ਆਈ ਤਾਜਾ ਵੱਡੀ ਖਬਰ
ਜਿੱਥੇ ਜ਼ਿਆਦਾਤਰ ਲੋਕ 50 ਸਾਲ ਦੀ ਉਮਰ ਟੱਪਦੇ ਸਾਰ ਹੀ ਜੋੜਾ ਦੀਆਂ ਦਰਦਾਂ ਤੋਂ ਪਰੇਸ਼ਾਨ ਹੁੰਦੇ ਹਨ ਤੇ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਦੇ ਸਰੀਰ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਮਨੁੱਖ ਦਾ ਸਰੀਰ ਹੌਲੀ ਹੌਲੀ ਢਲਣਾ ਸ਼ੁਰੂ ਹੋ ਜਾਂਦਾ ਹੈ l ਪਰ ਹੁਣ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ, ਜਿਸ ਨੇ 70 ਸਾਲ ਦੀ ਉਮਰ ਦੇ ਵਿੱਚ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ l ਦੱਸਦਿਆ ਕਿ ਅਫ਼ਰੀਕਾ ਦੀ ਇੱਕ ਔਰਤ ਨੇ ਹੈਰਾਨੀਜਨਕ ਕੰਮ ਕੀਤਾ, ਉਸਨੇ 70 ਸਾਲ ਦੀ ਉਮਰ ‘ਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ, ਇਸ ਦੌਰਾਨ ਖਾਸ ਗੱਲ ਇਹ ਹੈ ਕਿ ਇਸ ਔਰਤ ਵੱਲੋਂ ਜਨਮ ਦਿੱਤੇ ਬੱਚੇਆਂ ਦੀ ਹਾਲਤ ਵੀ ਬਿਲਕੁਲ ਠੀਕ ਹੈ ਤੇ ਦੋਵੇਂ ਬੱਚੇ ਕਾਫੀ ਸਿਹਤਮੰਦ ਹਨ।
ਦਰਅਸਲ ਦਾਦੀ ਬਣਨ ਦੀ ਉਮਰ ਦੇ ਵਿੱਚ ਇਸ ਔਰਤ ਦੇ ਵੱਲੋਂ ਆਖਰ ਦੋ ਬੱਚਿਆਂ ਨੂੰ ਜਨਮ ਕਿਉਂ ਦਿੱਤਾ ਗਿਆ ਹੈ ਇਸ ਪਿੱਛੇ ਦੀ ਕਹਾਣੀ ਵੀ ਤੁਹਾਡੇ ਨਾਲ ਸਾਂਝੀ ਕਰ ਲੈਦੇ ਆ,,, ਦੱਸਦਿਆ ਕਿ 70 ਸਾਲਾ ਸੈਫੀਨਾ ਨਾਮ ਦੀ ਔਰਤ ਮਾਂ ਬਣਨ ਵਾਲੀ ਅਫਰੀਕਾ ਦੀ ਸਭ ਤੋਂ ਬਜ਼ੁਰਗ ਔਰਤ ਬਣ ਗਈ ਹੈ।
ਉਸ ਨੇ ਸਿਜੇਰੀਅਨ ਡਿਲੀਵਰੀ ਰਾਹੀਂ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਉਸ ਨੇ ਕੰਪਾਲਾ ਵਿੱਚ ਇੰਟਰਨੈਸ਼ਨਲ ਅਤੇ ਫਰਟੀਲਿਟੀ ਸੈਂਟਰ ਵਿੱਚ ਬੱਚਿਆਂ ਨੂੰ ਜਨਮ ਦਿੱਤਾ। ਹੁਣ ਤੁਹਾਨੂੰ ਦੱਸ ਦਈਏ ਕਿ ਇਹ ਕੁਦਰਤੀ ਗਰਭ ਨਹੀਂ ਸੀ, ਸਗੋਂ ਉਹ ਆਈਵੀਐਫ ਰਾਹੀਂ ਗਰਭਵਤੀ ਹੋਈ ਸੀ ਤੇ ਕਰੀਬ ਸਾਢੇ 8 ਮਹੀਨਿਆਂ ਬਾਅਦ ਉਸ ਨੇ ਇਕ ਬੇਟੀ ਤੇ ਇਕ ਬੇਟੇ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਭਾਰ 2 ਕਿਲੋ ਸੀ। ਸੈਫੀਨਾ ਦਾ ਕਹਿਣਾ ਹੈ ਕਿ ਉਹ ਬਹੁਤ ਚੰਗਾ ਮਹਿਸੂਸ ਕਰ ਰਹੀ ਹੈ।
ਉੱਥੇ ਹੀ ਇਸ ਖਬਰ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਇਸ ਦਾ ਮਜ਼ਾਕ ਉਡਾਉਂਦੇ ਪਏ ਹਨ,, ਪਰ ਬਹੁਤ ਸਾਰੇ ਲੋਕ ਇਸ ਔਰਤ ਨੂੰ ਤੇ ਇਸ ਤੇ ਬਚਿਆ ਨੂੰ ਸ਼ੁਭਕਾਮਨਾਮਾ ਤੇ ਲੰਬੀ ਉਮਰ ਦੀ ਅਰਦਾਸ ਕਰਦੇ ਪਏ ਹਨ l
ਤਾਜਾ ਜਾਣਕਾਰੀ