ਆਈ ਤਾਜਾ ਵੱਡੀ ਖਬਰ
ਜਦੋਂ ਕੋਈ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਸਜ਼ਾ ਵਜੋਂ ਉਸਨੂੰ ਜੇਲ ਦੇ ਵਿੱਚ ਬੰਦ ਕੀਤਾ ਜਾਂਦਾ ਹੈ। ਵੱਖ-ਵੱਖ ਅਪਰਾਧਾ ਮੁਤਾਬਕ ਜੇਲ ਦੀ ਸਜ਼ਾ ਤੈਅ ਹੁੰਦੀ ਹੈ। ਜੇਲ੍ਹਾਂ ਵਿੱਚ ਕੈਦੀਆਂ ਨੂੰ ਲੈ ਕੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ, ਵੱਖ-ਵੱਖ ਜੁਰਮਾਂ ਤਹਿਤ ਲੋਕ ਜੇਲ੍ਹਾਂ ਵਿੱਚ ਬੰਦ ਹੁੰਦੇ ਹਨ l ਪਰ ਇਸੇ ਵਿਚਾਲੇ ਹੁਣ ਤੁਹਾਨੂੰ 400 ਸਾਲਾਂ ਪੁਰਾਣੀ ਇੱਕ ਅਜਿਹੀ ਖੌਫਨਾਕ ਜੇਲ ਬਾਰੇ ਦੱਸਾਂਗੇ, ਜਿੱਥੇ ਸੈਲਾਨੀ ਕੈਦੀਆਂ ਦੀ ਤਰ੍ਹਾਂ ਰਾਤ ਗੁਜ਼ਾਰਦੇ ਹਨ l ਦੱਸਦਿਆ ਕਿ ਯੂਕੇ ‘ਚ ਇਕ 400 ਸਾਲ ਪੁਰਾਣੀ ਜੇਲ੍ਹ ਹੈ, ਜਿਸ ਨੂੰ ਇਥੋਂ ਦੀ ਸਭ ਤੋਂ ਖੌਫਨਾਕ ਜਗ੍ਹਾ ਮੰਨਿਆ ਜਾਂਦਾ ਹੈ।
ਇਸ ਜੇਲ ਨੂੰ ਖੌਫਨਾਕ ਦੱਸਣ ਦਾ ਕਾਰਨ ਵੀ ਤੁਹਾਡੇ ਨਾਲ ਸਾਂਝਾ ਕਰ ਲੈਦੇ ਹਾਂ, ਦੱਸਦਿਆ ਕਿ ਸ਼ੈਪਟਨ ਮੈਲੇਟ ਪ੍ਰਿਜਨ ਨਾਂ ਦੀ ਇਕ ਲੋਕਪ੍ਰਿਯ ਟੂਰਿਸਟ ਜਗ੍ਹਾ ਨੂੰ ਬੰਦ ਕੀਤਾ ਜਾ ਰਿਹਾ ਸੀ। ਇਸ ਰੋਕ ਨਾਲ ਕਈ ਸੈਲਾਨੀ ਬਹੁਤ ਖੁਸ਼ ਹਨ। 2 ਜਨਵਰੀ ਨੂੰ ਇਸ ਨੂੰ ਬੰਦ ਕਰਨ ਦੀ ਗੱਲ ਤੈਅ ਹੋ ਚੁੱਕੀ ਸੀ, ਪਰ ਇਸ ਦੇ ਮਾਲਕ ਸਿਟੀ ਐਂਡ ਕੰਟਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਹੁਣ ਇਹ ਜੇਲ੍ਹ 2024 ਤੱਕ ਬੰਦ ਨਹੀਂ ਹੋਵੇਗੀ।
ਇਸ ਖਬਰ ਦੇ ਮੀਡੀਆ ਵਿੱਚ ਆਉਣ ਤੋਂ ਬਾਅਦ ਜਿੱਥੇ ਇਸ ਜੇਲ ਅੰਦਰ ਕੰਮ ਕਰਨ ਵਾਲੇ ਕਰਮਚਾਰੀ ਖੁਸ਼ ਨਜ਼ਰ ਆ ਰਹੇ ਹਨ, ਉੱਥੇ ਹੀ ਸੈਲਾਨੀਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉੱਥੇ ਹੀ ਇਸ ਤੋਂ ਜੇਲ ਵਿਰਾਸਤ ਦੇ ਖੁੱਲੇ ਰਹਿਣ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆ ਇਸ ਜੇਲ ਦੀ ਰੱਖ ਰਖਾ ਕਰਨ ਵਾਲੀ ਏਜੰਸੀ ਦੇ ਵੱਲੋਂ ਵੀ ਖੁਸ਼ੀ ਜਾਹਿਰ ਕੀਤੀ ਗਈ l ਇਹ ਜੇਲ੍ਹ ਲਗਭਗ 400 ਸਾਲ ਪਹਿਲਾਂ 1600 ਦੇ ਆਸ-ਪਾਸ ਬਣੀ ਸੀ ਤੇ ਇਸ ਜੇਲ੍ਹ ਵਿਚ ਪਹਿਲਾ ਕੈਦੀ 1625 ਵਿਚ ਆਇਆ ਸੀ ਤੇ ਆਖਰੀ ਕੈਦੀ 2013 ਤੱਕ ਰਿਹਾ ਸੀ।
ਜਿਸ ਤੋਂ ਬਾਅਦ ਜੇਲ ਪਰ ਬੰਦਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਸ ਨੂੰ ਲੋਕਾਂ ਦੇ ਲਈ ਖੋਲ ਦਿੱਤਾ ਜਾਵੇ ਜਿਸ ਤੋਂ ਬਾਅਦ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਹੁਣ ਇੱਥੇ ਸੈਲਾਨੀ ਆਉਂਦੇ ਹਨ ਤੇ ਇੱਥੇ ਘੁੰਮਣ ਤੋਂ ਬਾਅਦ ਉਹ ਫੋਟੋਗ੍ਰਾਫਸ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਦੇ ਹਨ l
ਤਾਜਾ ਜਾਣਕਾਰੀ