=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚਾਹ ਮੰਗਣਾ ਪਤੀ ਨੂੰ ਪਿਆ ਮਹਿੰਗਾ , ਪਤਨੀ ਨੇ ਅੱਖਾਂ ਚ ਮਾਰ ਦਿੱਤੀ ਕੈਂਚੀ

ਆਈ ਤਾਜਾ ਵੱਡੀ ਖਬਰ 

ਭਾਰਤ ਦੇ ਲੋਕ ਚਾਹ ਦੇ ਬਹੁਤ ਜਿਆਦਾ ਸ਼ੌਕੀਨ ਹੁੰਦੇ ਹਨ। ਕਈ ਥਾਵਾਂ ਤੇ ਤਾਂ ਲੋਕ ਕੁਝ ਇਸ ਕਦਰ ਦੀਵਾਨੇ ਹੁੰਦੇ ਹਨ ਕਿ ਉਹਨਾਂ ਨੂੰ ਹਰ ਸੁੱਖ ਦੁੱਖ ਦੀ ਘੜੀ ਦੇ ਵਿੱਚ ਚਾਹ ਜਰੂਰੀ ਹੁੰਦੀ ਹੈ। ਪਰ ਕਦੇ ਸੋਚਿਆ ਹੈ ਕਿ ਇਸ ਚਾਹ ਮੰਗਣ ਦੇ ਨਾਲ ਕੋਈ ਖਤਰਨਾਕ ਵਾਰਦਾਤ ਵਾਪਰ ਸਕਦੀ ਹੈ? ਜੇਕਰ ਨਹੀਂ ਤਾਂ, ਅੱਜ ਤੁਹਾਨੂੰ ਦੱਸਦੇ ਹਾਂ ਕਿ ਚਾਹ ਮੰਗਣ ਦੇ ਨਾਲ ਇੱਕ ਵਿਅਕਤੀ ਦੀ ਅੱਖ ਵਿੱਚ ਕੈਂਚੀ ਮਾਰ ਦਿੱਤੀ ਗਈ l ਦਰਅਸਲ ਚਾਹ ਮੰਗਣਾ ਇੱਕ ਪਤੀ ਨੂੰ ਇੰਨਾ ਜਿਆਦਾ ਮਹਿੰਗਾ ਪੈ ਗਿਆ ਕਿ ਗੁੱਸੇ ਵਿੱਚ ਆਈ ਪਤਨੀ ਨੇ ਉਸਦੀਆਂ ਅੱਖਾਂ ਵਿੱਚ ਕੈਂਚੀ ਮਾਰ ਦਿੱਤੀ l ਸੁਣ ਕੇ ਰੋਂਗਟੇ ਖੜੇ ਹੁੰਦੇ ਪਏ ਹੈ ਨਾ, ਪਰ ਅਜਿਹਾ ਹੋ ਚੁੱਕਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਠੰਡ ਦੇ ਮੌਸਮ ਵਿੱਚ ਆਪਣੀ ਪਤਨੀ ਤੋਂ ਚਾਹ ਮੰਗਣਾ ਇੱਕ ਆਦਮੀ ਨੂੰ ਮਹਿੰਗਾ ਪੈ ਗਿਆ, ਮੌਸਮ ਕਾਫੀ ਠੰਡਾ ਸੀ ਤੇ ਪਤੀ ਵੱਲੋਂ ਇਹ ਇੱਛਾ ਪ੍ਰਗਟ ਕੀਤੀ ਗਈ ਕਿ ਉਸਨੇ ਗਰਮ ਚਾਂਸ ਪੀਣੀ ਹੈ ਤੇ ਗਰਮ ਚਾਹ ਦੀ ਇੱਛਾ ਜ਼ਾਹਰ ਕਰਨ ‘ਤੇ ਪਤਨੀ ਨੇ ਪਤੀ ਦੀਆਂ ਅੱਖਾਂ ‘ਚ ਕੈਂਚੀ ਮਾਰ ਦਿੱਤੀ। ਜਿਸ ਤੋਂ ਬਾਅਦ ਪਤੀ ਦੇ ਅੱਖਾਂ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤੇ ਮੌਕੇ ਤੇ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਮਹਿਲਾ ਆਪਣੇ ਘਰ ਤੋਂ ਭੱਜ ਗਈ।

ਦੱਸਿਆ ਜਾ ਰਿਹਾ ਹੈ ਕਿ ਬਰੌਟ ਵਾਸੀ ਅੰਕਿਤ ਉਮਰ 28 ਸਾਲਾਂ ਦਾ ਵਿਆਹ ਤਿੰਨ ਸਾਲ ਪਹਿਲਾਂ ਰਾਮਾਲਾ ਥਾਣਾ ਖੇਤਰ ਦੇ ਸੂਪ ਪਿੰਡ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਸਭ ਕੁਝ ਠੀਕ-ਠਾਕ ਰਿਹਾ ਪਰ ਪਿਛਲੇ ਡੇਢ ਸਾਲ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜੇ ਅਤੇ ਲੜਾਈ-ਝਗੜੇ ਹੋਣ ਲੱਗੇ। ਜਿਸ ਕਾਰਨ ਪਰਿਵਾਰ ਦੇ ਵਿੱਚ ਕਾਫੀ ਤਨਾਅ ਪੂਰਨ ਮਾਹੌਲ ਬਣਿਆ ਰਹਿੰਦਾ ਸੀ l ਪਰ ਬੀਤੇ ਦਿਨੀ ਗੁੱਸੇ ਵਿੱਚ ਆਈ ਮਹਿਲਾ ਵੱਲੋਂ ਇਸ ਕਦਰ ਖੌਫਨਾਕ ਕਦਮ ਚੁੱਕਿਆ ਗਿਆ, ਜਿਸ ਕਾਰਨ ਪੂਰੇ ਇਲਾਕੇ ਭਰ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਉਥੇ ਹੀ ਪੂਰੀ ਘਟਨਾ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਜਦੋਂ ਅੰਕਿਤ ਨੇ ਆਪਣੀ ਪਤਨੀ ਨੂੰ ਚਾਹ ਲਈ ਕਿਹਾ ਤਾਂ ਉਹ ਗੁੱਸੇ ਵਿੱਚ ਆ ਕੇ ਕਮਰੇ ਅੰਦਰ ਚਲੀ ਗਈ। ਕੁਝ ਸਮੇਂ ਬਾਅਦ ਉਸ ਨੇ ਕੈਂਚੀ ਚੁੱਕ ਕੇ ਮੰਜੇ ‘ਤੇ ਬੈਠੇ ਆਪਣੇ ਪਤੀ ਅੰਕਿਤ ਦੀਆਂ ਅੱਖ ‘ਚ ਮਾਰ ਦਿੱਤੀ। ਇਸ ਕਾਰਨ ਅੰਕਿਤ ਖੂਨ ਵਗਣ ਲੱਗ ਪਿਆ ਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਰੌਲਾ ਸੁਣ ਕੇ ਨੌਜਵਾਨ ਦੀ ਭਾਬੀ ਤੇ ਭਤੀਜਾ ਭੱਜੇ ਆਏ ਤੇ ਪੁਲਿਸ ਬੁਲਾਈ ਗਈ। ਜਿਸ ਤੋਂ ਬਾਅਦ ਜਿੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਔਰਤ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਜ਼ਖਮੀ ਨੌਜਵਾਨ ਦਾ ਹਸਪਤਾਲ ਦੇ ਵਿੱਚ ਇਲਾਜ ਚਲਦਾ ਪਿਆ ਹੈ।




error: Content is protected !!