BREAKING NEWS
Search

ਯੂਰਪ ਚ ਇਥੇ ਵਾਪਰੀ ਵੱਡੀ ਖੌਫਨਾਕ ਵਾਰਦਾਤ , ਕੰਬਲ ਪਿੱਛੇ ਹੋਈ ਲੜਾਈ ਕਾਰਨ ਪੰਜਾਬੀ ਨੌਜਵਾਨ ਨੇ ਗਵਾਈ ਜਾਨ

ਆਈ ਤਾਜਾ ਵੱਡੀ ਖਬਰ

ਅਕਸਰ ਹੀ ਕਈ ਵਾਰ ਵਿਚਾਰਾਂ ਦੇ ਮਤਭੇਦਾਂ ਦੇ ਹੋਣ ਕਾਰਨ ਆਪਸ ਚ ਬਹਿਸਬਾਜੀ ਤੋਂ ਗੱਲ ਹੱਥੋ ਪਾਈ ਤੱਕ ਪਹੁੰਚ ਜਾਂਦੀ ਹੈ l ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਇਸ ਦੌਰਾਨ ਕਈ ਲੋਕਾਂ ਦੀ ਜਾਣ ਤੱਕ ਚਲੀ ਜਾਂਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕੰਬਲ ਪਿੱਛੇ ਇਨੀ ਜਿਆਦਾ ਲੜਾਈ ਹੋਈ ਕਿ ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨ ਆਪਣੀ ਜਾਨ ਗੁਵਾਣੀ ਪਈ l ਦੱਸਦਿਆ ਕਿ ਅਮਰੀਕ ਸਿੰਘ, ਜਿਸਦੀ ਉਮਰ 41 ਸਾਲ ਤੇ ਗੁਰਵਿੰਦਰ ਸਿੰਘ ਉਮਰ 26 ਸਾਲ ਜਨਾ ਦੀ ਰਾਤ ਸਮੇਂ ਸੌਣ ਦੀ ਜਗ੍ਹਾ ਤੇ ਕੰਬਲ ਨੂੰ ਲੈ ਕੇ ਲੜਾਈ ਹੋ ਗਈ। ਇਸ ਲੜਾਈ ਦੌਰਾਨ ਦੋਵੇਂ ਕਾਫੀ ਹੱਥੋ ਪਾਈ ਹੋਏ ਤੇ ਗੁਰਵਿੰਦਰ ਸਿੰਘ ਵੱਲੋਂ ਅਮਰੀਕ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ l

ਇਨਾ ਹੀ ਨਹੀਂ ਸਗੋਂ ਉਹ ਉਸ ਦੀ ਛਾਤੀ ‘ਤੇ ਚੜ੍ਹ ਕੇ ਖੜਾ ਹੋ ਗਿਆ, ਜਿਸ ਕਾਰਨ ਕੰਬਲ ਨਾਲ ਉਸ ਦਾ ਗਲਾ ਘੁੱਟਿਆ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ l ਉੱਥੇ ਹੀ ਇਸ ਲੜਾਈ ਤੋਂ ਬਾਅਦ ਸੁਰੱਖਿਆ ਕਰਮੀ ਦੇ ਮੌਕੇ ‘ਤੇ ਪਹੁੰਚਣ ਕਾਰਨ ਅਮਰੀਕ ਸਿੰਘ ਨੂੰ ਬੁਰੀ ਹਾਲਤ ਵਿੱਚ ਹਸਪਤਾਲ ਲਜਾਇਆ ਗਿਆ, ਜਿੱਥੇ 12 ਦਿਨਾਂ ਦੀ ਦਰਦਨਾਕ ਹਾਲਤ ਤੇ ਇਲਾਜ ਤੋਂ ਬਾਅਦ ਬੀਤੀ 10 ਅਤੇ 11 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਖ਼ਿਰ ਉਸਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਇਹ ਦੋਵੇਂ ਬੇਘਰ ਸਨ ਤੇ ਰਾਤ ਦਾ ਸਮਾਂ ਰੇਲਵੇ ਸਟੇਸ਼ਨ ‘ਤੇ ਗੁਜ਼ਾਰਦੇ ਸਨ। ਇਸੇ ਦੌਰਾਨ ਦੋਵਾਂ ਦੀ ਸੋਣ ਵਾਲੀ ਜਗਹਾ ਤੇ ਕੰਬਲ ਨੂੰ ਲੈ ਕੇ ਬਹਿਸਬਾਜੀ ਹੋਈ l ਬਹਿਸਬਾਜੀ ਇਨੀ ਵੱਧ ਗਈ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਤੇ ਫਿਰ ਇੱਕ ਦੀ ਜਾਨ ਚਲੀ ਗਈ l

ਦੱਸਣ ਯੋਗ ਹੈ ਕਿ ਇਹ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ, ਪਰ ਕਈ ਵਾਰ ਕੰਮ ਨਾ ਮਿਲਣ ਕਾਰਨ ਅਤੇ ਨਸ਼ਿਆਂ ਵਿੱਚ ਪੈਣ ਕਾਰਨ ਇਹਨਾਂ ਨੂੰ ਬੇਘਰ ਹੋਣਾ ਪੈਂਦਾ ਹੈ। ਲਾ ਨੋਵਾ ਲੂਚੇ ਐਸੋਸੀਏਸ਼ਨ ਦੀ ਪ੍ਰੈਜੀਡੈਂਟ ਮਾਰੀਆ ਦਿਲੈਤੋ ਜੋ ਕਿ ਇਹਨਾਂ ਬੇਘਰ ਲੋਕਾਂ ਲਈ ਖਾਣਾ ਅਤੇ ਕੰਬਲਾਂ ਦਾ ਇੰਤਜ਼ਾਮ ਕਰਦੀ ਸੀ। ਇਸੇ ਛੋਟੀ ਜਿਹੀ ਗੱਲ ਨੇ ਦੋ ਲੋਕਾਂ ਵਿਚਾਲੇ ਇਹ ਵਿਵਾਦ ਪੈਦਾ ਕੀਤਾ, ਤੇ ਇਨਾ ਵੱਡਾ ਹਾਦਸਾ ਵਾਪਰ ਗਿਆ।



error: Content is protected !!