ਤਾਂ, ਇਸ ’ਚ ਕੁਝ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਇਆ, ਜਿਸ ’ਤੇ ਕੰਪਨੀ ਨੇ ਸਾਹਨੇਵਾਲ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ l
ਪੁਲਸ ਦੀ ਮੌਜੂਦਗੀ ’ਚ ਵੀਡਿਓਗ੍ਰਾਫੀ ਕਰਦੇ ਹੋਏ ਪੈਕੇਟ ਖੋਲ੍ਹਿਆ ਗਿਆ ਤਾਂ, ਇਸ ਜੈਕੇਟ ਰੰਗ ਗ੍ਰੇਅ ਹਾਫਬਾਜੂ ਦੇ ਕਾਲਰ ’ਚੋਂ 11 ਕੈਪਸੂਲ ਰੰਗ ਬਰਾਊਨ, ਜੈਕਟ ਦੇ ਅੰਦਰਲੇ ਕੱਪੜੇ ’ਚੋਂ 3 ਪੈਕੇਟ ਨਸ਼ੀਲਾ ਪਦਾਰਥ, 2 ਬੂਟਾ ਦੇ ਜੋੜਿਆਂ ਦੇ ਪਤਾਵਿਆਂ ’ਚੋਂ ਇਕ-ਇਕ ਪੈਕੇਟ ਨਸ਼ੀਲਾ ਪਦਾਰਥ ਨਿਕਲਿਆ, ਜਿਸ ਦੀ ਜਾਂਚ ਕਰਨ ’ਤੇ ਇਹ ਨਸ਼ੀਲਾ ਪਦਾਰਥ ਅਫੀਮ ਪਾਇਆ ਗਿਆ। ਫਿਲਹਾਲ ਇਹ ਸਾਰਾ ਸਮਾਨ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਭੇਜਿਆ ਸੀ ਸਾਮਾਨ ,ਪਰ ਜਦੋ ਕੋਰੀਅਰ ਕੰਪਨੀ ਵਾਲਿਆਂ ਨੇ ਕੀਤਾ ਸਕੇਨ ਪੈਰੋਂ ਨਿਕਲੀ ਜਮੀਨ
ਤਾਜਾ ਜਾਣਕਾਰੀ