ਆਈ ਤਾਜਾ ਵੱਡੀ ਖਬਰ
ਜਦੋਂ ਵੀ ਕੋਈ ਵਿਅਕਤੀ ਲਾਪਤਾ ਹੋ ਜਾਂਦਾ ਹੈ ਤਾਂ, ਉਸਦੀ ਤਲਾਸ਼ ਦੇ ਲਈ ਅਕਸਰ ਭੀੜ ਭਰੇ ਇਲਾਕਿਆਂ ਵਿੱਚ ਉਸਦੇ ਲਾਪਤਾ ਦੇ ਪੋਸਟਰ ਲੱਗਦੇ ਹਨ, ਤਾਂ ਜੋ ਉਸਦੀ ਪਛਾਣ ਹੋ ਸਕੇ, ਬਹੁਤ ਸਾਰੇ ਲੋਕ ਗੁਮਸ਼ੁਦਾ ਦੀ ਤਲਾਸ਼ੀ ਦੌਰਾਨ ਇਨਾਮ ਤੱਕ ਦਾ ਐਲਾਨ ਕਰ ਦਿੰਦੇ ਹਨ, ਤਾਂ ਜੋ ਗਵਾਚਾ ਹੋਇਆ ਸ਼ਖਸ ਜਲਦੀ ਤੋਂ ਜਲਦੀ ਪਰਿਵਾਰ ਤੱਕ ਪਹੁੰਚ ਸਕੇ l ਪਰ ਕੀ ਤੁਸੀਂ ਕਦੇ ਕਿਸੇ ਜਾਨਵਰ ਦੀ ਤਲਾਸ਼ ਵਿੱਚ ਲੱਗੇ ਲਾਪਤਾ ਦੇ ਪੋਸਟਰ ਵੇਖੇ ਹਨ? ਜੇਕਰ ਨਹੀਂ ਤਾਂ, ਅਜਿਹਾ ਅੱਜ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਵਿਖਾਵਾਂਗੇ ਤੇ ਇਸ ਸਬੰਧੀ ਜਾਣਕਾਰੀ ਵੀ ਦੱਸਾਂਗੇ l ਦਰਅਸਲ ਇੱਕ ਘਰ ਦੇ ਵਿੱਚੋਂ ਬਿੱਲੀ ਲਾਪਤਾ ਹੋ ਜਾਂਦੀ ਹੈ ਤੇ ਬਿੱਲੀ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਮਾਲਕ ਦੇ ਵੱਲੋਂ ਉਸ ਦੀ ਤਲਾਸ਼ ਵਿੱਚ ਵੱਖ-ਵੱਖ ਥਾਵਾਂ ਤੇ ਗੁਮਸ਼ੁਦਾ ਦੇ ਪੋਸਟਰ ਲਗਾ ਦਿੱਤੇ ਜਾਂਦੇ ਹਨ, ਇਨਾ ਹੀ ਨਹੀਂ ਸਗੋਂ ਲੱਭਣ ਵਾਲੇ ਨੂੰ ਲੱਖਾਂ ਰੁਪਿਆਂ ਦਾ ਇਨਾਮ ਦੇਣ ਦੀ ਵੀ ਗੱਲ ਕੀਤੀ ਗਈ l
ਇਹ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ, ਜਿੱਥੇ ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਵਿੱਚ ਇੱਕ ਪਾਲਤੂ ਬਿੱਲੀ ਦੇ ਲਾਪਤਾ ਹੋ ਜਾਣ ਤੋਂ ਬਾਅਦ ਉਸਦੇ ਮਾਲਕ ਵੱਲੋਂ ਉਸਦੀ ਭਾਲ ਵਿੱਚ ਗੁਮਸ਼ੁਦਗੀ ਦੇ ਪੋਸਟਰ ਲਗਵਾਏ ਗਏ l ਇਨਾ ਹੀ ਨਹੀਂ ਸਗੋਂ, ਇਸ ਬਿੱਲੀ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ । ਦੱਸ ਦਈਏ ਕਿ ਬਿੱਲੀ ਨੂੰ ਲੱਭਣ ਲਈ ਨੋਇਡਾ ‘ਚ ਕਈ ਥਾਵਾਂ ‘ਤੇਂ ਪੋਸਟਰ ਵੀ ਲਾਏ ਗਏ ਹਨ ਜਿਸ ‘ਚ ਇਨਾਮ ਦੇਣ ਦਾ ਐਲਾਨ ਵੀਂ ਕੀਤਾ ਗਿਆ ।
ਇਹ ਫਾਰਸੀ ਨਸਲ ਦੀ ਬਿੱਲੀ ਦੱਸੀ ਜਾ ਰਹੀ ਹੈ, ਜਿਹੜੀ ਕਰੀਬ 15 ਦਿਨਾਂ ਤੋਂ ਲਾਪਤਾ ਹੈ, ਇਸ ਬਿੱਲੀ ਦੇ ਲਾਪਤਾ ਹੋਣ ਤੋਂ ਬਾਅਦ ਇੱਕ ਜੋੜਾ ਕਾਫ਼ੀ ਪਰੇਸ਼ਾਨ ਹੈ । ਹੁਣ ਇਸ ਜੋੜੇ ਦੇ ਵੱਲੋਂ ਇਸ ਬਿੱਲੀ ਦੀ ਤਲਾਸ਼ ਦੇ ਲਈ ਲਾਪਤਾ ਦੇ ਪੋਸਟਰ ਲਗਾਏ ਗਏ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਾਪਤਾ ਬਿੱਲੀ ਦਾ ਨਾਂ ‘ਚੀਕੂ’ ਹੈ। ਉਸਨੂੰ ਲੱਭਣ ਲਈ ਪੋਸਟਰ ‘ਚ ਵੱਡੀ ਜਿਹੀ ਤਸਵੀਰ ਦਿਖਾਈ ਦੇ ਰਹੀ ਹੈ, ਜਿਸਦੇ ਉਪਰ ਮਿਸਿੰਗ ਕੈਟ ਲਿਖਿਆ ਹੈ।
ਪੋਸਟਰ ‘ਚ ਹੇਠਾਂ ਬਿੱਲੀ ਦੇ ਨਰ ਪ੍ਰਜਾਤੀ ਦਾ ਹੋਣ ਅਤੇ ਉਸਦਾ ਨਾਂ ‘ਚੀਕੂ’ ਦੱਸਿਆ ਗਿਆ ਹੈ। ਬਿੱਲੀ ਦਾ ਰੰਗ ਅਦਰਕ ਦੇ ਰੰਗ ਵਰਗਾ ਹੈ ਜਦੋਂਕਿ ਉਸਦੇ ਗਲੇ ‘ਤੇ ਸਫੇਦ ਵਾਲ ਹਨ। ਇਸ ਤੋਂ ਇਲਾਵਾ ਜੋੜੇ ਦੇ ਵੱਲੋਂ ਆਪਣਾ ਨੰਬਰ ਵੀ ਇਸ ਪੋਸਟਰ ਹੇਠਾਂ ਲਿਖਿਆ ਗਿਆ ਹੈ ਤਾਂ ਜੋ ਬਿੱਲੀ ਦੀ ਪਛਾਣ ਜਲਦੀ ਹੋ ਸਕੇ l
ਤਾਜਾ ਜਾਣਕਾਰੀ