ਆਈ ਤਾਜਾ ਵੱਡੀ ਖਬਰ
ਕਈ ਵਾਰ ਇਸ ਦੁਨੀਆਂ ਦੇ ਵਿੱਚ ਕੁਝ ਅਜਿਹੇ ਕਰਿਸ਼ਮੇ ਹੁੰਦੇ ਹਨ ਜਿਨਾਂ ਉੱਪਰ ਯਕੀਨ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਪਰ ਜਦੋਂ ਇਹਨਾਂ ਕ੍ਰਿਸ਼ਮਿਆ ਦਾ ਜੋੜ ਡਾਕਟਰੀ ਕਾਰਜ ਜਾਂ ਫਿਰ ਵਿਗਿਆਨਿਕਾ ਦੇ ਨਾਲ ਹੋ ਜਾਂਦਾ ਹੈ, ਤਾਂ ਅਜਿਹੇ ਮਾਮਲੇ ਫਿਰ ਸਭ ਨੂੰ ਹੈਰਾਨ ਕਰ ਜਾਂਦੇ ਹਨ l ਇਸੇ ਬਚਾ ਲੇ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ 14 ਸਾਲਾਂ ਤੱਕ ਕੁੜੀ ਦੇ ਗਲੇ ਦੇ ਵਿੱਚ ਇਕ ਰੁਪਏ ਦਾ ਸਿੱਕਾ ਕੱਢਿਆ ਗਿਆ l ਇਹ ਹੈਰਾਨ ਕਰਨ ਵਾਲਾ ਮਾਮਲਾ ਉਜੈਨ ਇੰਦੌਰ ਤੋਂ ਸਾਹਮਣੇ ਆਇਆ, ਜਿੱਥੇ ਇੱਕ 20 ਸਾਲਾਂ ਦੀ ਕੁੜੀ ਦੇ ਗਲੇ ਵਿੱਚ ਪਿਛਲੇ 14 ਸਾਲਾਂ ਤੋਂ ਇਕ ਰੁਪਏ ਦਾ ਸਿੱਕਾ ਫਸਿਆ ਹੋਇਆ ਸੀ, ਇਸ ਦੌਰਾਨ ਹੈਰਾਨੀ ਵਾਲੀ ਗੱਲ ਤਾਂ ਇਹ ਸਾਹਮਣੇ ਆਈ ਕਿ 14 ਸਾਲ ਤੱਕ ਇਸ ਕੁੜੀ ਨੂੰ ਨਾ ਤਾਂ ਖਾਣ ਪੀਣ ਦੇ ਵਿੱਚ ਦਿੱਕਤ ਹੋਈ ਤੇ ਨਾ ਹੀ ਕਦੇ ਇਸ ਨੂੰ ਗਲੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦਰਦ ਮਹਿਸੂਸ ਹੋਇਆ l
ਪਰ ਜਦੋਂ ਪੂਰੇ 14 ਸਾਲਾਂ ਬਾਅਦ ਇਸ ਕੁੜੀ ਦੇ ਗਲੇ ਦਾ ਆਪਰੇਸ਼ਨ ਕੀਤਾ ਗਿਆ ਤਾਂ ਉਸ ਵਿੱਚੋਂ ਸਿੱਕਾ ਕੱਢਿਆ ਗਿਆ। ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਇਸ ਲੜਕੀ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਉਹ ਇੰਦੌਰ ‘ਚ ਰਹਿੰਦੇ ਹਨ ਤੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੇਰੀ ਬੱਚੀ ਨਾਜ਼ਮੀਨ ਜਦੋਂ 6 ਸਾਲਾਂ ਦੀ ਸੀ ਤਾਂ, ਮੈਂ ਉਸਦੀ ਜਿੱਦ ‘ਤੇ ਉਸਨੂੰ ਚਾਕਲੇਟ ਖਾਣ ਲਈ 1 ਰੁਪਏ ਦਾ ਸਿੱਕਾ ਦਿੱਤੀ ਸੀ l ਖੇਡਦੇ-ਖੇਡਦੇ ਇਹ ਸਿੱਕਾ ਆਪਣੇ ਮੁੰਹ ‘ਚ ਪਾ ਲਿਆ ਸੀ ਜੋ ਉਸਦੇ ਗਲੇ ਦੇ ਅੰਦਰ ਚਲਾ ਗਿਆ ਸੀ।
ਸਿੱਕਾ ਫਸਣ ਕਾਰਨ ਉਸਨੂੰ ਘਬਰਾਹਟ ਹੋਣ ਲਗੀ। ਫਿਰ ਉਸਦੇ ਪਿੱਠ ‘ਤੇ ਮੁੱਕੇ ਮਾਰੇ ਤਾਂ, ਉਸਨੂੰ ਉਲਟੀਆਂ ਹੋਣ ਲੱਗੀਆਂ ‘ਤੇ ਉਹ ਠੀਕ ਹੋ ਗਈ। ਉਸਤੋਂ ਬਾਅਦ ਸਾਰਿਆਂ ਨੂੰ ਲੱਗਾ ਕਿ ਸ਼ਾਇਦ ਉਲਟੀਆਂ ਦੇ ਨਾਲ ਹੀ ਸਿੱਕਾ ਬਾਹਰ ਨਿਕਲ ਗਿਆ ਕਿਉਂਕਿ ਇਸਤੋਂ ਬਾਅਦ ਬੱਚੀ ਦੇ ਗਲੇ ‘ਚ ਵੀ ਦਰਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 14 ਸਾਲਾਂ ਤਕ ਅਸੀਂ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ।
ਹੁਣ ਪਤਾ ਲੱਗਾ ਕਿ ਸਿੱਕਾ ਤਾਂ ਗਲੇ ‘ਚ ਖਾਣੇ ਦੀ ਨਲੀ ‘ਚ ਫਸਿਆ ਹੋਇਆ ਹੈ, ਜਿਸ ਲਈ ਆਪਰੇਸ਼ਨ ਉਜੈਨ ‘ਚ ਕਰਵਾਇਆ ਅਤੇ ਆਪਰੇਸ਼ਨ ਵੀ ਸਫਲਤਾਪੂਰਵਕ ਪੂਰਾ ਹੋ ਗਿਆ। ਪਰ ਇਸ ਘਟਨਾ ਤੋਂ ਬਾਅਦ ਹੁਣ ਜਿੱਥੇ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ, ਪਰ ਇਸ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਲੜਕੀ ਬਿਲਕੁਲ ਠੀਕ ਹੈ ਤੇ ਆਪਰੇਸ਼ਨ ਸਫਲਤਾਪੂਰਵਕ ਹੋ ਚੁੱਕਿਆ ਹੈ l
Home ਤਾਜਾ ਜਾਣਕਾਰੀ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , 14 ਸਾਲਾਂ ਤੱਕ ਕੁੜੀ ਦੇ ਗਲੇ ਫਸਿਆ ਰਿਹਾ 1 ਰੁਪਏ ਦਾ ਸਿੱਕਾ
ਤਾਜਾ ਜਾਣਕਾਰੀ