ਆਈ ਤਾਜਾ ਵੱਡੀ ਖਬਰ
ਅੱਜ ਕੱਲ ਮਨੁੱਖ ਆਪਣੇ ਰੁਝੇਵਿਆਂ ਵਿੱਚ ਕੁਝ ਇਸ ਕਦਰ ਵਿਅਸਤ ਹੋ ਚੁੱਕਿਆ ਹੈ ਕਿ ਉਸ ਕੋਲ ਇਹ ਸਮਾਂ ਹੀ ਨਹੀਂ ਹੈ ਕਿ ਉਹ ਕਿਸੇ ਦੀ ਗੱਲ ਸੁਣ ਸਕੇ ਤੇ ਉਸਦੀਆਂ ਗੱਲਾਂ ਆਪਣੇ ਦਿਮਾਗ ਵਿੱਚ ਰੱਖ ਸਕਣ l ਦਿਮਾਗ ਵਿੱਚ ਇਨਾ ਕੁਝ ਜਮਾ ਹੋ ਜਾਂਦਾ ਹੈ ਕਿ ਮਨੁੱਖ ਬਹੁਤ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਂਦਾ ਹੈ, ਕਦੇ ਕਦੀ ਮਨੁੱਖ ਦੀ ਜ਼ਿੰਦਗੀ ਵਿੱਚ ਆਈਆਂ ਪਰੇਸ਼ਾਨੀਆਂ ਦੇ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਕਈ ਵਾਰ ਗੱਲਾਂ ਭੁੱਲਣੀਆਂ ਸ਼ੁਰੂ ਹੋ ਜਾਂਦਾ ਹੈ ।
ਅੱਜ ਕੱਲ ਭੁੱਲਣ ਦੀ ਆਦਤ ਲਗਭਗ ਹਰ ਇੱਕ ਚੌਥੇ ਇਨਸਾਨ ਦੀ ਹੈ, ਪਰ ਕਈ ਲੋਕ ਅਜਿਹੇ ਵੀ ਹਨ ਜੋ ਭੁੱਲਣ ਦੀ ਬਿਮਾਰੀ ਤੋਂ ਕਾਫੀ ਪਰੇਸ਼ਾਨ ਹਨ ਤੇ ਉਨਾਂ ਦਾ ਇਸ ਨੂੰ ਲੈ ਕੇ ਇਲਾਜ ਵੀ ਚੱਲਦਾ ਪਿਆ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ, ਜਿੱਥੇ ਸਾਰੇ ਦਾ ਸਾਰਾ ਪਿੰਡ ਭੁਲੱਕੜਾਂ ਦਾ ਪਿੰਡ ਹੈ ਤੇ ਇੱਥੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗੱਲ ਯਾਦ ਨਹੀਂ ਰਹਿੰਦੀ। ਇਥੇ ਨਾ ਤਾਂ ਰਸਤੇ ਯਾਦ ਕਰ ਸਕਦੇ ਹਨ ਤੇ ਨਾ ਹੀ ਦੁਕਾਨ ‘ਤੇ ਪੈਸੇ ਦੇ ਕੇ ਕੁਝ ਖਰੀਦ ਸਕਦੇ ਹਨ।
ਅਜਿਹੇ ਵਿਚ ਇਥੇ ਉਨ੍ਹਾਂ ਨੂੰ ਸਭ ਕੁਝ ਫ੍ਰੀ ਵਿਚ ਹੀ ਦਿੱਤਾ ਜਾਂਦਾ । ਇਹ ਪਿੰਡ ਯੂਰਪੀਅਨ ਦੇਸ਼ ਫਰਾਂਸ ਵਿਚ ਹੈ ਤੇ ਦੂਜੀਆਂ ਥਾਵਾਂ ਤੋਂ ਕਾਫੀ ਵੱਖ ਹੈ, ਇੱਥੇ ਲਗਭਗ ਸਾਰੇ ਹੀ ਲੋਕ ਭੁਲੱਕੜ ਹਨ ਤੇ ਕਿਸੇ ਨੂੰ ਕੋਈ ਵੀ ਗੱਲ ਚੇਤੇ ਨਹੀਂ ਰਹਿੰਦੀ । ਇਹ ਸਭ ਸੁਣਕੇ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਲੈਂਡੇਸ ਨਾਂ ਦੇ ਇਸ ਪਿੰਡ ਦਾ ਹਰ ਨਾਗਰਿਕ ਭੁੱਲਣ ਦੀ ਬੀਮਾਰੀ ਯਾਨੀ ਡਿਮੇਂਸ਼ੀਆ ਤੋਂ ਪੀੜਤ ਹੈ। ਇਥੇ ਸਭ ਤੋਂ ਬੱਢੇ ਨਾਗਰਿਕ ਦੀ ਉਮਰ 102 ਸਾਲ ਹੈ, ਜਦੋਂ ਕਿ ਸਭ ਤੋਂ ਨੌਜਵਾਨ ਸ਼ਖਸ 40 ਸਾਲ ਦਾ ਹੈ।
ਇਸ ਪਿੰਡ ਵਿਚ ਖਾਸ ਤੌਰ ‘ਤੇ ਡਿਮੇਂਸ਼ੀਆ ਨਾਲ ਜੂਝ ਰਹੇ ਲੋਕਾਂ ਲਈ ਹੀ ਬਣਾਇਆ ਗਿਆ, ਜੋ ਛੋਟੀਆਂ-ਵੱਡੀਆਂ ਗੱਲਾਂ ਭੁੱਲ ਜਾਂਦੇ ਹਨ। ਇਹੀ ਇੱਕ ਕਾਰਨ ਹੈ ਕਿ ਇਸ ਪਿੰਡ ਦੇ ਵਿੱਚ ਸਾਰੇ ਲੋਕਾਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਇੱਥੇ ਤਕਰੀਬਨ ਹਰ ਇੱਕ ਚੀਜ਼ ਫਰੀ ਮਿਲਦੀ ਹੈ, ਤੇ ਇਸ ਪਿੰਡ ਦੇ ਚਰਚੇ ਦੁਨੀਆਂ ਭਰ ਦੇ ਵਿੱਚ ਹੈ l
Home ਤਾਜਾ ਜਾਣਕਾਰੀ ਇਸ ਭੁਲੱਕੜਾਂ ਦੇ ਪਿੰਡ ਚ ਕੁਝ ਵੀ ਨਹੀਂ ਰਹਿੰਦਾ ਕਿਸੇ ਨੂੰ ਯਾਦ , ਬਿਨਾਂ ਪੈਸਿਆਂ ਦੇ ਰਹਿੰਦੇ ਹਨ ਇਥੋਂ ਦੇ ਵਾਸੀ
ਤਾਜਾ ਜਾਣਕਾਰੀ